ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਲਾਸ਼ਾਨੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬੋਹੜੀ ਸਾਹਿਬ ਝਬਾਲ ਵਿਖੇ ਧਾਰਮਿਕ ਸਮਾਗਮ ਅਯੋਜਿਤ ਕੀਤਾ

ss1

 ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਲਾਸ਼ਾਨੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬੋਹੜੀ ਸਾਹਿਬ ਝਬਾਲ ਵਿਖੇ ਧਾਰਮਿਕ ਸਮਾਗਮ ਅਯੋਜਿਤ ਕੀਤਾ

7-28 (1)

ਝਬਾਲ 6 ਜੂਨ (ਹਰਪ੍ਰੀਤ ਸਿੰਘ ਝਬਾਲ): ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਲਾਸ਼ਾਨੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬੋਹੜੀ ਸਾਹਿਬ ਝਬਾਲ ਵਿਖੇ ਧਾਰਮਿਕ ਸਮਾਗਮ ਅਯੋਜਿਤ ਕੀਤਾ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਧਾਰਮਿਕ ਦੀਵਾਨਾਂ ’ਚ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸਰੀ ਜੱਥਿਆਂ ਵੱਲੋਂ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਸਰਵਨ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸ਼ਾਮ ਸਮੇਂ ਪਿੰਡ ਭੁਜੜਾਂ ਵਾਲਾ ਦੇ ਸਰਪੰਚ ਵਰਿੰਦਰਜਤ ਸਿੰਘ ਵਿੰਦੂ ਅਤੇ ਅਕਾਲੀ ਆਗੂ ਅਜਮੇਰ ਸਿੰਘ ਕਾਕਾ ਛਾਪਾ ਦੀ ਅਗਵਾਈ ’ਚ ਕਰਵਾਏ ਗਏ ਖੇਡ ਮੇਲੇ ਨੇ ਇਕ ਵਾਰ ਪੁਰਾਰਤਨ ਪੇਂਡੂ ਖੇਡਾਂ ਦੀ ਯਾਦ ਤਾਜਾ ਕਰਵਾ ਦਿੱਤੀ।

ਖੇਡ ਮੇਲੇ ਦੌਰਾਂਨ ਜਿਥੇ ਵੱਖ-ਵੱਖ ਪੇਂਡੂ ਖੇਡਾਂ ਨੂੰ ਵੇਖ ਦਰਸ਼ਕ ਅਤੇ ਖੇਡ ਪ੍ਰੇਮੀ ਪ੍ਰਸ਼ੰਨ ਹੋਏ ਉਥੇ ਹੀ ਲੜਕਿਆਂ ਦੀ ਅੰਤਰਰਾਸ਼ਟਰੀ ਕਬੱਡੀ ਟੀਮਾਂ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਅਤੇ ਸਤਲਾਣੀ ਸਾਹਿਬ ਕਬੱਡੀ ਕਲੱਬ ਵਿਚਾਲੇ ਹੋਏ ਫਸਵੇਂ ਮੁਕਾਬਲਿਆਂ ਦੌਰਾਂਨ ਜਿਥੇ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਦੀ ਟੀਮ ਜੇਤੂ ਰਹੀ ਉਥੇ ਹੀ ਲੜਕੀਆਂ ਦੀਆਂ ਕਬੱਡੀ ਟੀਮਾਂ ਗੁਰੂ ਨਾਨਕ ਦੇਵ ਕਬੱਡੀ ਅਕੈਡਮੀ ਅਤੇ ਡੀਏਵੀ ਕਬੱਡੀ ਅਕੈਡਮੀ ਅਮਿੰ੍ਰਤਸਰ ਵਿਚਾਲੇ ਹੋਏ ਮੈਚ ਦੌਰਾਂਨ ਗੁਰੂ ਨਾਨਕ ਦੇਵ ਕਬੱਡੀ ਅਕੈਡਮੀ ਦੀ ਟੀਮ ਨੇ ਜਿੱਤ ਦੇ ਝੰਡੇ ਗੱਡਦਿਆਂ ਕਬੱਡੀ ਕੱਪ ’ਤੇ ਕਬਜਾ ਜਮਾਇਆ। ਅਕਾਲੀ ਆਗੂ ਅਜਮੇਰ ਸਿੰਘ ਕਾਕਾ ਛਾਪਾ ਅਤੇ ਸਰਪੰਚ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਖੇਡ ਮੇਲਾ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਦੀ ਅਗਵਾਈ ’ਚ ਕਰਵਾਇਆ ਗਿਆ ਤਾਂ ਜੋ ਨੌਜਵਾਨਾਂ ਨੂੰ ਨਸ਼ਾਖੋਰੀ ਤੋਂ ਬਚਾਅ ਕੇ ਖੇਡਾਂ ਵਾਲੇ ਪਾਸੇ ਮੋੜਿਆ ਜਾ ਸਕੇ। ਉਨ੍ਹਾਂ ਨੇ ਇਸ ਮੌਕੇ ਜੇਤੂ ਟੀਮਾਂ ਨੂੰ ਨਗਦ ਇਨਾਮ ’ਤੇ ਯਾਦਗਰੀ ਚਿੰਨ ਦੇ ਕਿ ਸਨਮਾਨਿਤ ਵੀ ਕੀਤਾ, ਜਦ ਕਿ ਇਸ ਮੌਕੇ ਰਵਾਇਤੀ ਪੇਂਡੂ ਖੇਡਾਂ ’ਚ ਕਰਤਵ ਵਿਖਾਉਣ ਵਾਲੇ ਖਿਡਾਰੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਜਿੰਦਰ ਸਿੰਘ ਬਾਬਾ, ਸਾਬਕਾ ਸਰਪੰਚ ਪ੍ਰੇਮ ਸਿੰਘ ਭੁਜੜਾਂਵਾਲਾ, ਮੈਂਬਰ ਸੁਲੱਖਣ ਸਿੰਘ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਸਵਰਨ ਸਿੰਘ, ਸਾਹਬ ਸਿੰਘ, ਕਸ਼ਮੀਰ ਸਿੰਘ, ਗੁਰਵਿੰਦਰ ਸਿੰਘ, ਦਲਬੀਰ ਸਿੰਘ, ਰਾਜੂ ਢਿਲੋਂ, ਹਰਦਿਆਲ ਸਿੰਘ, ਬਾਪੂ ਪਿਆਰਾ ਸਿੰਘ ਅਤੇ ਗੁਰਜਿੰਦਰ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿਚ ਆਸ ਪਾਸ ਦੇ ਪਿੰਡਾਂ ਦੇ ਲੋਕ ਹਾਜਰ ਸਨ।

Share Button

Leave a Reply

Your email address will not be published. Required fields are marked *