ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਨੱਥ ਪਾਵੇ ਪ੍ਰਸ਼ਾਸ਼ਨ:-ਗਿ:ਮੱਲ ਸਿੰਘ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਨੱਥ ਪਾਵੇ ਪ੍ਰਸ਼ਾਸ਼ਨ:-ਗਿ:ਮੱਲ ਸਿੰਘ

ਸ਼੍ਰੀ ਅਨੰਦਪੁਰ ਸਾਹਿਬ, 27 ਜੂਨ (ਪ.ਪ.): ਬੀਤੇ ਦਿਨੀਂ ਬਠਿੰਡਾ ਜਿਲੇ ਦੇ ਭਗਤਾਂ ਭਾਈ ਕਾ ਵਿਖੇ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਖਤ ਨੋਟਿਸ ਲੈਂਦਿਆਂ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ:ਮੱਲ ਸਿੰਘ ਨੇ ਕਿਹਾ ਕਿ ਪ੍ਰਸ਼ਾਸ਼ਨ ਦੋਸ਼ੀਆਂ ਨੂੰ ਨੱਥ ਪਾਵੇ ਤੇ ਤੁਰੰਤ ਕਾਰਗਰ ਕਦਮ ਚੁੱਕੇ। ਅੱਜ ਪੱਤਰਕਾਰਾਂ ਨਾਲ ਇਸ ਸਬੰਧੀ ਗੱਲ ਕਰਦਿਆਂ ਉਨਾਂ ਕਿਹਾ ਕਿ  ਇਹ ਸਿੱਖਾਂ ਨੂੰ ਭੜਕਾਉਣ ਦੀ ਕੋਝੀ ਸਾਜਿਸ਼ ਹੈ ਜਿਸਦਾ ਪਤਾ ਲਗਾਉਣਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ। ਉਨਾਂ ਕਿਹਾ ਕਿ ਏਨੀ ਜਲਦੀ ਜਲਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਨੀਆਂ ਗਹਿਰੀ ਚਿੰਤਾ ਦਾ ਵਿਸ਼ਾ ਹੈ। ਕੁਝ ਲੋਕ ਜਾਂ ਇਜੰਸੀਆਂ ਪੰਜਾਬ ਦੇ ਸ਼ਾਂਤਮਈ ਮਾਹੋਲ ਨੂੰ ਲਾਂਬੂੰ ਲਾਊਣਾ ਚਾਹੁੰਦੀਆਂ ਹਨ ਜਿਸ ਨੂੰ ਰੋਕਣਾ ਪੰਜਾਬ ਸਰਕਾਰ, ਪ੍ਰਸ਼ਾਸ਼ਨ ਅਤੇ ਸਮੁੱਚੀਆਂ ਸੰਗਤਾਂ ਦਾ ਫਰਜ ਹੈ। ਗਿ:ਮੱਲ ਸਿੰਘ ਨੇ ਕਿਹਾ ਕਿ ਗਲੀਆਂ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਖਿਲਾਰੇ ਜਾਣੇ ਤੇ ਮਲੇਰਕੋਟਲਾ ਵਿਖੇ ਮੁਸਲਮਾਨ ਭਰਾਵਾਂ ਦੇ ਪਵਿੱਤਰ ਕੁਰਾਨ ਦੀ ਬੇਅਦਬੀ ਹੋਣੀ ਗਹਿਰੀ ਸਾਜਿਸ਼ ਦਾ ਹਿੱਸਾ ਲਗਦਾ ਹੈ ਜਿਸ ਨੂੰ ਬੇਕਨਾਬ ਕਰਨ ਲਈ ਪ੍ਰਸ਼ਾਸ਼ਨ ਠੋਸ ਕਦਮ ਚੁੱਕੇ। ਉਨਾਂ ਕਿਹਾ ਕਿ ਸਿੱਖ ਕਦੇ ਵੀ ਪਾਵਨ ਗੁਰਬਾਣੀ ਦੀ ਬੇਅਦਬੀ ਸਹਿਣ ਨਹੀ ਕਰ ਸਕਦੇ ਤੇ ਜਲਦ ਤੋ ਜਲਦ ਦੋਸ਼ੀਆਂ ਨੂੰ ਸਾਹਮਣੇ ਲਿਆ ਕੇ ਸਖਤ ਤੋ ਸਖਤ ਸਜਾ ਦਿਤੀ ਜਾਵੇ।

Share Button

Leave a Reply

Your email address will not be published. Required fields are marked *

%d bloggers like this: