ਸ਼੍ਰੀਦੇਵੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮਿਲੀ ਇਜਾਜ਼ਤ

ss1

ਸ਼੍ਰੀਦੇਵੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮਿਲੀ ਇਜਾਜ਼ਤ

ਮੁੰਬਈ, 27 ਫਰਵਰੀ: ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਦੁਬਈ ਤੋਂ ਭਾਰਤ ਲਿਆਉਣ ਲਈ ਇਜਾਜ਼ਤ ਮਿਲ ਗਈ ਹੈ| ਦੁਬਈ ਪੁਲੀਸ ਨੇ ਪਰਿਵਾਰ ਨੂੰ ਚਿੱਠੀ ਦੇ ਦਿੱਤੀ ਹੈ| ਸ਼੍ਰੀਦੇਵੀ ਦੀ ਮੌਤ ਸ਼ਨੀਵਾਰ ਰਾਤ ਹੋਈ ਸੀ| ਅੱਜ ਰਾਤ 9 ਵਜੇ ਤਕ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਮੁੰਬਈ ਪਹੁੰਚ ਜਾਵੇਗੀ|
ਜਿਕਰਯੋਗ ਹੈ ਕਿ ਸ਼੍ਰੀਦੇਵੀ ਦੀ ਮੌਤ ਸਬੰਧੀ ਕਈ ਖੁਲਾਸੇ ਹੋ ਰਹੇ ਹਨ| ਪਹਿਲਾਂ ਸ਼੍ਰੀਦੇਵੀ ਦੀ ਮੌਤ ਦਾ ਕਾਰਨ ਕਾਰਡੀਐਕ ਅਰੈਸਟ ਦੱਸਿਆ ਗਿਆ ਸੀ ਪਰ ਪੋਸਟਮਾਰਟਮ ਮਗਰੋਂ ਇਹ ਖੁਲਾਸਾ ਹੋਇਆ ਕਿ ਸ਼੍ਰੀਦੇਵੀ ਦੀ ਮੌਤ ਬਾਥਟਬ ਵਿੱਚ ਡਿੱਗਣ ਕਾਰਨ ਹੋਈ ਹੈ| ਇਹ ਵੀ ਦੱਸਿਆ ਗਿਆ ਹੈ ਕਿ ਨਸ਼ੇ ਦੀ ਹਾਲਤ ਵਿੱਚ ਹੋਣ ਕਾਰਨ ਸ਼੍ਰੀਦੇਵੀ ਦਾ ਸੰਤੁਲਨ ਵਿਗੜਿਆ, ਜਿਸ ਕਾਰਨ ਉਹ ਬਾਥਟਬ ਵਿੱਚ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ| ਸ਼੍ਰੀਦੇਵੀ ਦੁਬਈ ਵਿੱਚ ਪਰਿਵਾਰ ਨਾਲ ਆਪਣੇ ਭਤੀਜੇ ਮਨੀਸ਼ ਮਾਰਵਾਹ ਦੇ ਵਿਆਹ ਵਿੱਚ ਸ਼ਾਮਲ ਹੋਣ ਗਈ ਸੀ|

Share Button

Leave a Reply

Your email address will not be published. Required fields are marked *