ਸ਼੍ਰੀ ਦਸਮੇਸ਼ ਅਕੈਡਮੀ ਦੇ ਵਿਦਿਆਰਥੀ ਅਮਤੋਜ਼ ਸਿੰਘ ਸਿੱਧੂ ਦੀ ਐਨ ਡੀ ਏ ਵਿੱਚ ਸਲੈਕਸ਼ਨ

ss1

ਸ਼੍ਰੀ ਦਸਮੇਸ਼ ਅਕੈਡਮੀ ਦੇ ਵਿਦਿਆਰਥੀ ਅਮਤੋਜ਼ ਸਿੰਘ ਸਿੱਧੂ ਦੀ ਐਨ ਡੀ ਏ ਵਿੱਚ ਸਲੈਕਸ਼ਨ

ਸ਼੍ਰੀ ਅਨੰਦਪੁਰ ਸਾਹਿਬ, 22 ਦਸੰਬਰ (ਦਵਿੰਦਰਪਾਲ ਸਿੰਘ/ ਅੰਕੁਸ਼): ਉੱਤਰੀ ਭਾਰਤ ਦੀ ਪ੍ਰਸਿੱਧ 10+੨ ਰਿਹਾਇਸ਼ੀ ਵਿਦਿੱਅਕ ਸੰਸਥਾ ਸ੍ਰੀ ਦਸਮੇਸ਼ ਅਕੈਡਮੀ, ਅਨੰਦਪੁਰ ਸਾਹਿਬ ਦੇ ਵਿਦਿਆਰਥੀ ਅਮਤੋਜ਼ ਸਿੰਘ ਸਿੱਧੂ ਦੀ ਭਾਰਤੀ ਸੈਨਾ ਵਿੱਚ ਬਤੌਰ ਕਮਿਸ਼ਨਡ ਅਫਸਰ ਬਣਨ ਲਈ ਸਲੈਕਸ਼ਨ ਹੋਈ ਹੈ। ਮਾਸਟਰ ਅਮਤੋਜ਼ ਸਿੰਘ ਨੇਸ਼ਨਲ ਡਿਫੈਂਸ ਅਕੈਡਮੀ, ਪੂਨਾ ਜਨਵਰੀ 2017 ਵਿੱਚ ਸ਼ੁਰੂ ਹੋਣ ਵਾਲੀ ਸਿਖਲਾਈ ਅਰੰਭ ਕਰੇਗਾ। ਮਾਸਟਰ ਅਮਤੋਜ਼ ਸਿੰਘ ਸਿੱਧੂ ਚੰਡੀਗੜ ਦੇ ਰਹਿਣ ਵਾਲੇ ਸਰਕਾਰੀ ਵਕੀਲ ਸz. ਗੁਰਪਾਲ ਸਿੰਘ ਸਿੱਧੂ ਅਤੇ ਸ੍ਰੀਮਤੀ ਪਰਮਜੀਤ ਕੌਰ ਸਿੱਧੂ ਦੇ ਹੋਣਹਾਰ ਸਪੁੱਤਰ ਹਨ। ਮਾਸਟਰ ਅਮਤੋਜ਼ ਸਿੰਘ ਨੇ ਸ੍ਰੀ ਦਸਮੇਅਕੈਡਮੀ, ਅਨੰਦਪੁਰ ਸਾਹਿਬ ਵਿਖੇ ਗਿਆਰਵੀਂ ਜਮਾਤ ਵਿੱਚ ਪੰਜਾਬ ਸਰਕਾਰ ਵਲੋਂ ਸੁਕੀਤੇ ਐਨ ਡੀ ਏ ਟ੍ਰੇਨਿੰਗ ਵਿੰਗ ਵਿੱਚ ਨਾਨ ਮੈਡੀਕਲ ਗਰੁੱਪ ਵਿੱਚ ਜੁਆਇਨ ਕੀਤਾ ਸੀ ਅਤੇ ਇਥੋਂ ਬਾਹਰਵੀਂ ਜਮਾਤ ਪਾਸ ਕੀਤੀ । ਮਾਸਟਰ ਅਮਤੋਜ਼ ਸਿੰਘ ਸਿੱਧੂ ਦੀ ਇਸ ਪ੍ਰਾਪਤੀ ਤੇ ਅਕੈਡਮੀ ਦੇ ਡਾਇਰੈਕਟਰ ਅਤੇ ਚੈਅਰਮੈਨ , ਮਨੈਜ਼ਮੈਂਟ ਕਮੇਟੀ ਮੇਜਰ ਜਨਰਲ ਜੇ ਐਸ ਘੁੰਮਣ (ਰਿਟਾ) ਅਤੇ ਪ੍ਰਿੰਸੀਪਲ ਕਰਨਲ ਕੇ ਐਨ ਪੱਡਾ (ਰਿਟਾ) ਅਤੇ ਸਮੂਹ ਸਟਾਫ ਨੇ ਮਾਸਟਰ ਅਮਤੋਜ਼ ਸਿੰਘ ਸਿੱਧੂ ਅਤੇ ਉਸ ਦੇ ਮਾਪਿਆਂ ਨੁੂੰ ਵਧਾਈ ਦਿੱਤੀ। ਮਾਸਟਰ ਅਮਤੋਜ਼ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਸ ਦੀ ਇਸ ਪ੍ਰਾਪਤੀ ਤੇ ਸਭ ਤੋ ਵੱਧ ਯੋਗਦਾਨ ਅਕੈਡਮੀ ਦੇ ਡਾਇਰੈਕਟਰ ਮੇਜਰ ਜਨਰਲ ਜੇ ਐਸ ਘੁੰਮਣ ਦੀ ਯੋਗ ਅਗਵਾਈ ਵਿੱਚ ਕੰਮ ਕਰ ਰਹੇ ਸਮੁੱਚੇ ਅਧਿਆਪਕਾਂ ਦਾ ਜਿਨਾਂ ਨੇ ਉਸ ਨੂੰ ਸਮੇਂ ਸਮੇਂ ਤੇ ਸਹੀ ਦਿਸ਼ਾ ਦੇ ਇਸ ਪ੍ਰਾਪਤੀ ਲਈ ਪ੍ਰੇਰਨਾ ਦਿੱਤੀ ਅਤੇ ਨਾਲ ਹੀ ਉਸ ਨੇ ਆਪਣੇ ਮਾਤਾ ਪਿਤਾ ਦਾ ਵੀ ਧੰਨਵਾਦ ਕੀਤਾ ਜਿਹੜੇ ਕਿ ਹਰ ਸਮੇਂ ਤੇ ਚੰਗੀ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਨਾ ਸਰੋਤ ਰਹੇ।
ਇਸ ਮੌਕੇ ਤੇ ਮੇਜਰ ਜਨਰਲ ਜੇ ਐਸ ਘੁੰਮਣ ਨੇ ਦੱਸਿਆ ਕਿ ਅਕੈਡਮੀ ਦੇ ਬਾਹਰਵੀਂ ਜਮਾਤ ਦੇ 2 ਵਿਦਿਆਰਥੀ ਮਾਸਟਰ ਅਕਸ਼ੈ ਸੋਨੀ ਅਤੇ ਮਾਸਟਰ ਦਵਿੰਦਰ ਯਾਦਵ ਨੇ ਵੀ ਰਾਸ਼ਟਰੀ ਲੋਕ ਸੇਵਾ ਕਮਿਸ਼ਨ, ਨਵੀਂ ਦਿੱਲੀ ਵਲੋਂ ਲਈ ਗਈ ਐਨ ਡੀ ਏ ਦੀ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਅਕੈਡਮੀ ਵਿੱਚੋ ਬਾਹਰਵੀਂ ਪਾਸ ਕਰਕੇ ਗਏ 2 ਹੋਰ ਵਿਦਿਆਰਥੀ ਮਾਸਟਰ ਅਮਨਦੀਪ ਸਿੰਘ ਅਤੇ ਕੁਮਾਰੀ ਸਨਦੀਪ ਕੌਰ ਨੇ ਵੀ ਸੀ ਡੀ ਐਸ ( ਕੰਬਾਇਨਡ ਡਿਫੈਂਸ ਸਰਵਿਸਜ) ਰਾਂਹੀ ਬਤੌਰ ਅਫਸਰ ਬਣਨ ਲਈ ਪ੍ਰੀਖਿਆ ਪਾਸ ਕੀਤੀ ਹੈ ਅਤੇ ਉਨਾਂ ਆਸ ਪ੍ਰਗਟ ਕੀਤੀ ਕਿ ਇਹ 4 ਵਿਦਿਆਰਥੀ ਵੀ ਭਾਰਤੀ ਸੈਨਾ ਵਿੱਚ ਬਤੌਰ ਅਫਸਰ ਬਣਨ ਲਈ ਚੁਣੇ ਜਾਣਗੇ । ਮੇਜਰ ਜਨਰਲ ਨੇ ਅੱਗੇ ਇਸ ਵੀ ਦੱਸਿਆ ਕਿ ਅਕੈਡਮੀ ਵਿਖੇ ਗਿਆਰਵੀਂ ਅਤੇ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਨੁੂੰ ਐਨ ਡੀ ਏ ਜੁਆਇੰਨ ਕਰਨ ਲਈ ਲਗਾਤਾਰ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਗਾਇਡੈਂਸ ਅਤੇ ਕੌਸਲਿੰਗ ਤਹਿਤ ਵਿਦਿਆਰਥੀਆਂ ਨੂੰ ਭਾਰਤੀ ਸੇੈਨਾਵਾਂ ਵਿੱਚ ਬਤੌਰ ਅਫਸਰ ਭਰਤੀ ਹੋਣ ਦੇ ਨਾਲ ਨਾਲ ਉਨਾਂ ਨੁੂੰੰ ਫੌਜ਼ ਵਿੱਚ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਤਾ ਜੋ ਸਾਡੇ ਨੌਜਵਾਨ ਵੱਧ ਵੱਧ ਭਾਰਤੀ ਸੈਨਾਂਵਾਂ ਜੁਆਇੰਨ ਕਰਨ ਅਤੇ ਦੇਸ਼ ਦੀ ਸੇਵਾ ਕਰਨ।
ਇਸ ਮੌਕੇ ਤੇ ਮੇਜਰ ਜਨਰਲ ਜੇ ਐਸ ਘੁੰਮਣ (ਰਿਟਾ) ਤੋਂ ਇਲਾਵਾ ਪ੍ਰਿੰਸੀਪਲ ਕਰਨਲ ਕੇ ਐਨ ਪੱਡਾ (ਰਿਟਾ) ਰਣਵੀਰ ਸਿੰਘ ਸੈਣੀ, ਸੀਨੀਅਰ ਕੋਆਡੀਨੇਟਰ, ਸ੍ਰੀ ਸਵੀਪਾਲ ਸਿੰਘ ਸੈਣੀ, ਪੀ ਐਸ ਟੂ ਡਾਇਰੈਕਟਰ, ਨੀਤੂ ਬਾਲਾ, ਬਰਜਿੰਦਰ ਸਿੰਘ, ਸੰਜੀਵ ਕੁਮਾਰ, ਰਕੇਸ਼ ਕੁਮਾਰ, ਕੁਲਵਿੰਦਰਜੀਤ ਕੌਰ, ਅਨੁਰਾਧਾ ਰਾਣੀ ਸੈਣੀ, ਬਲਵਿੰਦਰ ਸਿੰਘ ਮਮਤਾ ਪੂਰੀ, ਦਵਿੰਦਰ ਕੌਰ , ਸੁਬਮ, ਜ਼ਸਵਿੰਦਰ ਕੌਰ, , ਸੰਜੀਵ, ਵਰੁਨ, ਹਰਵਿੰਦਰ ਸਿੰਘ, ਜ਼ੋਤੀ ਬਾਲਾ ਸੋਢੀ, ,ਦਰਸ਼ਨਾ ਸ਼ਰਮਾ, ਅਜੈ ਕੁਮਾਰ, ਨਵਦੀਪ ਕੌਰ , ਨਰਿੰਦਰ ਕੁਮਾਰ, ਸਵਨੀਤ ਕੌਰ, ਗਨੇਸ਼ ਰਾਮ, ਰੇਨੂ ਵਰਮਾ, ਅੰਜਲੀ, ਸਾਲੂ ਸਰਿੰਦਰ,, ਮਨਪ੍ਰੀਤ ਸਿੰਘ, ਭਾਰਤ ਭੁਸ਼ਣ ਸਿੰਘ, ਨੀਰਜ਼ ਕੁਮਾਰ, ਰੰਿਜੰਦਰ ਸਿੰਘ ਮੰਡ , ਵਿਜੈ ਸ਼ਰਮਾ, ਹਰਪਾਲ ਬੇਦੀ, ਜਗਜੀਤ ਦੀਵਾਨ, ਆਰਤੀ ਸ਼ਰਮਾ, ਅਵਤਾਰ ਕੌਰ, ਰਣਜੀਤ ਸਿੰਘ , ਕੁਲਦੀਪ ਸਿੰਘ, ਡਾ ਲਲਿਤ ਕੁਮਾਰ, ਡਾ ਅਨੂਪ ਨਾਗਪਾਲ, ਗੁਰਨਾਮ ਸਿੰਘ , ਬਿੰਦੂ ਸ਼ਰਮਾ, zਮੰਜੂ ਬਾਲਾ ਗੁਰਸ਼ਰਨ ਕੌਰ, ਮੋਨਿਕਾ ਆਦਿ ਸਟਾਫ ਮੈਬਰ ਹਾਜ਼ਰ ਸਨ ਅਤੇ ਉਨਾਂ ਨੇ ਵੀ ਇਨਾਂ ਵਿਦਿਆਰਥੀਆਂ ਨੁੂੰ ਵਧਾਈ ਦਿੱਤੀ। ਘ

Share Button

Leave a Reply

Your email address will not be published. Required fields are marked *