Mon. Oct 14th, 2019

ਸ਼੍ਰੀ ਝੁਲੇ ਲਾਲ ਸਾਈਂ ਮੰਦਰ ਸਭਾ ਵਲੋਂ ਹਰਿਦੁਆਰ ਕਿਸ਼ਤੀ 6 ਅਗਸਤ ਨੂੰ ਜਲ ਪ੍ਰਵਾਹ ਹੋਵੇਗੀ

ਸ਼੍ਰੀ ਝੁਲੇ ਲਾਲ ਸਾਈਂ ਮੰਦਰ ਸਭਾ ਵਲੋਂ ਹਰਿਦੁਆਰ ਕਿਸ਼ਤੀ 6 ਅਗਸਤ ਨੂੰ ਜਲ ਪ੍ਰਵਾਹ ਹੋਵੇਗੀ

ਰਾਜਪੁਰਾ (ਧਰਮਵੀਰ ਨਾਗਪਾਲ) ਹਰ ਸਾਲ ਦੀ ਤਰਾਂ ਇਸ ਵਾਰ ਵੀ ਝੁਲੇ ਲਾਲ ਸਾਈਂ ਮੰਦਰ ਵਲੋਂ ਮਿਤੀ 3 ਅਗਸਤ 2016 ਨੂੰ ਮੰਦਰ ਦੀ ਸਮੁਹ ਮਨੇਜਮੈਂਟ ਵਲੋਂ ਸ਼ੋਭਾ ਯਾਤਰਾ ਕੱਢੀ ਗਈ ਅਤੇ 4 ਅਗਸਤ ਨੂੰ ਵਿਸ਼ਾਲ ਭੰਡਾਰੇ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਤੇ ਲੋਕਾ ਨੇ ਭੰਡਾਰਾ ਗ੍ਰਹਿਣ ਕੀਤਾ।ਇਸ ਸਾਰੇ ਸਮਾਰੋਹ ਦੀ ਜਾਣਕਾਰੀ ਮੀਡੀਆ ਨੂੰ ਸ਼੍ਰੀ ਰਾਮ ਚੰਦ ਗਰੋਵਰ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੀਵੇ ਕਿ ਅੱਜ ਮਿਤੀ 4 ਅਗਸਤ ਨੂੰ ਦੁਪਹਿਰ ਦੇ ਲੰਗਰ ਦੀ ਸੇਵਾ ਸ਼੍ਰੀ ਝੁਲੇ ਲਾਲ ਮੰਦਰ ਸਭਾ ਵਲੋਂ ਕੀਤੀ ਜਾ ਰਹੀ ਹੈ ਈਵੇਂ ਹੀ ਮਿਤੀ 5 ਅਗਸਤ ਦਿਨ ਸ਼ੁੱਕਰਵਾਰ ਨੂੰ ਰਾਤੀ 2.30 ਵਜੇ ਟਰੇਨ ਰਾਹੀ ਸੰਗਤਾ ਹਰਿਦੁਆਰ ਲਈ ਰਵਾਨਾ ਹੋਣਗੀਆ ਅਤੇ ਮਿਤੀ 6 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 4 ਵਜੇ ਹਰਿਦੁਆਰ ਵਿਖੇ ਬਹਾਵਲਪੁਰੀ ਧਰਮਸ਼ਾਲਾ ਤੋਂ ਸ਼ੋਭਾ ਯਾਤਰਾ ਕਢੀ ਜਾਵੇਗੀ ਜੋ ਹਰਿਦੁਆਰ ਦੇ ਸਾਰੇ ਬਜਾਰਾ ਵਿਚੋਂ ਹੁੰਦੀ ਹੋਈ ਹਰਿ ਹਰਿ ਦੀ ਪੋੜੀ ਤੇ ਪਹੁੰਚੇਗੀ* ਜਿਥੇ ਲੰਗਰ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ ਹੈ ਤੋਂ ਬਾਅਦ ਪੁਰਾਣੇ ਇਤਿਹਾਸ ਦੀ ਰੀਤ ਮੁਤਾਬਿਕ ਕਿਸ਼ਤੀ ਨੂੰ ਗੰਗਾ ਵਿੱਚ ਜਲ ਪ੍ਰਵਾਹ ਕੀਤਾ ਜਾਵੇਗਾ। ਇਸ ਸਮੇਂ ਰਾਮ ਚੰਦ ਗਰੋਵਰ, ਸੁਰਿੰਦਰ ਸੇਠੀ, ਸੁਰਿੰਦਰ ਬੱਬਰ, ਆਤਮ ਪ੍ਰਕਾਸ਼ ਗਰੋਵਰ, ਕ੍ਰਿਸ਼ਨ ਚੰਦ ਸੁਰੇਸ਼ ਕੁਮਾਰ ਜਪਾਨ, ਭੈਣ ਦੋਰਪਤੀ ਬਾਈ ਤੇ ਹੋਰ ਭੈਣਾ ਤੇ ਪਤਵੰਤੇ ਹਾਜਰ ਸਨ।

Leave a Reply

Your email address will not be published. Required fields are marked *

%d bloggers like this: