ਸ਼੍ਰੀਮਤੀ ਮੇਨਕਾ ਗਾਂਧੀ ਤੇ ਕੇਂਦਰ ਸਰਕਾਰ ਦੇ ਪੁਤਲੇ ਬਲਾਕ ਪੱਧਰ ਤੇ ਫੂਕੇ ਜਾਣਗੇ 16 ਮਈ ਨੂੰ- ਬਲਾਕ ਪ੍ਰਧਾਨ

ss1

ਸ਼੍ਰੀਮਤੀ ਮੇਨਕਾ ਗਾਂਧੀ ਤੇ ਕੇਂਦਰ ਸਰਕਾਰ ਦੇ ਪੁਤਲੇ ਬਲਾਕ ਪੱਧਰ ਤੇ ਫੂਕੇ ਜਾਣਗੇ 16 ਮਈ ਨੂੰ- ਬਲਾਕ ਪ੍ਰਧਾਨ

IMG-20160512-WA0015ਤਲਵੰਡੀ ਸਾਬੋ, 12 ਮਈ (ਗੁਰਜੰਟ ਸਿੰਘ ਨਥੇਹਾ)- ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਦੇ ਮਕਸਦ ਨਾਲ ਵਿਭਾਗ ਦੀ ਕੇਂਦਰੀ ਮੰਤਰੀ ਸ਼੍ਰੀਮਤੀ ਮੇਨਕਾ ਗਾਧੀ ਤੇ ਕੇਂਦਰ ਸਰਕਾਰ ਦੇ ਪੁਤਲੇ ਸਾਰੇ ਰਾਜ ਵਿੱਚ ਬਲਾਕ ਪੱਧਰ ਤੇ 16 ਮਈ ਨੂੰ ਫੂਕੇ ਜਾਣਗੇ ਜਿਸ ਤਹਿਤ ਤਲਵੰਡੀ ਸਾਬੋ ਕੋਰਟ ਅੱਗੇ ਪੁਤਲੇ ਫੂਕੇ ਜਾਣਗੇ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਤੇ ਹੈਲਪਰਾਂ ਹਿੱਸਾ ਲੈਣਗੀਆਂ ਜਿਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ, ਇਹ ਜਾਣਕਾਰੀ ਬਲਾਕ ਪ੍ਰਧਾਨ ਸਤਵੰਤ ਕੌਰ ਰਾਮਾਂ, ਰਮਨਦੀਪ ਕੌਰ ਲਹਿਰੀ, ਗੁਰਬਿੰਦਰ ਕੌਰ ਪ੍ਰੈੱਸ ਸਕੱਤਰ, ਪਰਮਜੀਤ ਕੌਰ ਤਲਵੰਡੀ ਸਾਬੋ, ਸੁਰਜੀਤ ਕੌਰ ਬੰਗੀ, ਬਲਜੀਤ ਕੌਰ ਜੱਜਲ, ਕੁਲਵਿੰਦਰ ਕੌਰ ਭਾਗੀਵਾਂਦਰ, ਨਿਰਮਲਜੀਤ ਕੌਰ ਸ਼ੇਖਪੁਰਾ ਤੇ ਬਲਵੀਰ ਕੌਰ ਲਹਿਰੀ ਨੇ ਇੱਥੋਂ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਦਿੱਤੀ।
ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਮੇਨਕਾ ਗਾਂਧੀ ਦੇ ਉਸ ਬਿਆਨ ‘ਤੇ ਤਿੱਖਾ ਰੋਸ ਜ਼ਾਹਿਰ ਕੀਤਾ ਜਿਸ ਵਿੱਚ ਉਨ੍ਹਾਂ ਉਕਤ ਮੁਲਾਜਮਾਂ ਨੂੰ ਸਰਕਾਰੀ ਕਰਮਚਾਰੀ ਮੰਨਣ ਤੋਂ ਇਨਕਾਰ ਕੀਤਾ ਹੈ। ਇਸ ਮੌਕੇ ਆਗੂਆਂ ਨੂੰ 16 ਮਈ ਵਾਲੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਸਘੰਰਸ਼ ਹੋਰ ਤਿੱਖਾ ਕੀਤਾ ਜਾ ਸਕੇ।

Share Button

Leave a Reply

Your email address will not be published. Required fields are marked *