ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਪਹਿਰਾ ਦਿੱਤਿਆਂ ਹੀ ਮੰਨੂਵਾਦ ਦੀ ਗੁਲਾਮੀ ਤੋਂ ਮੁਕਤੀ ਮਿਲ ਸਕਦੀ ਹੈ – ਬੱਲੋਵਾਲ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਪਹਿਰਾ ਦਿੱਤਿਆਂ ਹੀ ਮੰਨੂਵਾਦ ਦੀ ਗੁਲਾਮੀ ਤੋਂ ਮੁਕਤੀ ਮਿਲ ਸਕਦੀ ਹੈ – ਬੱਲੋਵਾਲ

ਨਿਊਯਾਰਕ 17 ਅਪ੍ਰੈਲ (ਰਾਜ ਗੋਗਨਾ) ਬੀਤੀ ਸ਼ਾਮ ਮੂਲਨਿਵਾਸੀ ਚੇਤਨਾ ਮੰਚ ਵੱਲੋੰ ਈਸਟ ਮੋਹਣ ਨਗਰ,ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡਾ ਬੀ.ਆਰ ਅੰਬੇਦਕਰ ਦੇ 126ਵੇਂ ਜਨਮ ਦਿਨ ਨੂੰ ਮੁੱਖ ਰੱਖ ਕਿ ਕਰਵਾਏ ਗਏ “ਜਾਤ ਤੋੜੋ ਸਮਾਜ ਜੋੜੋ” ਸੰਮੇਲਨ ਵਿੱਚ ਸ਼ਾਮਿਲ ਹੁੰਦਿਆਂ ਸ.ਅਮਰੀਕ ਸਿੰਘ ਬੱਲੋਵਾਲ (ਮੈਂਬਰ ਸ਼੍ਰੋ/ਅ/ਦ/ਅ ਅੰਤਰਾਸ਼ਟਰੀ ਕੋਅਰਡੀਨੇਸ਼ਨ ਕਮੇਟੀ, ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਬਹਿਰੀਨ) ਨੇ ਇਕੱਤਰ ਹੋਏ ਸਮੂਹ ਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਪਹਿਰਾ ਦੇਣ ਦਾ ਸੱਦਾ ਦਿੱਤਾ । ਸ. ਬੱਲੋਵਾਲ ਨੇ ਕਿਹਾ ਕਿ ਸਿੱਖ ਧਰਮ ਦੀ ਬੁਨਿਆਦ ਹੀ ਸਮਾਜ ਵਿੱਚ ਫੈਲੀ ਜਾਤ ਪਾਤ ਅਤੇ ਉਚ ਨੀਚ ਦੇ ਸਮਾਜਿਕ ਵਿਤਕਰੇ ਨੂੰ ਖਤਮ ਕਰਨ ਲਈ ਰੱਖੀ ਗਈ ਸੀ । ਉਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਸ਼ੁਰੂ ਕਰਕੇ ਬਰਾਬਰਤਾ ਦੇ ਸਿਧਾਂਤ ਕਾਇਮ ਕੀਤਾ ਅਤੇ ਬ੍ਰਹਾਮਣਵਾਦ ਦੇ ਬਣਾਏ ਵਰਣ ਵੰਡ ਅਤੇ ਉਚ ਨੀਚ ਦੇ ਵਿਤਕਰੇ ਨੂੰ ਮੁੱਢ ਤੋੰ ਨਕਾਰ ਦਿੱਤਾ । ਉਨਾਂ ਤੋਂ ਬਾਅਦ ਗੁਰੂ ਸਾਹਿਬਾਨਾਂ ਨੇ ਲੰਗਰ ਦੇ ਨਾਲ ਦੱਬੇ ਕੁਚਲੇ ਲਤਾੜੇ ਲੋਕਾਂ ਤੇ ਸ਼ਬਦ ਦੇ ਲੰਗਰ,ਸਾਝੇਂ ਧਾਰਮਿਕ ਅਸਥਾਨਾਂ, ਬਰਾਬਰ ਦੇ ਸਮਾਜਿਕ ਰੀਤ ਰਿਵਾਜਾਂ ਦੀ ਵੀ ਬਖਸ਼ਿਸ਼ ਕੀਤੀ । ਜਦਕੇ ਉਸ ਸਮੇਂ ਨੀਵੀਂ ਜਾਤੀ ਵਾਲਿਆਂ ਨੂੰ ਉੱਚੀ ਜਾਤ ਵਾਲੇ ਮੰਨੂਵਾਦੀ ਪ੍ਰਮਾਤਮਾ ਦਾ ਉਪਦੇਸ਼ ਸਰਵਣ ਕਰਨ ਤੋਂ ਵੀ ਰੋਕਦੇ ਸਨ ਅਤੇ ਉਨਾਂ ਦਾ ਮੰਦਿਰਾਂ ਵਿੱਚ ਦਾਖਿਲ ਹੋਣਾ ਵੀ ਵਰਜਿਤ ਸੀ । ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋੰ ਸਥਾਪਿਤ ਕੀਤੇ ਬਰਾਬਰਤਾ ਦੇ ਸਿਧਾਂਤ ਨੂੰ ਹੀ ਹੋਰ ਨਿਖਾਰਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਬੇ ਕੁਚਲੇ ਲੋਕਾਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਇੱਕੋ ਬਾਟੇ ਵਿੱਚ ਤਿਆਰ ਅੰਮ੍ਰਿਤ ਛਕਾਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਮੰਨੂਵਾਦੀ ਸਮਾਜ ਦੇ ਦੁਰਕਾਰੇ ਲੋਕਾਂ ਨੂੰ ਬਾਣੀ ਅਤੇ ਬਾਣਾ ਬਖਸ਼ ਕਿ ਸ਼ਸ਼ਤਰ ਧਾਰੀ ਕਰ ਦਿੱਤਾ । ਗੁਰੂ ਸਾਹਿਬ ਨੇ ਮੰਨੂਵਾਦ ਦੇ ਗੁਲਾਮੀ ਦੇ ਪਿੰਜਰੇ ਨੂੰ ਤੋੜਨ ਲਈ ਦੱਬੇ ਕੁਚਲੇ ਲੋਕਾਂ ਨੂੰ ਜੁਝਾਰੂ ਬਣਾ ਦਿੱਤਾ ਅਤੇ ਉਨਾਂ ਵਿੱਚ ਆਪਣਾ ਰਾਜ ਸਥਾਪਿਤ ਕਰਨ ਦੀ ਤਾਕਤ ਭਰ ਦਿੱਤੀ । ਖਾਲਿਸਤਾਨ ਬਾਰੇ ਬੋਲਦੇ ਸ.ਬੱਲੋਵਾਲ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋੰ ਪ੍ਰਾਪੇਗੰਡਾ ਕਰਕੇ ਖਾਲਿਸਤਾਨ ਦੇ ਫਲਸਫੇ ਨੂੰ ਇੱਕ ਕੱਟੜਪੰਥੀ ਅਤੇ ਅੱਤਵਾਦੀ ਫਲਸਫੇ ਵਜੋੰ ਪ੍ਰਚਾਰਿਆ ਗਿਆ ਹੈ । ਪਰ ਖਾਲਿਸਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵੀਦਾਸ ਜੀ ਵੱਲੋਂ ਦਰਸਾਏ “ਬੇਗਮਪੁਰਾ ਖਾਲਸਾ ਰਾਜ” ਦੇ ਸਿਧਾਂਤ ਦਾ ਇੱਕ ਬਦਲਿਆ ਸਬਦੀ ਨਾਮ ਹੈ । ਜਦਕਿ ਇਸਦਾ ਸਿਧਾਂਤ ਹੋਈ ਹੈ ਜੋ ਭਗਤ ਰਵੀਦਾਸ ਜੀ ਗੁਰਬਾਣੀ ਵਿੱਚ ਬਿਆਨ ਕਰਦੇ ਹਨ ” ਬੇਗਮਪੁਰਾ ਸਹਰ ਕੋ ਨਾਉ ।। ਦੂਖੁ ਅੰਦੋਹੁ ਨਹੀ ਤਿਹਿ ਠਾਉ ।। ਦੱਬੇ ਕੁਚਲੇ ਲੋਕਾਂ ਦਾ ਰਾਜ ਜਿੱਥੇ ਸਭ ਨੂੰ ਬਰਾਬਰਤਾ ਦਾ ਅਧਿਕਾਰ ਹੋਵੇ ਅਤੇ ਜਿੱਥੇ ਹਰ ਇੱਕ ਸ਼ਹਿਰੀ ਗਮਾਂ ਤੋਂ ਰਹਿਤ ਹੋਕੇ ਜੀਵਨ ਵਤੀਤ ਕਰ ਸਕੇ । ਅੰਤ ਵਿੱਚ ਸ. ਬੱਲੋਵਾਲ ਨੇ ਸੰਮੇਲਨ ਵਿੱਚ ਸ਼ਾਮਿਲ ਹੋਏ ਸਮੂਹ ਸਰੋਤਿਆਂ ਨੂੰ ਡਾ ਬੀ.ਆਰ ਅੰਬੇਦਕਰ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਬੇਨਤੀ ਕੀਤੀ ਕਿ ਮੂਲਨਿਵਾਸੀ ਜਾਂ ਅੰਬੇਦਕਰੀ ਭਰਾ ਆਪਣੇ ਆਪ ਨੂੰ ਸਿੱਖ ਧਰਮ ਤੋਂ ਵੱਖ ਨਾਂ ਸਮਝਣ ਅਸੀਂ ਸਭ ਇੱਕ ਹਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਤੁਸੀਂ ਅੱਗੇ ਲੱਗੋ ਅਤੇ ਆਓ ਅਸੀਂ ਤੁਸੀਂ ਸਾਰੇ ਜਾਣੇ ਮਿਲਕੇ ਮੋਢੇ ਨਾਲ ਮੋਢਾ ਜੋੜਕੇ ਗੁਰੂਘਰਾਂ ਅਤੇ ਧਾਰਮਿਕ ਸੰਸਥਾਵਾਂ ਤੇ ਕਾਬਜ ਬ੍ਰਹਾਮਣਵਾਦ ਅਤੇ ਮੰਨੂਵਾਦ ਦੇ ਗੁਲਾਮ ਆਗੂਆਂ ਤੋਂ ਆਪਣੇ ਪੰਥ ਅਤੇ ਸਮਾਜ ਨੂੰ ਆਜਾਦ ਕਰਵਾਈਏ । ਇਹੀ ਦਸ ਗੁਰੂ ਸਾਹਿਬਾਨਾਂ ਅਤੇ 35 ਮਹਾਂਪੁਰਖਾਂ ਦਾ ਸੁਪਨਾ ਸੀ ਅਤੇ ਇਸੇ ਨੂੰ ਸਕਾਰ ਰੂਪ ਦੇਣ ਲਈ ਆਪਾਂ ਜਾਤ ਪਾਤ ਤੋਂ ਉੱਪਰ ੳੇੱਠ ਕਿ ਇੱਕ ਹੋ ਕੇ ਮੰਨੂਵਾਦ ਖਿਲਾਫ ਸੰਘਰਸ਼ ਨੂੰ ਲੜੀਏ । ਇਸ ਮੌਕੇ ਤੇ ਸ਼੍ਰੀ ਐਚ.ਐਲ ਵਿਰਦੀ ਕੋਅਰਡੀਨੇਟਰ ਅੰਬੇਦਕਰ ਫੈਡਰੇਸ਼ਨ ਯੂ.ਕੇ, ਡਾ ਕਸ਼ਮੀਰ ਸਿੰਘ, ਸ.ਨਵਦੀਪ ਸਿੰਘ, ਸ. ਗੁਰਸ਼ਰਨ ਸਿੰਘ ਸੋਹਲ, ਸ.ਗੁਰਮੇਲ ਸਿੰਘ, ਸ.ਪ੍ਰਿਤਪਾਲ ਸਿੰਘ, ਸ.ਸ਼ਾਮ ਸਿੰਘ, ਸ.ਗੁਰਭੇਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਿਰ ਸਨ ।

Leave a Reply

Your email address will not be published. Required fields are marked *

%d bloggers like this: