ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. May 27th, 2020

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੂੰ ਸੁੰਦਰ ਰੋਸ਼ਨੀਆਂ ਨਾਲ ਸਜਾਇਆ ਜਾਵੇਗਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੂੰ ਸੁੰਦਰ ਰੋਸ਼ਨੀਆਂ ਨਾਲ ਸਜਾਇਆ ਜਾਵੇਗਾ

11 ਅਤੇ 12 ਨਵੰਬਰ ਨੂੰ ਸ਼ਾਮ ਦੇ ਸਮੇਂ ਸੰਗਤਾਂ ਓਪਨ ਏਅਰ ਥੀਏਟਰ ਤੋਂ ਮਾਣ ਸਕਣਗੀਆਂ ਸੁੰਦਰ ਨਜ਼ਾਰਾ

ਸ੍ਰੀ ਅਨੰਦਪੁਰ ਸਾਹਿਬ, 7 ਨਵੰਬਰ (ਦਵਿੰਦਰਪਾਲ ਸਿੰਘ/ ਅੰਕੁਸ਼): ਰੱਬੀ ਨੂਰ, ਪਹਿਲੀ ਪਾਤਸ਼ਾਹੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੌਕੇ ਜਿੱਥੇ ਪੰਜਾਬ ਸਰਕਾਰ ਵੱਡੀ ਪੱਧਰ ‘ਤੇ ਸਮਾਗਮ ਕਰਵਾ ਰਹੀ ਹੈ ਉਥੇ ਹੀ ਇਸ ਪਵਿੱਤਰ ਮੌਕੇ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਪੰਜਾਬ ਦੀ ਧਰੋਹਰ ਵੱਜੋਂ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਵਿਖੇ 11 ਅਤੇ 12 ਨਵੰਬਰ ਨੂੰ ਮਨਮੋਹਕ ਲਾਈਟਿੰਗ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸ ਦੀ ਪੁਸ਼ਟੀ ਕਰਦੇ ਹੋਏ ਵਿਰਾਸਤ-ਏ-ਖਾਲਸਾ ਦੇ ਬੁਲਾਰੇ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਲਏ ਗਏ ਫੈਸਲੇ ਅਨੁਸਾਰ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਇਸ ਵਾਰ ਵਿਰਾਸਤ-ਏ-ਖਾਲਸਾ ਦੀ ਅਸਮਾਨ ਨੂੰ ਚੁੰਬਦੀ ਹੋਈ ਇਮਾਰਤ ਨੂੰ ਵੀ ਰੰਗ-ਬਰੰਗੀਆਂ ਰੌਸ਼ਨੀਆਂ ਦੇ ਨਾਲ ਸਜ਼ਾਇਆ ਜਾਵੇ । ਜਿਸ ਨਾਲ ਸ੍ਰੀ ਅਨੰਦਪੁਰ ਸਾਹਿਬ ਤੇ ਆਲੇ-ਦੁਆਲੇ ਦੇ ਨਿਵਾਸੀਆਂ ਲਈ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਵਾਸਤੇ ਇਕ ਦਿਲ ਖਿੱਚਵਾਂ ਤੇ ਮਨਮੋਹਕ ਨਜ਼ਾਰਾ ਪੇਸ਼ ਕੀਤਾ ਜਾ ਸਕੇ ।

ਇੱਥੇ ਇਹ ਦੱਸਯੋਗ ਹੈ ਕਿ ਵਿਰਾਸਤ-ਏ-ਖਾਲਸਾ ਵਿਖੇ ਦੀਵਾਲੀ ਮੌਕੇ ਵੀ ਇੱਕ ਅਕਾਰਸ਼ਕ ਲਾਈਟਿੰਗ ਕੀਤੀ ਗਈ ਸੀ, ਜਿਸਦਾ ਭਰਪੂਰ ਹੁੰਗਾਰਾ ਸੰਗਤਾਂ ਵੱਲੋਂ ਦਿੱਤਾ ਗਿਆ ਸੀ ਤੇ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਇਸ ਮਨਮੋਹਕ ਲਾਈਟਿੰਗ ਖੂਬ ਪਸੰਦ ਆਈ ਸੀ। ਇਸ ਲਈ ਇਸ ਵਿਰਾਸਤ-ਏ-ਖਾਲਸਾ ਵਿਖੇ ਕਰਵਾਈ ਜਾਣ ਵਾਲੀ ਦਿੱਲ ਖਿੱਚਵੀਂ ਲਾਈਟਿੰਗ ਨਾਲ ਰੁਸ਼ਨਾਉਣ ਵਾਲੇ ਦ੍ਰਿਸ਼ ਵੇਖਣ ਵਾਸਤੇ ਸੰਗਤਾਂ ਆਉਂਦੇ ਸੋਮਵਾਰ ਤੇ ਮੰਗਲਵਾਲ 11 ਅਤੇ 12 ਨਵੰਬਰ ਨੂੰ ਸ਼ਾਮ ਸਾਢੇ ਪੰਜ ਵਜੇ ਤੋਂ ਲੈ ਕੇ ਅੱਠ ਵਜੇ ਤੱਕ ਕਿਲਾ ਅਨੰਦਗੜ ਸਾਹਿਬ ਵਾਲੇ ਪਾਸੇ ਸਥਿਤ ਐਂਪੀਥੇਟਰ (ਓਪਨ ਏਅਰ ਥੇਟਰ) ਵਾਲੇ ਗੇਟ ਤੋਂ ਅੰਦਰ ਦਾਖਲ ਹੋ ਕੇ ਅਨੰਦ ਮਾਣ ਸਕਦੇ ਹਨ।

ਕਾਬਿਲੇਗੌਰ ਹੈ ਕਿ ਵਿਰਾਸਤ-ਏ-ਖਾਲਸਾ ਦੀ ਮੈਨੇਜਮੈਂਟ ਵੱਲੋਂ ਸਮੇਂ-ਸਮੇਂ ਤੇ ਸੈਲਾਨੀਆਂ ਦੇ ਲਈ ਨਵੇਕਲੇ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ। ਜਿਸਦੇ ਸਦਕਾ ਹੀ ਅੱਜ ਵਿਰਾਸਤ-ਏ-ਖਾਲਸਾ ਅੱਜ ਵਿਸ਼ਵ ਭਰ ਵਿੱਚ ਇੱਕ ਵਿਲੱਖਣ ਪਹਿਚਾਣ ਬਨਾਉਣ ਦੇ ਨਾਲ-ਨਾਲ ਤੇਜ਼ੀ ਦੇ ਨਾਲ ਵੇਖੇ ਜਾਣ ਵਾਲੇ ਅਜਾਇਬ ਘਰਾਂ ਵਿੱਚ ਸ਼ੁਮਾਰ ਹੋ ਚੁੱਕਾ ਹੈ। ਇਹੀ ਨਹੀਂ ਅੰਕੜਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਹਿਜ਼ 8 ਸਾਲਾਂ ਵਿੱਚ ਹੀ ਵਿਰਾਸਤ-ਏ-ਖਾਲਸਾ ਨੂੰ ਇੱਕ ਕਰੋੜ ਤੋਂ ਵੱਧ ਸੈਲਾਨੀ ਵੇਖ ਚੁੱਕੇ ਹਨ। ਜਿਸ ਕਰਕੇ ਵਿਰਾਸਤ-ਏ-ਖਾਲਸਾ ਨੂੰ ਲਿਮਕਾ ਬੁੱਕ ਆਫ ਰਿਕਾਰਡਜ਼, ਇੰਡੀਆ ਬੁੱਕ ਆਫ ਰਿਕਾਰਡਜ਼ ਅਤੇ ਏਸ਼ੀਆ ਬੁੱਕ ਆਫ ਰਿਕਾਰਡਜ਼ ਵੱਲੋਂ ਸਭ ਤੋਂ ਵੱਧ ਵੇਖੇ ਜਾਣ ਵਾਲੇ ਅਜਾਇਬ ਘਰ ਦਾ ਦਰਜਾ ਵੀ ਦਿੱਤਾ ਜਾ ਚੁੱਕਿਆ ਹੈ।

Leave a Reply

Your email address will not be published. Required fields are marked *

%d bloggers like this: