ਸ਼੍ਰੀ ਅਨੰਦਪੁਰ ਸਾਹਿਬ ਤੋਂ ਚੰਦਪੁਰ ਬੇਲਾ ਨੂੰ ਜਾਦੀ ਖਸਤਾ ਹਾਲਤ ਸੜਕ ਦੇ ਰਹੀ ਹਾਦਸਿਆਂ ਨੂੰ ਸੱਦਾ

ss1

 ਸ਼੍ਰੀ ਅਨੰਦਪੁਰ ਸਾਹਿਬ ਤੋਂ ਚੰਦਪੁਰ ਬੇਲਾ ਨੂੰ ਜਾਦੀ ਖਸਤਾ ਹਾਲਤ ਸੜਕ ਦੇ ਰਹੀ ਹਾਦਸਿਆਂ ਨੂੰ ਸੱਦਾ

18sarbjit1

 

ਅਨੰਦਪੁਰ ਸਾਹਿਬ 18 ਜੂਨ (ਸਰਬਜੀਤ ਸਿੰਘ ਸੈਣੀ): ਹਰ ਸਾਲ ਸਤਲੁਜ ਦਰਿਆ ਵਿੱਚ ਆਉਂਦੇ ਪਾਣੀ ਕਾਰਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੰਦਪੁਰ ਬੇਲਾ ਨੂੰ ਜਾਂਦੀ ਸੜਕ ਹਰ ਸਾਲ ਪਾਣੀ ਵਿੱਚ ਬਹਿ ਜਾਦੀ ਹੈ। ਪਿਛਲੇ ਸਾਲ ਵੀ ਪਾਣੀ ਆਉਣ ਕਾਰਨ ਸੜਕ ਦਾ ਬਹੁਤ ਸਾਰਾ ਹਿੱਸਾ ਪਾਣੀ ਵਿੱਚ ਬਹਿ ਗਿਆ ਸੀ ਜਿਸ ਕਾਰਨ ਸੜਕ ਵਿੱਚ ਥਾਂ ਥਾਂ ਟੋਏ ਪਏ ਹੋਏ ਹਨ।ਇਹ ਸੜਕ ਕਈ ਪਿੰਡਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਨਾਲ ਜੋੜਦੀ ਹੈ।

ਇਸ ਸੜਕ ਉਤੇ ਪਿੰਡ ਹਰੀਵਾਲ, ਮਹਿੰਦਲੀਂ ਕਲਾਂ ,ਗੱਜਪੁਰ ਅਤੇ ਸ਼ਾਹਪੁਰ ਬੇਲਾ ਪੈਂਦੇ ਹਨ।ਸਾਰਾ ਸਾਲ ਬੀਤਣ ਦੇ ਬਾਵਜੂਦ ਇਸ ਸੜਕ ਵੱਲ ਕਿਸੇ ਨੇ ਧਿਆਨ ਨਹੀ ਦਿਤਾ ਅਤੇ ਇਸ ਸੜਕ ਤੋਂ ਰੋਜਾਨਾ ਸਕੂਲ ਜਾਣ ਵਾਲੇ ਬੱਚੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਪੜ੍ਹਨ ਜਾਦੇ ਹਨ ਅਤੇ ਹਰ ਰੋਜ ਕੋਈ ਨਾਂ ਕੋਈ ਬੱਚਾ ਇਹਨਾਂ ਸੜਕ ਵਿਚਲੇ ਟੋਇਆ ਕਾਰਨ ਫੱਟੜ ਹੋ ਜਾਦਾ ਹੈ। ਹੁਣ ਅਗਲਾ ਬਰਸਾਤ ਦਾ ਮੋਸਮ ਅਉਣ ਵਾਲਾ ਹੈ ਅਤੇ ਲੋਕਾਂ ਨੂੰ ਡਰ ਹੈ ਕਿ ਪਾਣੀ ਕਾਰਨ ਸੜਕ ਹੋਰ ਟੁੱਟ ਜਾਏਗੀ ਅਤੇ ਸੜਕ ਤੇ ਪਾਣੀ ਖੜਨ ਕਾਰਨ ਹਰ ਸਮੇਂ ਕੋਈ ਨਾਂ ਕੋਈ ਹਾਦਸਾ ਵਾਪਰਣ ਦਾ ਡਰ ਬਣਿਆ ਰਹੇਗਾ।

 

Share Button

Leave a Reply

Your email address will not be published. Required fields are marked *