ਸ਼੍ਰੀ ਗੋਇੰਦਵਾਲ ਸਾਹਿਬ ‘ਚ ਹੋਈ ਗੈਂਗਵਾਰ,ਦੋ ਗੈਂਗਸਟਰਾਂ ਦੀ ਮੌਤ

ss1

ਸ਼੍ਰੀ ਗੋਇੰਦਵਾਲ ਸਾਹਿਬ ‘ਚ ਹੋਈ ਗੈਂਗਵਾਰ,ਦੋ ਗੈਂਗਸਟਰਾਂ ਦੀ ਮੌਤ

ਇਹਨੀਂ ਦਿਨੀਂ ਗੈਂਗਸਟਰ ਸ਼ਬਦ ਆਮ ਬਣਦਾ ਜਾ ਰਿਹਾ ਹੈ। ਆਏ ਦਿਨ ਨਵੇਨ ਗੈਂਗਸਟਰਜ਼ ਸਾਹਮਣੇ ਆਉਂਦੇ ਹਨ ਜਾਂ ਉਹਨਾਂ ਨਾਲ ਸੰਬੰਧਿਤ ਘਟਨਾਵਾਂ ਆਮ ਦੇਖਣ ਨੂੰ ਮਿਲਦੀਆਂ ਹਨ। ਹੁਣ ਸ਼੍ਰੀ ਗੋਇੰਦਵਾਲ ਸਾਹਿਬ ਵਿੱਚ ਸਥਿਤ ਗੁਰਦੁਆਰਾ ਬਾੳਲੀ ਸਾਹਿਬ ਦੇ ਸਾਹਮਣੇ ਸੋਮਵਾਰ ਦੀ ਸ਼ਾਮ ਨੂੰ ਗੈਂਗਸਟਰਾਂ ਦੇ ਦੋ ਗੁੱਟਾਂ ਵਿੱਚ ਗੈਂਗਵਾਰ ਹੋ ਗਈ।

ਜਿਸ ਵਿੱਚ ਇੱਕ ਗੁੱਟ ਦੇ ਦੋ ਗੈਂਗਸਟਰਾਂ ਦੀ ਮੌਤ ਵੀ ਹੋ ਗਈ। ਹੈ। ਇਸ ਗੈਂਗਵਾਰ ਵਿੱਚ 50 ਰਾਊਂਡ ਫਾਇਰ ਵੀ ਕੀਤੇ ਗਏ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਵਿਚੋਂ ਇੱਕ ਗੁੱਟ ਦਾ ਸੰਬੰਧ ਨਾਭਾ ਜੇਲ੍ਹ ਦੇ ਮਾਸਟਰਮਾਇੰਡ ਵਿੱਕੀ ਗੌਂਡਰ ਨਾਲ ਹੈ।ਉੱਥੇ ਹੀ ਪੁਲਿਸ ਵਲੋਂ ਇਸਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਹੰਸਾਵਾਲਾ ਨਿਵਾਸੀ ਗੈੈਂਗਸਟਰ ਗੁਰਲਾਲ ਸਿੰਘ ਉਰਫ ਲਾਲੀ, ਉਸਦਾ ਚਚੇਰਾ ਭਰਾ ਸਾਹਿਲਦੀਪ ਸਿੰਘ ਉਰਫ ਸਾਹਿਲ ਦੇ ਗੁਟ ਦੇ ਨਾਲ ਪਿੰਡ ਧੂੰਧਾ ਨਿਵਾਸੀ ਗੁਰਜੰਟ ਸਿੰਘ ਉਰਫ ਜੰਟਾ ਪੁੱਤ ਦਿਲਬਾਗ ਸਿੰਘ ਦਾ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਲਾਲੀ ਅਤੇ ਸਾਹਿਲ ਦੇ ਖਿਲਾਫ ਵੱਖਰੇ ਸਥਾਨਾਂ ਵਿੱਚ ਕਈ ਕੇਸ ਵੀ ਦਰਜ ਹਨ।

ਦੱਸ ਦੇਈਏ ਕਿ ਤਿੰਨ ਦਿਨ ਪਹਿਲਾਂ ਗੁਰਜੰਟ ਸਿੰਘ ਜੰਟਾ ਅਤੇ ਲਾਲੀ ਦੇ ਵਿੱਚ ਫਿਰ ਵਿਵਾਦ ਹੋਇਆ ਸੀ। ਸੋਮਵਾਰ ਨੂੰ ਗੁਰਜੰਟ ਸਿੰਘ ਜੰਟਾ, ਸਤਿਨਾਮ ਸਿੰਘ ਸੱਤਾ, ਅਰਸ਼ਪ੍ਰੀਤ ਸਿੰਘ ਅਰਸ਼ ਆਪਣੇ ਸਾਥੀਆਂ ਸਮੇਤ ਸ਼੍ਰੀ ਗੋਇੰਦਵਾਲ ਸਾਹਿਬ ਦੇ ਕੋਲ ਜਾ ਰਹੇ ਸਨ। ਰਸਤੇ ਵਿੱਚ ਲਾਲੀ ਅਤੇ ਸਾਹਿਲ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਲ ਹਥਿਆਰਾਂ ਸਣੇ ਉੱਥੇ ਪਹੁੰਚ ਗਏ। ਵਿਵਾਦ ਦੇ ਬਾਅਦ ਦੋਨਾਂ ਗੁਟਾਂ ਵਿੱਚ ਗੋਲੀਬਾਰੀ ਸ਼ੁਰੂ ਹੋ ਗਈ। ਦੋਨਾਂ ਗੁਟਾਂ ਤੋਂ 315 ਬੋਰ ਰਾਇਫਲਾਂ, 32 ਬੋਰ ਰਿਵਾਲਵਰਾਂ ਅਤੇ ਹੋਰ ਹਥਿਆਰਾਂ ਨਾਲ ਕਰੀਬ 50 ਰਾਉਂਡ ਗੋਲੀਆਂ ਚਲਾਈਆਂ ਗਈਆਂ। ਗੋਲੀ ਲੱਗਣ ਨਾਲ ਗੁਰਜੰਟ ਸਿੰਘ ਜੰਟਾ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜਦਕਿ ਅਰਸ਼ਪ੍ਰੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਤਰਨਤਾਰਨ ਲਿਆਇਆ ਗਿਆ। ਸ਼ਾਮ 6 : 30 ਵਜੇ ਉਸ ਨੇ ਵੀ ਦਮ ਤੋੜ ਦਿੱਤਾ। ਘਟਨਾ ਦਾ ਪਤਾ ਚਲਦੇ ਹੀ ਐਸਐਸਪੀ ਦਰਸ਼ਨ ਸਿੰਘ ਮਾਨ, ਐਸਪੀ ਤਿਲਕ ਰਾਜ ਪੁਲਿਸ ਬਲ ਦੇ ਨਾਲ ਮੌਕੇ ਉੱਤੇ ਪਹੁੰਚੇ ਅਤੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ। ਮੌਕੇ ‘ਤੇ ਇੱਕ 315 ਬੋਰ ਦੀ ਰਾਇਫਲ , ਇੱਕ ਪਿਸਟਲ, ਇੱਕ ਮਹਿੰਦਰਾ ਜੀਪ ਵੀ ਬਰਾਮਦ ਕੀਤੀ ਗਈ ਹੈ। ਐਸਐਸਪੀ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਦੋਨੋਂ ਕਤਲ ਆਪਸੀ ਗੈੈਂਗਵਾਰ ਦਾ ਨਤੀਜਾ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਰਿਪੋਰਟ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *