ਸ਼੍ਰੀ ਖੁਰਾਲਗੜ ਸਾਹਿਬ ‘ਚ ਡੇਂਗੂ ਦੇ ਦੋ ਮਰੀਜ ਇਕ ਦੀ ਮੌਤ

ਸ਼੍ਰੀ ਖੁਰਾਲਗੜ ਸਾਹਿਬ ‘ਚ ਡੇਂਗੂ ਦੇ ਦੋ ਮਰੀਜ ਇਕ ਦੀ ਮੌਤ

ਗੜਸ਼ੰਕਰ, 4 ਨਵੰਬਰ (ਅਸ਼ਵਨੀ ਸ਼ਰਮਾ) ਗੜਸ਼ੰਕਰ ਬਲਾਕ ਅਧੀਨ ਪੈਂਦੇ ਬੀਤ ਇਲਾਕੇ ਦੇ ਇਤਿਹਾਸਕ ਪਿੰਡ ਖੁਰਾਲਗੜ ਸਾਹਿਬ ਵਿੱਚ ਡੇਂਗੂ ਦੇ ਦੋ ਮਰੀਜ ਸਾਹਮਣੇ ਆਏ ਹਨ ਜਿਨਾਂ ਵਿੱਚੋ ਇਕ ਦੀ ਮੌਤ ਹੋ ਗਈ ਹੈ ਜਦ ਕਿ ਦੂਜੇ ਦਾ ਇਲਾਜ ਚਲ ਰਿਹਾ ਹੈ। ਜਾਣਕਾਰੀ ਮੁਤਾਵਿਕ ਪੇਸ਼ੇ ਤੋਂ ਟਰੱਕ ਡਰਾਈਵਰ ਜਸਵਿੰਦਰ ਸਿੰਘ (33 ਸਾਲ) ਪੁੱਤਰ ਭਜਨ ਸਿੰਘ ਨੂੰ 12 ਅਕਤੂਬਰ ਨੂੰ ਮਾਮੂਲੀ ਬੁਖਾਰ ਹੋਇਆ ਉਸ ਨੇ ਲੋਕਲ ਡਾਕਟਰਾਂ ਤੋਂ ਦਵਾਈ ਲਈ ਤੇ ਟਰੱਕ ਲੈ ਕੇ ਬੱਦੀ ਚਲਾ ਗਿਆ ਉਥੋਂ ਉਹ ਟਰੱਕ ਲੈ ਕੇ ਅਗੇ ਪੂਨਾਂ ਚਲਾ ਗਿਆ ਇਸ ਦੌਰਾਨ ਡੇਂਗੂ ਭਾਰੂ ਹੋ ਗਿਆ ਤੇ ਉਸ ਨੂੰ ਪੂਨਾਂ ਵਿੱਖੇ ਹਸਪਤਾਲ ਭਰਤੀ ਕਰਵਾਇਆ ਗਿਆ ਫਿਰ ਹਾਲਤ ਹੋਰ ਵਿਗੜ ਗਈ ਤੇ ਜਸਵਿੰਦਰ ਦੇ ਰਿਸ਼ਤੇਦਾਰਾਂ ਨੇ ਪੂਨਾਂ ਪਹੁੰਚ ਕੇ ਜਸਵਿੰਦਰ ਸਿੰਘ ਨੂੰ ਮੁੰਬਈ ਕਿਸੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਜਿੱਥੇ ਉਸ ਦੀ 2 ਨਵੰਬਰ ਨੂੰ ਮੌਤ ਹੋ ਗਈ। ਅਜ ਬਾਅਦ ਦੁਪਿਹਰ ਜਸਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਸ਼੍ਰੀ ਖੁਰਾਲਗੜ ਸਾਹਿਬ ਵਿੱਖੇ ਕਰ ਦਿੱਤਾ ਗਿਆ। ਮ੍ਰਿਤਕ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਮ੍ਰਿਤਕ ਆਪਣੇ ਪਿੱਛੇ 2 ਸਾਲ ਦੀ ਪੁੱਤਰੀ ਤੇ ਪਤਨੀ ਛੱਡ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਤੇ ਜਿਲਾ ਪਰੀਸ਼ਦ ਮੈਂਬਰ ਰਣਜੀਤ ਸਿੰਘ ਸੂਦ,ਪ੍ਰੇਮ ਸਿੰਘ ਤੇ ਸੁੱਚਾ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਇਕ ਹੋਰ ਮਰੀਜ ਦਿਲਾਵਰ ਸਿੰਘ ਪੁੱਤਰ ਗਰੀਬ ਦਾਸ਼ ਡੇਂਗੂ ਤੋਂ ਪੀੜਿਤ ਹੈਤੇ ਉਹ ਡੀ ਐਮ ਸੀ ਲੁਧਿਆਣਾ ਤੋਂ ਇਲਾਜ ਕਰਵਾ ਰਿਹਾ ਹੈ ਜਦ ਕਿ ਲੋਕਲ ਪੱਧਰ ਤੇ ਸਿਹਤ ਵਿਭਾਗ ਕੁਭਕਰਨੀ ਨੀਦ ਸੁੱਤਾ ਪਿਆ ਹੈ।

Share Button

Leave a Reply

Your email address will not be published. Required fields are marked *

%d bloggers like this: