ਸ਼੍ਰੀ ਅਨੰਦਪੁਰ ਸਾਹਿਬ ਵਿਚ ਨਸ਼ੇੜੀਆਂ ਦੀ ਭਰਮਾਰ, ਦਿਨੇ ਹੀ ਗਲੀਆਂ ਵਿਚ ਡਿੱਗਦੇ ਫਿਰਦੇ ਨੇ ਨਸ਼ੇੜੀ

ਸ਼੍ਰੀ ਅਨੰਦਪੁਰ ਸਾਹਿਬ ਵਿਚ ਨਸ਼ੇੜੀਆਂ ਦੀ ਭਰਮਾਰ, ਦਿਨੇ ਹੀ ਗਲੀਆਂ ਵਿਚ ਡਿੱਗਦੇ ਫਿਰਦੇ ਨੇ ਨਸ਼ੇੜੀ
ਤਕਰੀਬਨ ਹਰ ਰੋਜ ਕੋਈ ਨਾ ਕੋਈ ਨਸ਼ੇੜੀ ਸਾਡੇ ਘਰਾਂ ਦੇ ਅੱਗੇ ਜਾਂ ਆਸ ਪਾਸ ਨਸ਼ੇ ਦੀ ਲੋਰ ਵਿਚ ਡਿਗਿਆ ਹੀ ਹੁੰਦਾ ਹੈ-ਇਲਾਕਾਵਾਸੀ

nashedi
ਸ਼੍ਰੀ ਅਨੰਦਪੁਰ ਸਾਹਿਬ, 23 ਸਤੰਬਰ(ਦਵਿੰਦਰਪਾਲ ਸਿੰਘ): ਭਾਂਵੇ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਪੰਜਾਬ ਵਿਚ ਨਸ਼ੇ ਨਾ ਹੋਣ ਦੇ ਦਾਅਵੇ ਕਰਦੇ ਨਹੀ ਥੱਕਦੇ ਪਰ ਗੁਰੂ ਨਗਰੀ ਸ਼ੀz ਅਨੰਦਪੁਰ ਸਾਹਿਬ ਵਿਖੇ ਦਿਨ ਦਿਹਾੜੇ ਨੋਜਵਾਨ ਨਸ਼ਿਆਂ ਦੀ ਚਪੇਟ ਵਿਚ ਆ ਕੇ ਲੋਕਾਂ ਦੇ ਘਰਾਂ ਅੱਗੇ ਡਿਗਦੇ ਨਜਰ ਆਉਂਦੇ ਹਨ। ਜਿਸ ਕਰਕੇ ਸ਼ਹਿਰ ਵਾਸੀ ਵੀ ਪ੍ਰੇਸ਼ਾਨ ਹੋ ਜਾਂਦੇ ਹਨ। ਸਰਕਾਰੀ ਹਸਪਤਾਲ ਦੇ ਕੋਲ ਨੈਣਾਂ ਦੇਵੀ ਰੋਡ ਦੇ ਰਹਿੰਦੇ ਗਗਨ ਭਾਟੀਆ, ਰਜੇਸ਼ ਕੁਮਾਰ, ਕਸ਼ਮੀਰ ਸਿੰਘ, ਵਿਸ਼ਾਲ ਭਾਟੀਆ, ਵਿਕਾਸ, ਡਾ:ਘਈ ਆਦਿ ਨੇ ਦੱਸਿਆ ਕਿ ਤਕਰੀਬਨ ਹਰ ਰੋਜ ਕੋਈ ਨਾ ਕੋਈ ਨਸ਼ੇੜੀ ਸਾਡੇ ਘਰਾਂ ਦੇ ਅੱਗੇ ਜਾਂ ਆਸ ਪਾਸ ਨਸ਼ੇ ਦੀ ਲੋਰ ਵਿਚ ਡਿਗਿਆ ਹੀ ਹੁੰਦਾ ਹੇੈ। ਉਨਾਂ ਦੱਸਿਆ ਕਿ ਨੈਣਾਂ ਦੇਵੀ ਰੋਡ ਤੋ ਲੰਘ ਕੇ ਬਹੁਤ ਸਾਰੇ ਪਿੰਡਾਂ ਨੂੰ ਰਸਤਾ ਜਾਂਦਾ ਹੈ ਜਿਸ ਕਰਕੇ ਇਥੇ ਆਵਾਜਾਈ ਵੀ ਰਹਿੰਦੀ ਹੈ। ਸਾਡੇ ਘਰ ਇਸੇ ਸੜਕ ਤੇ ਹੋਣ ਕਰਕੇ ਸਾਨੂੰ ਇਨਾਂ ਨਸ਼ੇੜੀਆਂ ਤੋ ਪ੍ਰੇਸ਼ਾਨੀ ਰਹਿੰਦੀ ਹੈ। ਉਨਾਂ ਦੱਸਿਆ ਕਿ ਘਰਾਂ ਦੇ ਸਾਹਮਣੇ ਚਰਨ ਗੰਗਾ ਖੱਡ ਹੈ ਜਿਸ ਤੇ ਬਹੁਤ ਸਾਰੀ ਭੰਗ ਉਗੀ ਹੋਈ ਹੈ ਤੇ ਇਥੇ ਵੀ ਰੋਜਾਨਾ ਕਈ ਸਾਰੇ ਨਸ਼ੇੜੀ ਭੰਗ ਮਲਦੇ ਆਮ ਤੋਰ ਤੇ ਹੀ ਨਜਰ ਆਉਂਦੇ ਹਨ। ਉਨਾਂ ਕਿਹਾ ਕਿ ਕਈ ਵਾਰ ਕਈ ਚੋਰ ਨਸ਼ੇ ਦੀ ਲੋਰ ਵਿਚ ਸਾਡੇ ਘਰਾਂ ਵਿਚ ਆ ਵੜਦੇ ਹਨ ਜਿਸ ਕਰ ਕੇ ਹਰ ਵੇਲੇ ਚਿੰਤਾ ਰਹਿੰਦੀ ਹੈ। ਸਾਡੇ ਬੱਚਿਆਂ ਤੇ ਵੀ ਇਸ ਦਾ ਮਾੜਾ ਅਸਰ ਪੈਂਦਾ ਹੈ ਜਿਸ ਕਰਕੇ ਸਥਾਨਕ ਪ੍ਰਸ਼ਾਸ਼ਨ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ।

ਨਸ਼ੇੜੀਆਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ:-ਡੀ.ਐਸ.ਪੀ

ਇਸ ਬਾਰੇ ਸਥਾਨਕ ਡੀ.ਐਸ.ਪੀ ਸੰਤ ਸਿੰਘ ਧਾਲੀਵਾਲ ਨਾਲ ਗੱਲ ਕਰਨ ਤੇ ਉਨਾਂ ਕਿਹਾ ਕਿ ਨਸ਼ੇੜੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਬਾਰੇ ਅੱਜ ਹੀ ਮੁਲਾਜਮਾਂ ਦੀ ਡਿਊਟੀ ਲਗਾਈ ਜਾਵੇਗੀ ਤੇ ਆਮ ਲੋਕਾਂ ਨੂੰੂ ਕੋਈ ਪ੍ਰੇਸ਼ਾਨੀ ਨਹੀ ਆਉਣ ਦਿਤੀ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: