Thu. Apr 9th, 2020

ਸ਼੍ਰੀ ਅਕਾਲ ਤਖ਼ਤ ਸਾਹਿਬ 

ਸ਼੍ਰੀ ਅਕਾਲ ਤਖ਼ਤ ਸਾਹਿਬ

ਚੌਥੇ ਪਾਤਸ਼ਾਹ ਤੇ ਪੰਚਮ ਪਾਤਸ਼ਾਹ ਨੇ, ਕੀਤਾ ਜਦੋਂ ਸਰੋਵਰ ਤਿਆਰ ਹੈਸੀ।
ਕਾਰ ਸੇਵਾ ਦੀ ਪਾਵਨ ਜੋ ਸੀ ਮਿੱਟੀ, ਲਿਆ ਥੜ੍ਹੇ ਦਾ ਰੂਪ ਉਸ ਧਾਰ ਹੈਸੀ।
ਛੇਵੇਂ ਪਾਤਸ਼ਾਹ ਗ਼ੱਦੀ ’ਤੇ ਬੈਠ ਕੇ ਤੇ, ਬੰਨ੍ਹੀ ਸੀਸ ਤੇ ਸੋਹਣੀ ਦਸਤਾਰ ਹੈਸੀ।
ਸਿੱਖੀ, ਅਣਖ ਆਜ਼ਾਦੀ ਦੀ ਰੱਖਿਆ ਲਈ, ਮੀਰੀ ਪੀਰੀ ਦੀ ਪਹਿਨੀ ਤਲਵਾਰ ਹੈਸੀ।
ਯੋਧੇ ਬੀਰਾਂ ਬਲਕਾਰਾਂ ਨੂੰ ਕਰ ਭਰਤੀ, ਹੱਥੀਂ ਕੀਤੀ ਫਿਰ ਫੌਜ ਤਿਆਰ ਹੈਸੀ।
ਜਹਾਂਗ਼ੀਰ ਸੀ ਦਿੱਲੀ ਦੇ ਤਖ਼ਤ ਉਤੇ, ਬੈਠੀ ਤਖ਼ਤ ’ਤੇ ਸੱਚੀ ਸਰਕਾਰ ਹੈਸੀ।

ਕੋਠਾ ਸਾਹਿਬ ਜਿਹਨੂੰ ਅੱਜ ਕੱਲ੍ਹ ਆਖਦੇ ਨੇ, ਹੱਥੀਂ ਆਪ ਬਣਾਇਆ ਸੀ ਗ਼ੁਰੂ ਅਰਜਨ।
ਬੀੜ ਸਾਹਿਬ ਦਾ ਪਾਵਨ ਪ੍ਰਕਾਸ਼ ਪਹਿਲਾ, ਹਰੀਮੰਦਰ ਕਰਾਇਆ ਸੀ ਗ਼ੁਰੂ ਅਰਜਨ।
ਜਿਹੜੇ ਪਲੰਘ ’ਤੇ ਆਪ ਬਿਰਾਜਦੇ ਸੀ, ਉਸ ਨੂੰ ਖੂਬ ਸਜਾਇਆ ਸੀ ਗ਼ੁਰੂ ਅਰਜਨ।
ਉਪਰ ਚਾਨਣੀ ਤਾਣ ਕੇ ਓਸ ਉਤੇ, ਮਖਮਲ ਬਿਸਤਰ ਵਿਛਾਇਆ ਸੀ ਗ਼ੁਰੂ ਅਰਜਨ।
ਬੜੇ ਅਦਬ ਦੇ ਨਾਲ (ਗ਼ੁਰੂ) ਗ਼੍ਰੰਥ ਜੀ ਨੂੰ, ਸੁਖ ਆਸਨ ਕਰਾਇਆ ਸੀ ਗ਼ੁਰੂ ਅਰਜਨ।
ਥੱਲੇ ਦਰੀ ਤੇ ਚਾਦਰ ਵਿਛਾ ਕੇ ਤੇ, ਆਪ ਆਸਨ ਲਗ਼ਾਇਆ ਸੀ ਗ਼ੁਰੂ ਅਰਜਨ।

ਅਕਾਲ ਤਖ਼ਤ ਸਾਹਿਬ ਛੇਵੇਂ ਪਾਤਸ਼ਾਹ ਨੇ, ਆਪਣੇ ਮੁੱਖ ’ਚੋਂ ਰੱਖਿਆ ਨਾਂ ਹੈ ਇਹ।
ਨੀਂਹ ਰੱਖੀ ਸੀ ਸਤਿਗ਼ੁਰਾਂ ਆਪ ਹੱਥੀਂ, ਪਾਵਨ ਪਰਮ ਪਵਿੱਤਰ ਥਾਂ ਤਾਂ ਹੈ ਇਹ।
ਜਿਥੋਂ ਅਸਾਂ ਅਗ਼ਵਾਈ ਤੇ ਸੇਧ ਲੈਣੀ, ਸਿੱਖ ਕੌਮ ਦਾ ਅਹਿਮ ਸਥਾਂ ਹੈ ਇਹ।
ਜ਼ੁਲਮੀ ਤੱਤੀਆਂ ਦੁਪਹਿਰਾਂ ਨੂੰ ਖਾਲਸੇ ਲਈ, ਗ਼ੂਹੜੀ, ਠੰਢੀ ਤੇ ਮਿੱਠੜੀ ਛਾਂ ਹੈ ਇਹ।
ਝੰਡੇ ਕੇਸਰੀ ਏਥੇ ਜੋ ਝੂਲਦੇ ਨੇ, ਚੜ੍ਹਦੀ ਕਲਾ ਦਾ ਸਾਡਾ ਨਿਸ਼ਾਂ ਹੈ ਇਹ।
ਇਹ ਤਾਂ ਦੇਣ ਵਡਮੁੱਲੀ ਹੈ ਪਾਤਸ਼ਾਹ ਦੀ, ਪੰਥ ਖਾਲਸੇ ਦੀ ਜਿੰਦ ਜਾਂ ਹੈ ਇਹ।

ਬੀਰ ਆਸਨ ’ਚ ਪਾਤਸ਼ਾਹ ਬੈਠਦੇ ਸੀ, ਇਥੇ ਸੁੰਦਰ ਸਿੰਘਾਸਨ ਸਜਾ ਕੇ ਤੇ।
ਮੀਰੀ ਪੀਰੀ ਤਲਵਾਰਾਂ ਨੂੰ ਪਹਿਨ ਕੇ ਤੇ, ਉਪਰ ਸੀਸ ਦੇ ਕਲਗ਼ੀ ਫਬਾ ਕੇ ਤੇ।
ਕਰਕੇ ਕਮਰਕੱਸਾ, ਹੱਥ ਵਿੱਚ ਤੀਰ ਫੜ ਕੇ, ਬਹਿੰਦੇ ਸੱਚਾ ਦਰਬਾਰ ਲਗ਼ਾ ਕੇ ਤੇ।
ਤੱਕਣ ਮੁੱਖੜਾ ਗ਼ੁਰਾਂ ਦਾ ਚੰਦ ਵਰਗ਼ਾ, ਸੰਗ਼ਤਾਂ ਵਾਂਗ਼ ਚਕੋਰਾਂ ਦੇ ਆ ਕੇ ਤੇ।
ਹੁਕਮਨਾਮੇ ਵੀ ਜਾਰੀ ਸਨ ਆਪ ਕਰਦੇ, ਗ਼ੁਰਸਿੱਖਾਂ ਨੂੰ ਕੋਲ ਬੁਲਾ ਕੇ ਤੇ।
ਦੁੱਖ ਦੂਰ ਫਰਿਆਦੀ ਦੇ ਕਰ ਦੇਂਦੇ, ਸਜ਼ਾ ਦੋਸ਼ੀਆਂ ਤਾਂਈਂ ਸੁਣਾ ਕੇ ਤੇ।

ਦਲ ਭੰਜਨ ਗ਼ੁਰ ਸੂਰਮੇ ਕਿਹਾ ਮੁੱਖੋਂ, ਚੰਗ਼ੇ ਸ਼ਸ਼ਤਰ ਤੇ ਘੋੜੇ ਲਿਆਓ ਸਿੱਖੋ।
ਆਪਣਾ ਜੰਗ਼ੀ ਸੁਭਾਅ ਬਣਾ ਕੇ ਤੇ, ਜ਼ਾਲਮ ਰਾਜ ਦੇ ਥੰਮ੍ਹ ਹਿਲਾਓ ਸਿੱਖੋ।
ਇੱਕ ਹੱਥ ਮਾਲਾ ਤੇ ਦੂਜੇ ਤਲਵਾਰ ਹੋਵੇ, ਭਗ਼ਤੀ ਸ਼ਕਤੀ ਦੇ ਤਾਂਈਂ ਅਪਣਾਓ ਸਿੱਖੋ।
ਦੇਣੈ ਇੱਟ ਦਾ ਹੁਣ ਜਵਾਬ ਪੱਥਰ, ਸਬਕ ਜ਼ਾਲਮਾਂ ਤਾਂਈਂ ਸਿਖਾਓ ਸਿੱਖੋ।
ਤੁਸਾਂ ਕਦੇ ਨਹੀਂ ਕਿਸੇ ’ਤੇ ਪਹਿਲ ਕਰਨੀ, ਪਹਿਲ ਕਰੇ ਜੋ, ਮਜ਼ਾ ਚਖਾਓ ਸਿੱਖੋ।
ਢਾਡੀ ਨੱਥੇ ਅਬਦੁੱਲੇ ਨੂੰ ਕਿਹਾ ਉਨ੍ਹਾਂ, ਬੀਰ ਰਸੀ ਹੁਣ ਵਾਰਾਂ ਸੁਣਾਓ ਸਿੱਖੋ।

ਮਨੀ ਸਿੰਘ ਤੇ ਭਾਈ ਗ਼ੁਰਦਾਸ ਜੀ ਨੇ, ਕੀਤਾ ਗ਼ੁਰਮਤਿ ਦਾ ਬੜਾ ਪ੍ਰਚਾਰ ਏਥੇ।
ਸਿੱਖ ਮਿਸਲਾਂ ਨੇ ਬੜੇ ਸਤਿਕਾਰ ਅੰਦਰ, ਪਹਿਲੀ ਮੰਜ਼ਲ ਸੀ ਕੀਤੀ ਤਿਆਰ ਏਥੇ।
ਚਾਰ ਮੰਜਲਾਂ ਤਖ਼ਤ ਅਕਾਲ ਦੀਆਂ, ਦਿੱਤੀਆਂ ਸ਼ੇਰੇ ਪੰਜਾਬ ਉਸਾਰ ਏਥੇ।
ਸੇਵਾ ਕਰਨ ਲਈ ਗ਼ੁੰਬਦ ਤੇ ਬੰਗ਼ਲੇ ਦੀ, ‘ਨਲੂਆ’ ਬਣਿਆ ਸੀ ਸੇਵਾਦਾਰ ਏਥੇ।
ਏਸ ਪਾਵਨ ਅਸਥਾਨ ਦੀ ਰੱਖਿਆ ਲਈ, ਜਾਨਾਂ ਵਾਰ ਗ਼ਏ ਹਮ-ਜਅਤਮਗ਼ ਏਥੇ।
ਠੰਢੇ ਖ਼ੂਨ ਦੇ ਤਾਂਈਂ ਗ਼ਰਮਾਉਣ ਖਾਤਰ, ਲੱਗ਼ਦੇ ਭਾਰੀ ਸੀ ਢਾਡੀ ਦਰਬਾਰ ਏਥੇ।

ਭੀੜ ਬਣਦੀ ਸੀ ਜਦੋਂ ਵੀ ਪੰਥ ਉਤੇ, ਸਰਬੱਤ ਖਾਲਸਾ ਜੁੜਦਾ ਸੀ ਆਨ ਏਥੇ।
ਦਿਨ ਵਿਸਾਖੀ ਦੀਵਾਲੀ ’ਤੇ ਖਾਸ ਕਰਕੇ, ਬੜੇ ਭਾਰੀ ਸੀ ਲਗ਼ਦੇ ਦੀਵਾਨ ਏਥੇ।
ਢਾਡੀ ਵਾਰਾਂ ਜੁਛੀਲੀਆਂ ਤਾਂਈਂ ਸੁਣ ਕੇ, ਕਾਇਰ ਸੂਰਮੇ ਬਣਦੇ ਸੀ ਆਨ ਏਥੇ।
ਸਰਬ ਸੰਮਤੀ ਨਾਲ ਗ਼ੁਰੂ ਪੰਥ ਜੀ ਨੇ, ਕੀਤੇ ਸਨ ਗ਼ੁਰਮਤੇ ਪਰਵਾਨ ਏਥੇ।
ਜਾਰੀ ਹੋਏ ਏਥੋਂ ਹੁਕਮਨਾਮਿਆਂ ਨੇ, ਉੱਚੀ ਕੀਤੀ ਗ਼ੁਰਸਿੱਖੀ ਦੀ ਸ਼ਾਨ ਏਥੇ।
ਕੈਰੀ ਅੱਖ ਨਾਲ ਵੇਖਿਆ ਜਿਸ ਏਧਰ, ਮਿੱਟੀ ਵਿਚ ਮਿਲਿਆ ਹੁਕਮਰਾਨ ਏਥੇ।

ਬਣਿਆ ਖਾਲਸਾ ਰਾਜ ਦਾ ਜਦੋਂ ਸਿੱਕਾ, ਕੀਤਾ ਸ਼ੁਰੂ ਸੀ ਏਥੇ ਅਰਦਾਸ ਕਰਕੇ।
ਐਸ.ਜੀ.ਪੀ.ਸੀ. ਬਣਾਈ ਸੀ ਗ਼ਈ ਏਥੇ, ਗ਼ੁਰੂ ਪੰਥ ਵਲੋਂ ਮਤਾ ਪਾਸ ਕਰ ਕੇ।
ਅਕਾਲੀ ਦਲ ਸ਼੍ਰੋਮਣੀ ਕਾਇਮ ਕੀਤਾ, ਸਿੱਖ ਪੰਥ ਨੇ ਸੀ ਡਾਹਢੀ ਆਸ ਕਰਕੇ।
‘ਸਿੱਖ ਰਹਿਤ ਮਰਿਯਾਦਾ’ ਤਿਆਰ ਹੋਈ, ਗ਼ੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ।
ਜਾਰੀ ਹੋਇਆ ਸੀ ਪਿੱਛੇ ਜਿਹੇ ਹੁਕਮਨਾਮਾ, ਸਿੱਖ ਸੰਗ਼ਤਾਂ ਦੇ ਲਈ ਖਾਸ ਕਰ ਕੇ।
ਭਾਂਡਾ ਫੋੜਿਆ ਨਕਲੀ ਨਿਰੰਕਾਰੀਆਂ ਦਾ, ਗ਼ੁਰੂ ਡੰਮ੍ਹ ਵਾਲਾ ਪੜਦਾ ਫਾਸ਼ ਕਰਕੇ।

ਭੀੜ ਬਣਦੀ ਸੀ ਜਦੋਂ ਵੀ ਪੰਥ ਉਤੇ, ਸਰਬੱਤ ਖਾਲਸਾ ਜੁੜਦਾ ਸੀ ਆਨ ਏਥੇ।
ਦਿਨ ਵਿਸਾਖੀ ਦੀਵਾਲੀ ’ਤੇ ਖਾਸ ਕਰਕੇ, ਬੜੇ ਭਾਰੀ ਸੀ ਲਗ਼ਦੇ ਦੀਵਾਨ ਏਥੇ।
ਢਾਡੀ ਵਾਰਾਂ ਜੁਸ਼ੀਲੀਆਂ ਤਾਂਈਂ ਸੁਣ ਕੇ, ਕਾਇਰ ਸੂਰਮੇ ਬਣਦੇ ਸੀ ਆਨ ਏਥੇ।
ਸਰਬ ਸੰਮਤੀ ਨਾਲ ਗ਼ੁਰੂ ਪੰਥ ਜੀ ਨੇ, ਕੀਤੇ ਸਨ ਗ਼ੁਰਮਤੇ ਪਰਵਾਨ ਏਥੇ।
ਜਾਰੀ ਹੋਏ ਏਥੋਂ ਹੁਕਮਨਾਮਿਆਂ ਨੇ, ਉੱਚੀ ਕੀਤੀ ਗ਼ੁਰਸਿੱਖੀ ਦੀ ਸ਼ਾਨ ਏਥੇ।
ਕੈਰੀ ਅੱਖ ਨਾਲ ਵੇਖਿਆ ਜੇਸ ਏਧਰ, ਮਿੱਟੀ ਵਿਚ ਮਿਲਿਆ ਹੁਕਮਰਾਨ ਏਥੇ।

ਸੱਚਾ ਤਖ਼ਤ ਹੈ ਇਹ ਅਕਾਲ ਜੀ ਦਾ, ਜਗ਼ ਦੇ ਤਖ਼ਤਾਂ ਦੀ ਨਹੀਂ ਪ੍ਰਵਾਹ ਏਥੇ।
ਖਿੜੇ ਮੱਥੇ ਸੀ ਉਹਨੇ ਪ੍ਰਵਾਨ ਕੀਤੀ, ਜਿਹਨੂੰ ਜਿਹਨੂੰ ਵੀ ਲੱਗ਼ੀ ਤਨਖਾਹ ਏਥੇ।
ਕੋੜੇ ਖਾਣ ਲਈ ਸ਼ੇਰੇ ਪੰਜਾਬ ਵਰਗ਼ਾ, ਹਾਜ਼ਰ ਆਪ ਹੋਇਆ ਸ਼ਹਿਨਸ਼ਾਹ ਏਥੇ।
ਸਰਬ ਉੱਚ ਇਹ ਤਖ਼ਤ ਹੈ ਖਾਲਸੇ ਦਾ, ਸਾਡਾ ਸਾਰਾ ਇਤਿਹਾਸ ਗ਼ਵਾਹ ਏਥੇ।
ਸੁੱਕਾ ਬਚ ਨਾ ਸਕਿਆ ਉਹ ਖਾਲਸੇ ਤੋਂ, ਚੜ੍ਹਕੇ ਆਇਆ ਜੋ ਖ਼ਾਹਮਖ਼ਾਹ ਏਥੇ।
ਉਹ ਤਾਂ ਪਿਆ ਸੀ ਨਰਕ ਦੇ ਰਾਹ ਸਿੱਧਾ, ਇਹਨੂੰ ਆਇਆ ਜੋ ਕਰਨ ਤਬਾਹ ਏਥੇ।

ਸੰਨ ਸਤਾਰਾਂ ਸੌ ਤੇਤੀ ਵਿਸਾਖੀ ਦੇ ਦਿਨ, ਠਾਠਾਂ ਮਾਰਦਾ ਸਜਿਆ ਦੀਵਾਨ ਏਥੇ।
ਕਿਹਾ ਮੁੱਖੋਂ ਦਰਬਾਰਾ ਸਿੰਘ ਮੁਖੀ ਨੇ ਸੀ, ਸੁਣੋ ਗ਼ੱਲ ਹੁਣ ਨਾਲ ਧਿਆਨ ਏਥੇ।
ਅਸਾਂ ਮੰਗ਼ੀ ਨਵਾਬੀ ਨਹੀਂ ਕਿਸੇ ਕੋਲੋਂ, ਆਪ ਭੇਜੀ ਏ ਸ਼ਾਹੀ ਸੁਲਤਾਨ ਏਥੇ।
ਖੁਦ ਸ਼ੁਬੇਗ਼ ਸਿੰਘ ਪਟਾ ਜਗ਼ੀਰ ਲੈ ਕੇ, ਹਾਜ਼ਰ ਹੋਇਆ ਏ ਵਿੱਚ ਦੀਵਾਨ ਏਥੇ।
ਪੰਥ ਖਾਲਸੇ ਨੇ ਆਪਣੀ ਮੋਹਰ ਲਾ ਕੇ, ਕਰ ਲਈ ਏ ਅੱਜ ਪਰਵਾਨ ਏਥੇ।
ਸਾਰੇ ਮੁਖੀਆਂ ’ਚੋਂ ਇਸ ਨੂੰ ਲੈਣ ਦੇ ਲਈ, ਕੋਈ ਇੱਕ ਵੀ ਨਹੀਂ ਚਾਹਵਾਨ ਏਥੇ।

ਤੁਸੀਂ ਸਖ਼ਤੀਆਂ ਵਿਚ ਵੀ ਨਹੀਂ ਡੋਲੇ, ਦੁੱਖ ਸਹੇ ਨੇ ਬੇਹਿਸਾਬ ਸਿੰਘੋ।
ਤੁਸਾਂ ਸ਼ੁਰੂ ਤੋਂ ਸਦਾ ਹੀ ਜ਼ਾਲਮਾਂ ਨੂੰ, ਮੂੰਹ ਤੋੜਵਾਂ ਦਿੱਤਾ ਜਵਾਬ ਸਿੰਘੋ।
ਥੋਡੀ ਅਣਖ ਤੇ ਬੀਰਤਾ ਤੱਕ ਕੇ ਤੇ, ਸੁਲਾਹ ਕਰਨ ਲਈ ਸੂਬਾ ਬੇਤਾਬ ਸਿੰਘੋ।
ਸਰਬ ਸੰਮਤੀ ਨਾਲ ਗ਼ੁਰ ਖਾਲਸੇ ਨੇ, ਕਪੂਰ ਸਿੰਘ ਨੂੰ ਚੁਣਿਐ ਨਵਾਬ ਸਿੰਘੋ।
ਲਿੱਦ ਘੋੜਿਆਂ ਦੀ ਸਾਫ਼ ਕਰਨ ਵਾਲੇ, ਸੇਵਾਦਾਰ ਨੂੰ ਦਿੱਤੈ ਖ਼ਿਤਾਬ ਸਿੰਘੋ।
ਸਾਨੂੰ ਮਾਣ ਹੈ ਇਹਦੀ ਬਹਾਦਰੀ ’ਤੇ, ਲੈ ਆਊਗ਼ਾ ਇਹ ਇਨਕਲਾਬ ਸਿੰਘੋ।

ਅਹਿਮਦ ਸ਼ਾਹ ਅਬਦਾਲੀ ਨੇ ਸਮਝਿਆ ਸੀ, ਖ਼ਤਮ ਕੀਤੇ ਨੇ ਸਿੰਘ ਜਹਾਨ ਵਿੱਚੋਂ।
ਤੋਪਾਂ ਨਾਲ ਹਰਿਮੰਦਰ ਉਡਾ ਦਿੱਤੈ, ਮਾਰੇ ਸਾਰੇ ਨੇ ਇਸ ਅਸਥਾਨ ਵਿੱਚੋਂ।
ਛੱਤੀ ਸਿੰਘਾਂ ਦੇ ਨਾਲ ਗ਼ੁਰਬਖਸ਼ ਸਿੰਘ ਨੇ, ਕੱਢੀ ਉਦੋਂ ਕਿਰਪਾਨ ਮਿਆਨ ਵਿੱਚੋਂ।
ਪਾਵਨ ਤਖ਼ਤ ਤੋਂ ਕਰ ਅਰਦਾਸ ਨਿਕਲੇ, ਤੀਰ ਨਿਕਲਦੇ ਜਿਵੇਂ ਕਮਾਨ ਵਿੱਚੋਂ।
ਤੀਹ ਹਜ਼ਾਰ ਦੀ ਫੌਜ ਨੂੰ ਵਖਤ ਪਾਇਆ, ਰੱਖ ਕੇ ਤਲੀ ’ਤੇ ਆਪਣੀ ਜਾਨ ਵਿੱਚੋਂ।
ਸ਼ਹੀਦੀ ਪਾ ਕੇ ਗ਼ੁਰੂ ਦਰਬਾਰ ਅੰਦਰ, ਪਾਸ ਹੋਏ ਸਾਰੇ ਇਮਤਿਹਾਨ ਵਿੱਚੋਂ।

ਮਹੰਤਾਂ ਸਮੇਂ ਦੀਵਾਲੀ ਨੂੰ ਵੇਖਣੇ ਲਈ, ਗ਼ੋਰੇ ਬਹਿੰਦੇ ਸੀ ਕੁਰਸੀਆਂ ਡਾਹ ਕੇ ਤੇ।
ਜੱਥੇਦਾਰ ਬਣ ਕੇ ਤੇਜਾ ਸਿੰਘ ਭੁੱਚਰ, ਦਿਤਾ ਹੁਕਮ ਇਹ ਗ਼ੱਜ ਵਜਾ ਕੇ ਤੇ।
ਹਰੀਮੰਦਰ ਸਤਿਕਾਰ ਨੂੰ ਮੁੱਖ ਰੱਖ ਕੇ, ਥੱਲੇ ਬੈਠੋਗ਼ੇ ਦਰੀਆਂ ਵਿਛਾ ਕੇ ਤੇ।
ਡੀ.ਸੀ. ਮੰਨਿਆ ਨਾ, ਜੱਥੇਦਾਰ ਜੀ ਨੇ, ਸੁੱਟੀਆਂ ਕੁਰਸੀਆਂ ਪਰ੍ਹਾਂ ਵਗ਼ਾਹ ਕੇ ਤੇ।
ਸਿੰਘ ਸਾਹਿਬ ਨੂੰ ਉਨ੍ਹਾਂ ਗ਼੍ਰਿਫਤਾਰ ਕੀਤਾ, ਫੌਜਦਾਰੀ ਇੱਕ ਕੇਸ ਬਣਾ ਕੇ ਤੇ।
ਖਿੜੇ ਮੱਥੇ ਸੀ ਉਨ੍ਹਾਂ ਤੰਮ ਭੁਗ਼ਤੀ, ਚਾਰ ਚੰਨ ਗ਼ੁਰਸਿੱਖੀ ਨੂੰ ਲਾ ਕੇ ਤੇ।

ਤੀਜਾ ਘੱਲੂਘਾਰਾ ਪਿਛੇ ਜਿਹੇ ਹੋਇਆ, ਚੜ੍ਹਕੇ ਆਏ ‘ਆਪਣ’ ਸੀਨਾ ਠੋਕ ਓਦੋਂ।
ਗ਼ੁਰਧਾਮਾਂ ਤੇ ਕੀਤੀ ਚੜ੍ਹਾਈ ਉਨ੍ਹਾਂ, ਰਸਤੇ ਸਾਰੇ ਦੇ ਸਾਰੇ ਹੀ ਰੋਕ ਓਦੋਂ।
ਧਰਤੀ ਪਾਵਨ ਸਰੋਵਰ ਦੀ ਲਾਲ ਹੋਈ, ਲਾਲ ਲਹੂ ’ਚ ਰੰਗ਼ੇ ਗ਼ਏ ਲੋਕ ਓਦੋਂ।
ਬੱਚੇ ਬੁੱਢੇ ਤੇ ਨੌਜਵਾਨ ਉਨ੍ਹਾਂ, ਬਲਦੀ ਅੱਗ਼ ’ਚ ਦਿਤੇ ਸੀ ਝੋਕ ਓਦੋਂ।
ਪੰਚਮ ਪਿਤਾ ਦੇ ਸ਼ਹੀਦੀ ਦਿਨਾਂ ਅੰਦਰ, ਛਾਇਆ ਸਾਰੇ ਸੰਸਾਰ ’ਚ ਸ਼ੋਕ ਓਦੋਂ।
ਲੱਖਾਂ ਨਾਲ ਮੁਕਾਬਲੇ ਕਰ ਸੂਰੇ, ਪਹੁੰਚੇ ਸਾਰੇ ਸਿਰਲੱਥ ਪ੍ਰਲੋਕ ਓਦੋਂ।

ਸਮੇਂ ਸਮੇਂ ਅਬਦਾਲੀਆਂ ਹੱਥ ਪਾਇਆ, ਸਿੱਖ ਕੌਮ ਵਾਲੀ ਸ਼ਾਹ ਰੱਗ਼ ਉੱਤੇ।
ਸਮੇਂ ਸਮੇਂ ’ਤੇ ਮੁੱਠੀ ਭਰ ਸ਼ੇਰ ਦੂਲੇ, ਪਏ ਟੁੱਟ ਕੇ ਭੇਡਾਂ ਦੇ ਵੱਗ਼ ਉੱਤੇ।
ਆਪਣੇ ਖੂਨ ਨਾਲ ਜਿਹੜੇ ਇਤਿਹਾਸ ਲਿਖਦੇ, ਥੱਲੇ ਲਾ ਲੈਂਦੇ ਆਪ ਲੱਗ਼ ਉੱਤੇ।
ਲਾਲੀ ਲਾਟਾਂ ’ਚੋਂ ਲਹੂ ਤੋਂ ਲਾਲ ਨਿਕਲੇ, ਤੇਲ ਛਿੜਕੀਏ ਜੇ ਬਲਦੀ ਅੱਗ਼ ਉੱਤੇ।
ਖ਼ਬਰ ਫੈਲਦੀ ਉਦੋਂ ਸੰਸਾਰ ਅੰਦਰ, ਹੋਵੇ ਜਦੋਂ ਅਣਹੋਣੀ ਕੋਈ ਜੱਗ਼ ਉੱਤੇ।
ਉਹਨੂੰ ਦਿਨੇ ਇਹ ਤਾਰੇ ਵਿਖਾਏ ਜਿਹੜਾ, ਹੱਥ ਪਾਏ ਸਰਦਾਰ ਦੀ ਪੱਗ਼ ਉੱਤੇ।

ਗ਼ੁਰੂ ਚਰਨਾਂ ’ਚ ‘ਜਾਚਕ’ ਅਰਦਾਸ ਕਰੀਏ, ਕਿ ਝੰਡਾ ਕੇਸਰੀ ਹੋਰ ਬੁਲੰਦ ਹੋਵੇ।
ਸ਼ਬਦ ਗ਼ੁਰੂ ਤੇ ਓਟ ਜੋ ਰੱਖਦਾ ਏ, ਨਾਨਕ ਨਾਮ ਲੇਵਾ ਲਾਮਬੰਦ ਹੋਵੇ।
ਸਦਾ ਮਿਲੇ ਅਗ਼ਵਾਈ ਤੇ ਸੇਧ ਉਹਨੂੰ, ਗ਼ੁਰਸਿੱਖੀ ਦਾ ਜਿਹੜਾ ਪਾਬੰਦ ਹੋਵੇ।
ਰੱਬੀ ਫੈਸਲੇ ਇੱਥੇ ਉਹ ਲਏ ਜਾਵਣ, ਸਿੱਖ ਕੌਮ ਨਾਲ ਜੀਹਦਾ ਸੰਬੰਧ ਹੋਵੇ।
ਮਹਿਕਾਂ ਵੰਡੇ ਇਹ ਸਾਰੇ ਸੰਸਾਰ ਅੰਦਰ, ਖੁਸ਼ੀ, ਖੇੜਾ ਤੇ ਸਦਾ ਆਨੰਦ ਹੋਵੇ।
ਅਕਾਲ ਤਖ਼ਤ ਦੀ ਪਾਵਨ ਕਮਾਨ ਹੇਠਾਂ, ਸਿੱਖ ਕੌਮ ਸਾਰੀ ਜੱਥੇਬੰਦ ਹੋਵੇ।

ਡਾ. ਹਰੀ ਸਿੰਘ ਜਾਚਕ
#277, ਮਾਡਲ ਗ੍ਰਾਮ, ਲੁਧਿਆਣਾ
09872205910, 09988321245
Website : www.drharisinghjachak.com
Email : drharisinghjachak@gmail.com

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: