ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋ ਦੁਕਾਨਾਂ ਰਹਿਣਗੀਆਂ ਬੰਦ

ss1

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋ ਦੁਕਾਨਾਂ ਰਹਿਣਗੀਆਂ ਬੰਦ

23-21 (1)

ਸ਼੍ਰੀ ਅਨੰਦਪੁਰ ਸਾਹਿਬ, 22 ਜੂਨ (ਹਰਜੀਤ ਕੌਰ ਸੋਨੀਆ): ਵਪਾਰ ਮੰਡਲ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਅੱਜ ਤੋ 25 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਸ਼ਹਿਰ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਉਨਾਂ ਦੱਸਿਆ ਕਿ ਅੱਜ ਮੋਬਾਇਲਾਂ ਦੇ ਦੁਕਾਨਦਾਰਾਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਗਰਮੀਆਂ ਦੀਆਂ ਛੁੱਟੀਆਂ ਕਰਕੇ ਤਿੰਨ ਦਿਨ ਮੋਬਾਇਲਾਂ ਦੀਆਂ ਵੀ ਦੁਕਾਨਾਂ ਬੰਦ ਰਖੀਆਂ ਜਾਣਗੀਆਂ। ਉਨਾਂ ਦੱਸਿਆ ਕਿ ਇਸ ਤੋ ਪਹਿਲਾਂ ਰੈਡੀਮੇਡ ਗਾਰਮੈਂਟਸ, ਮੁਨਿਆਰੀ, ਕਪੜਾ, ਜੁੱਤੀਆਂ, ਕਿਤਾਬਾਂ, ਹਾਰਡਵੇਅਰ, ਕਰਿਆਨਾ, ਸੁਨਿਆਰੇ ਆਦਿ ਦੇ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਮੁਕੰਮਲ ਤੋਰ ਤੇ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਸ ਮੋਕੇ ਜਸਵੀਰ ਸਿੰਘ ਜੱਸੂ, ਅਨੰਦ ਸਿੰਘ, ਸੰਜੇ ਆਂਗਰਾ, ਰਾਜ ਗਰਚਾ, ਸੰਨੀ, ਸੰਦੀਪ, ਅੰਕੁਸ਼, ਪ੍ਰਿੰਸ, ਬੇਦੀ ਜੀ, ਅਸ਼ਵਨੀ ਕੁਮਾਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *