ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਤਖ਼ਤ ਸਾਹਿਬ ਅਤੇ ਮਿਸ਼ਨਰੀ ਕਾਲਜ ਵਲੋਂ ਕਰਵਾਇਆ ਕੁਇਜ਼ ਮੁਕਾਬਲਾ ਗਿਆਨ ਭਰਪੂਰ ਹੋ ਨਿਬੜਿਆ

ss1

ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਤਖ਼ਤ ਸਾਹਿਬ ਅਤੇ ਮਿਸ਼ਨਰੀ ਕਾਲਜ ਵਲੋਂ ਕਰਵਾਇਆ ਕੁਇਜ਼ ਮੁਕਾਬਲਾ ਗਿਆਨ ਭਰਪੂਰ ਹੋ ਨਿਬੜਿਆ
ਬਾਬਾ ਸੇਵਾ ਸਿੰਘ ਜੀ ਖਾਲਸਾ ਮਾਡਲ ਸਕੂਲ ਭੱਲੜੀ ਦੀ ਵਿਦਿਆਰਥਣ ਸਿਮਰਪ੍ਰੀਤ ਕੌਰ ਨੇ ਪਹਿਲਾ ਸਥਾਨ ਕੀਤਾ ਹਾਸਲ

img_20161204_224051_1ਸ਼੍ਰੀ ਅਨੰਦਪੁਰ ਸਾਹਿਬ, ੫ ਦਸੰਬਰ (ਦਵਿੰਦਰਪਾਲ ਸਿੰਘ/ ਅੰਕੁਸ਼): ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਲੋਂ ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਦੇ ਧਾਰਮਿਕ ਕੁਇਜ਼ ਮੁਕਾਬਲੇ ਕਰਵਾਏ ਗਏ। ਮਿਤੀ 5 ਦਸੰਬਰ 2016 ਨੂੰ ਲਈ ਗਈ ਲਿਖਤੀ ਧਾਰਮਿਕ ਪ੍ਰੀਖਿਆ ਵਿੱਚ 207 ਬੱਚਿਆਂ ਵਿੱਚੋਂ ਸਭ ਤੋਂ ਵੱਧ ਨੰਬਰ ਲੈਣ ਵਾਲੇ ਪੰਜ ਸਕੂਲਾਂ ਦੇ ਪਹਿਲੇ ਨੰਬਰ ਤੇ ਆਉਣ ਵਾਲੇ ਪੰਜ ਬੱਚਿਆਂ ਦੇ ਧਾਰਮਿਕ ਕੁਇਜ਼ ਮੁਕਾਬਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਮੂਹ ਸੰਗਤਾਂ ਦੇ ਸਨਮੁਖ ਪਰਚੀ ਸਿਸਟਮ ਦੁਆਰਾ ਕਰਵਾਏ ਗਏ। ਇਸ ਮੁਕਾਬਲੇ ਵਿੱਚ ਪਹਿਲਾਂ ਦਿੱਤੇ ਗਏ ਸਿਲੇਬਸ ਅਨੰਦ ਸਾਹਿਬ ਦੀਆਂ ਪਹਿਲੀਆਂ 20 ਪਾਉੜੀਆਂ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਪਹਿਲੇ 10 ਸ਼ਬਦ (ਰਾਗ ਗਾਉੜੀ ਅਤੇ ਆਸਾ ਰਾਗ) ਅਤੇ ਸਿੱਖ ਇਤਿਹਾਸ ਵਿੱਚੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਪੁਸਤਕ ਵਿੱਚੋਂ ਬੱਚਿਆਂ ਨੂੰ ਸੁਆਲ-ਜਵਾਬ ਕਰਵਾਏ ਗਏ।ਇਸ ਮੁਕਾਬਲੇ ਦੀ ਖਾਸੀਅਤ ਇਹ ਸੀ ਕਿ ਜਿਥੇ ਸੰਗਤਾਂ ਨੇ ਲਗਤਾਰ ਤਿੰਨ-ਚਾਰ ਘੰਟੇ ਬੈਠ ਕੇ ਸਮਾਗਮ ਦਾ ਅਨੰਦ ਮਾਣਿਆਂ ਉੱਥੇ ਉਹਨਾਂ ਨੂੰ ਇਹ ਉਤਸੁਕਤਾ ਰਹੀ ਕਿ ਅੱਗੇ ਕਿਹੜਾ ਸੁਆਲ ਪੁੱਛਿਆ ਜਾਵੇਗਾ ਅਤੇ ਉਸਦਾ ਕੀ ਜੁਆਬ ਹੋਵੇਗਾ। ਇਸ ਸਮਾਗਮ ਦੀ ਇਹ ਵਿਸ਼ੇਸ਼ਤਾ ਸੀ ਕਿ ਬੱਚਿਆਂ ਅਤੇ ਪੜੇ ਲਿਖੇ ਸਿੱਖ ਨੌਜਵਾਨਾਂ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਦਿਲਚਸਪੀ ਨਾਲ ਸ਼ਮੂਲਿਅਤ ਕੀਤੀ।ਜਿੱਥੇ ਬੱਚਿਆਂ ਕੋਲੋਂ ਸੁਆਲ ਪੁੱਛੇ ਗਏ ਉੱਥੇ ਹਾਜ਼ਰ ਸੰਗਤਾਂ ਕੋਲੋਂ ਵੀ 10 ਸੁਆਲ ਪੁੱਛੇ ਗਏ, ਜਿਹਨਾਂ ਦੇ ਜੁਆਬ ਦੇਣ ਵਾਲਿਆਂ ਨੂੰ ਮੌਕੇ ਤੇ ਹੀ ਮੁਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ । ਕੁਇਜ਼ ਮੁਕਾਬਲੇ ਵਿੱਚੋਂ ਪਹਿਲਾ ਸਥਾਨ-ਸਿਮਰਪ੍ਰੀਤ ਕੌਰ,ਬਾਬਾ ਸੇਵਾ ਸਿੰਘ ਜੀ ਖਾਲਸਾ ਮਾਡਲ ਸਕੂਲ , ਭੱਲੜੀ -110 ਅੰਕ, ਦੂਜਾ ਸਥਾਨ-ਸਿਮਰਨਪ੍ਰੀਤ ਕੌਰ,ਗੁਰੂ ਨਾਨਕ ਪਬਲਿਕ ਸਕੂਲ, ਜਗਾਤਖਾਨਾ -100 ਅੰਕ,ਤੀਜਾ ਸਥਾਨ-ਮਨਵਿੰਦਰ ਕੌਰ,ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ , ਜਿੰਦਵੜੀ -99ੌ,ਚੌਥਾ ਸਥਾਨ-ਰਵਨੀਤ ਕੌਰ,ਅਨੰਦਪੁਰ ਸਾਹਿਬ ਮਾਡਲ ਸੀਨ: ਸੈ: ਸਕੂਲ,ਨਵੀਂ ਅਬਾਦੀ-95 ਅੰਕ, ਪੰਜਵਾ ਸਥਾਨ-ਸਿਮਰਨਜੀਤ ਕੌਰ,ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ,ਡੂੰਮੇਵਾਲ-90 ਅੰਕ। ਸਿੱਖ ਮਿਸ਼ਨਰੀ ਕਾਲਜ ਦੇ ਪਿ੍ਰੰਸੀਪਲ ਸੁਰਿੰਦਰ ਸਿੰਘ ਮੈਂਬਰ ਸ੍ਰੋ: ਗੁ: ਪ੍ਰ: ਕਮੇਟੀ ਵਲੋਂ ਸਮੁੱਚੀ ਸਟੇਜ ਦੀ ਜਿੱਥੇ ਜਿੰਮੇਵਾਰੀ ਨਿਭਾਈ ਉੱਥੇ ਬੱਚਿਆਂ ਅਤੇ ਸੰਗਤਾਂ ਕੋਲੋਂ ਸੁਆਲ ਪੁੱਛੇਗਏ। ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ , ਅਤੇ ਸ:ਅਮਰਜੀਤ ਸਿੰਘ ਚਾਵਲਾ,ਜਨਰਲ ਸਕੱਤਰ (ਸ੍ਰੋ: ਗੁ: ਪ੍ਰ: ਕਮੇਟੀ ) ਨੇ ਇਸ ਪ੍ਰਗਰਾਮ ਵਿਚ ਵਿਸ਼ੇਸ਼ ਸ਼ਮੂਲਿਅਤ ਕੀਤੀ। ਉਨ੍ਹਾਂ ਮਿਸ਼ਨਰੀ ਕਾਲਜ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿੱਖ ਮਿਸ਼ਨਰੀ ਕਾਲਜ ਦੀ ਸਿੱਖ ਪੰਥ ਨੂੰ ਬਹੁਤ ਦੇਣ ਹੈ ।ਪੰਥਕ ਜਥੇਬੰਦੀ ਹੋਣ ਕਰਕੇ ਇਸ ਇਲਾਕੇ ਵਿਚ ਧਰਮ ਪਰਚਾਰ ਕਰਦੇ ਹੋਏ ਉਹ ਅਪਨਾ ਫਰਜ ਬਹੁ-ਖੂਬੀ ਨਾਲ ਨਿਭਾ ਰਿਹਾ ਹੈ। ਜੇਤੂ ਬੱਚਿਆਂ ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਲੋਂ ਨਗਦੀ ਇਨਾਮ, ਮੂਮੈਂਟੋ ਤੇ ਦੇ ਕੇ ਸਿੰਘ ਸਾਹਿਬ ਤੇ ਜਨਰਲ ਸਕੱਤਰ ਸਾਹਿਬ ਨੇ ਸਨਮਾਨਿਤ ਕੀਤਾ ।ਸ:ਦਵਿੰਦਰ ਸਿੰਘ ਐਸ.ਈ, ਸ: ਹਰਤੇਗਵੀਰ ਸਿੰਘ ਤੇਗੀ ਵੀ ਉਨ੍ਹਾਂ ਨਾਲ ਸਨ। ਪਿ੍ਰਤਪਾਲ ਸਿੰਘ ਗੰਡਾ ਨੇ ਗੰਡਾ ਸ਼ੂ ਕੰਪਨੀ ਵਲੋਂ ਸਾਰੇ ਬੱਚਿਆਂ ਨੂੰ ਬੂਟ, ਜੋੜੇ ਆਦਿਕ ਇਨਾਮ ਦਾ ਐਲਾਨ ਕੀਤਾ। ਨਾਲ ਹੀ ਜਥੇਦਾਰ ਸੰਤੋਖ ਸਿੰਘ ਅਤੇ ਸ:ਦਲਜੀਤ ਸਿੰਘ ਅਰੋੜਾ ਵਲੋਂ ਵੀ ਬਚਿਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ। ਸੰਗਤਾਂ ਅਤੇ ਸਰੋਤੇ ਵਿੱਚ ਇਸ ਗੱਲ ਦੀ ਚਰਚਾ ਸੀ ਕਿ ਜੇ ਸਿੱਖਾਂ ਦੇ ਸਾਰੇ ਸਮਾਗਮ ਇਸ ਸੁਚੱਜੇ ਤਰੀਕੇ ਨਾਲ ਕੀਤੇ ਜਾਣ ਤਾਂ ਕੌਮ ਦੀ ਕਾਇਆ ਕਲਪ ਹੋ ਸਕਦੀ ਹੈ। ਇਸ ਸਮੇਂ ਸੰਗਤ ਵਿਚ ਸ:ਮਹਿੰਦਰ ਸਿੰਘ ਮੈਨੇਜਰ ਗੁ:ਬਿਭੋਰ ਸਾਹਿਬ, ਮਾਤਾ ਗੁਰਚਰਨ ਕੌਰ, ਬੀਬੀ ਸੁਰਿੰਦਰਪਾਲ ਕੌਰ, ਸ:ਇਕਬਾਲ ਸਿੰਘ, ਸ:ਜਗਮੋਹਨ ਸਿੰਘ, ਸ:ਗੁਰਚਰਨ ਸਿੰਘ, ਸ:ਜਸਵਿੰਦਰਪਾਲ ਸਿੰਘ ਰਾਜਾ, ਭਾ:ਸੁਰਿੰਦਰ ਸਿੰਘ ਪੰਜ ਪਿਆਰਾ, ਸ:ਚਰਨਜੀਤ ਸਿੰਘ , ਸ:ਮਨਹੋਰ ਸਿੰਘ ਮੈਨੇਜਰ, ਸ:ਅਕਬਾਲ ਸਿੰਘ, ਸ:ਜਸਪ੍ਰੀਤ ਸਿੰਘ, ਸ:ਦਸ਼ਮੇਸ਼ ਸਿੰਘ , ਸ:ਚਰਨਪ੍ਰੀਤ ਸਿੰਘ, ਸ:ਮਲਕੀਅਤ ਸਿੰਘ, ਸ:ਜਸ਼ਨਦੀਪ ਸਿੰਘ , ਸ:ਹਸਨਦੀਪ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *