ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਮੌਕੇ 5ਵਾਂ ਮਹਾਨ ਨਗਰ ਕੀਰਤਨ ਕੱਢਿਆ

ss1

ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਮੌਕੇ 5ਵਾਂ ਮਹਾਨ ਨਗਰ ਕੀਰਤਨ ਕੱਢਿਆ

28-35 (1) 28-35 (2)
ਬਨੂੜ 28 ਜੁਲਾਈ (ਰਣਜੀਤ ਸਿੰਘ ਰਾਣਾ): ਸ਼੍ਰੀ ਗੰਗਾ ਨਰਸਰੀ ਜੀਰਕਪੁਰ ਦੇ ਮੁਖੀ ਭਾਈ ਮਨਜੀਤ ਸਿੰਘ ਜੀ ਦੀ ਅਗੁਵਾਈ ਵਿਚ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਮੌਕੇ ਪੰਜੋਖਰਾ ਸਾਹਿਬ ਤੋਂ ਕੀਰਤਪੁਰ ਸਾਹਿਬ ਤੱਕ 5 ਵਾਂ ਮਹਾਨ ਨਗਰ ਕੀਰਤਨ ਕੱਢਿਆ ਗਿਆ। ਪੰਜ ਪਿਆਰਿਆ ਦੀ ਅਗੁਵਾਈ ਵਿਚ ਸੁੰਦਰ ਫੁੱਲਾ ਨਾਲ ਸਜਾਈ ਪਾਲਕੀ ਜਿਸ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਸੀ। ਭਾਈ ਮਨਜੀਤ ਸਿੰਘ ਤੇ ਸਮੂਹ ਸਾਧ ਸੰਗਤ ਦੇ ਜੈਕਰਿਆ ਦੀ ਅਵਾਜ ਤੇ ਅਰਦਾਸ ਉਪਰੰਤ ਗੁਰਦੁਆਰਾ ਪੰਜੋਖਰਾ ਸਾਹਿਬ ਤੋਂ ਸਵੇਰੇ 8 ਵਜੇ ਨਗਰ ਕੀਰਤਨ ਆਰੰਭ ਹੋਇਆ।

ਨਗਰ ਕੀਰਤਨ ਦਾ ਬਨੂੜ ਖੇਤਰ ਵਿਚ ਪੁੱਜਣ ਤੇ ਪਿੰਡ ਮਨੋਲੀ ਸੂਰਤ, ਮਠਿਆੜਾ ਤੇ ਧਰਮਗੜ੍ਹ ਦੀਆਂ ਸੰਗਤਾ ਵੱਲੋਂ ਨਗਰ ਕੀਰਤਨ ਵਿਚ ਸਾਮਿਲ ਸੰਗਤਾ ਲਈ ਵੱਖ-ਵੱਖ ਤਰਾਂ ਦੇ ਲੰਗਰ ਲਗਾਏ ਹੋਏ ਸਨ। ਪੈ ਰਹੀ ਬਰਸਤਾ ਦੇ ਬਾਵਜੂਦ ਵੀ ਨਗਰ ਕੀਰਤਨ ਵਿਚ ਸਾਮਿਲ ਸੰਗਤਾ ਦਾ ਜੋਸ਼ ਘੱਟ ਨਹੀ ਸੀ ਉਨਾਂ ਦੇ ‘ ਬੋਲੇ ਸੋਨਿਹਾਲ ” ਦੇ ਜੈਕਾਰਿਆਂ ਨਾਲ ਆਸਮਾਨ ਗੂੰਜ ਰਿਹਾ ਸੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰੱਲ ਸਕੱਤਰ ਸੁਖਦੇਵ ਸਿੰਘ ਭੋਰ, ਅਵਤਾਰ ਸਿੰਘ ਸਕੱਤਰ ਤੇ ਐਸਜੀਪੀਸੀ ਮੈਂਬਰ ਨਿਰਮੈਲ ਸਿੰਘ ਜੋਲਾ ਕਲਾ ਵਿਸ਼ੇਸ ਤੋਰ ਤੇ ਪੁੱਜੇ। ਇਨਾਂ ਆਏ ਹੋਏ ਮਹਿਮਾਨਾ ਨੂੰ ਪਿੰਡ ਧਰਮਗੜ੍ਹ ਦੀ ਪ੍ਰਬੰਧਕੀ ਕਮੇਟੀ ਤੇ ਭਾਈ ਮਨਜੀਤ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਨਗਰ ਕੀਰਤਨ ਦਾ ਬਨੂੜ ਪੁੱਜਣ ਤੇ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਪ੍ਰਬੰਧਕ ਕਮੇਟੀ ਤੇ ਸਮੂਹ ਇਲਾਕਾ ਵਾਸੀਆਂ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਿੰਘ ਸ਼ਹੀਦਾ ਦੇ ਮੁੱਖੀ ਬਾਬਾ ਦਿਲਬਾਗ ਸਿੰਘ ਬਾਗਾ, ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਵਾਲੀਆ, ਜੀਤ ਸਿੰਘ, ਜਸਵੰਤ ਸਿੰਘ ਖਟੜਾ, ਦਲਜੀਤ ਸਿੰਘ ਪ੍ਰਿੰਸ, ਪਰਮਜੀਤ ਸਿੰਘ ਵਾਲੀਆ, ਚਰਨਜੀਤ ਸਿੰਘ, ਬਿੱਟੂ ਕੰਬੋਜ ਨੇ ਪੰਜ ਪਿਆਰਿਆ ਤੇ ਨਗਰ ਕੀਰਤਨ ਦੀ ਸੇਵਾ ਨਿਭਾ ਰਹੇ ਭਾਈ ਮਨਜੀਤ ਸਿੰਘ ਤੇ ਉਨਾਂ ਦੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਮਨਜੀਤ ਸਿੰਘ ਨੇ ਕਿਹਾ ਕੀ ਸ਼੍ਰੀ ਗੰਗਾ ਨਰਸਰੀ ਜੀਰਕਪੁਰ ਵੱਲੋਂ ਇਤਿਹਾਸਕ ਨੌ ਲੱਖਾ ਬਾਗ ਕੀਰਤਪੁਰ ਸਾਹਿਬ ਤੋਂ ਮਗਵਾਏ ਗਏ ਬਹਿੜਿਆਂ ਦੇ ਬੀਜ ਤੇ ਵੱਖ- ਵੱਖ ਤਰਾਂ ਦੇ ਬੂਟੇ ਸੰਗਤਾ ਨੂੰ ਪ੍ਰਸ਼ਾਦ ਦੇ ਰੂਪ ਵਿਚ ਦਿੱਤੇ ਗਏ ਹਨ ਤੇ ਉਨਾਂ ਨੂੰ ਅਪੀਲ ਕੀਤੀ ਗਈ ਕਿ ਵਾਤਾਵਰਨ ਨੂੰ ਹਰਿਆ ਭਰਿਆ ਤੇ ਪ੍ਰਦੂਸ਼ਨ ਮੁਕਤ ਬਣਾਉਣ ਲਈ ਇਨਾਂ ਬੀਜਾ ਤੇ ਪੋਦਿਆ ਨੂੰ ਅਪਣੇ ਘਰਾਂ ਦੇ ਆਲੇ ਦੁਆਲੇ ਜਾ ਖੁੱਲੀਆ ਥਾਵਾਂ ਤੇ ਲਗਾਇਆ ਜਾਵੇ। ਇਸ ਮਗਰੋਂ ਨਗਰ ਕੀਰਤਨ ਆਪਣੇ ਅਗਲੇ ਪੜਾਵ ਵੱਲ ਰਵਾਨਾ ਹੋ ਗਿਆ ਤੇ ਸਾਮੀ 7 ਵਜੇ ਦੇ ਕਰੀਬ ਗੁਰਦੁਆਰਾ ਸ਼ੀਸ ਮਹਿਲ ਕੀਰਤਪੁਰ ਸਾਹਿਬ ਜਾ ਕੇ ਸਮਾਪਤ ਹੋਵੇਗਾ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਂਨ ਸਾਧੂ ਸਿੰਘ ਖਲੌਰ, ਨਗਰ ਕੌਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ, ਸਰਕਲ ਪ੍ਰਧਾਨ ਕਿਹਰ ਸਿੰਘ ਕਨੌੜ, ਜਗਤਾਰ ਸਿੰਘ ਕਨੌੜ, ਕੌਸਲਰ ਹੈਪੀ ਕਟਾਰੀਆ ਸਮੇਤ ਸੁਰਿੰਦਰ ਸਿੰਘ ਰਿਟ. ਕਮੀਸ਼ਨਰ, ਕ੍ਰਿਪਾਲ ਸਿੰਘ, ਹਰਪਾਲ ਸਿੰਘ ਕੰਬੋਜ, ਬਾਬਾ ਲੰਬਰਦਾਰ ਜੀ ਮੋਜੂਦ ਸਨ।

Share Button

Leave a Reply

Your email address will not be published. Required fields are marked *