ਸ਼ੋਸ਼ਲ ਮੀਡੀਆ ਤੇ ਸ਼ਿਵ ਸੈਨਾ ਵਲੋਂ 6 ਜੂਨ ਸੰਤ ਭਿੰਡਰਾਂਵਾਲੇ ਦੀ ਮੋਤ ਦੀ ਖੁਸ਼ੀ ‘ਚ ਲੱਡੂ ਵੰਡਣ ਦਾ ਪ੍ਰਚਾਰ

ss1

ਸ਼ੋਸ਼ਲ ਮੀਡੀਆ ਤੇ ਸ਼ਿਵ ਸੈਨਾ ਵਲੋਂ 6 ਜੂਨ ਸੰਤ ਭਿੰਡਰਾਂਵਾਲੇ ਦੀ ਮੋਤ ਦੀ ਖੁਸ਼ੀ ‘ਚ ਲੱਡੂ ਵੰਡਣ ਦਾ ਪ੍ਰਚਾਰ

30-15

ਜੰਡਿਆਲਾ ਗੁਰੁ 29 ਮਈ ਵਰਿੰਦਰ ਸਿੰਘ :- ਅਜੇ 25 ਮਈ ਵਾਲਾ ਸਿੱਖ ਜਥੇਬੰਦੀਆਂ ਦਾ ਗੁੱਸਾ ਸ਼ਾਂਤ ਨਹੀ ਹੋਇਆ ਜਿਸ ਦਿਨ ਬਾਂਦਰ ਸੈਨਾ ਨੇ ਸਿੱਖ ਪੰਥ ਨੂੰ ਲਲਕਾਰਿਆ ਸੀ ਕਿ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਦੇ ਵਿਰੋਧ ਵਿੱਚ ਇਕ ਲਲਕਾਰ ਰੈਲੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਕੱਢਣਗੇ ਪਰ ਦੂਸਰੇ ਪਾਸੇ ਆਲ ਇੰਡੀਆ ਸਿੱਖ ਯੂਥ ਜਥੇਬੰਦੀ ਭਿੰਡਰਾਂਵਾਲੇ ਨੇ ਇਹਨਾਂ ਬਾਂਦਰ ਸੈਨਾ (ਸ਼ਿਵ ਸੈਨਾ) ਵਾਲਿਆਂ ਨੂੰ ਸ਼ਰੇਆਮ ਲਲਕਾਰਿਆ ਸੀ ਕਿ ਉਹ ਬਿਆਸ ਦਰਿਆ ਦਾ ਪੁੱਲ ਪਾਰ ਕਰਕੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਪੈਰ ਰੱਖਕੇ ਦਿਖਾਉਣ ਤਾਂ ਇਹ ਬਾਂਦਰ ਸੈਨਾ ਦਾ ਮੁੱਖੀ ਅਪਨੇ ਬਿਆਨ ਤੋਂ ਪਾਸਾ ਵੱਟ ਗਿਆ ਸੀ ਕਿ ਅਸੀ ਹਿੰਦੂ ਸਿੱਖ ਏਕਤਾ ਨੂੰ ਕਾਇਮ ਰੱਖਾਂਗੇ। ਸਿੱਖ ਜਥੇਬੰਦੀਆਂ ਦੇ ਜੁਝਾਰੂ ਨੋਜਵਾਨਾਂ ਨੇ ਤਾਂ ਇਸ ਆਗੂ ਦੇ ਘਰ ਦੇ ਸਾਹਮਣੇ ਸੰਤ ਜਰਨੈਲ ਸਿੰਘ ਜੀ ਦਾ ਬੋਰਡ ਲਗਾਕੇ ਚੈੱਲੰਜ ਕਰ ਦਿੱਤਾ ਸੀ ਕਿ ਤੂੰ ਪਹਿਲਾਂ ਅਪਨੇ ਘਰ ਦੇ ਬਾਹਰ ਲੱਗਾ ਬੋਰਡ ਹਟਾਕੇ ਦਿਖਾ ਫਿਰ ਪੰਜਾਬ ਦੀ ਗੱਲ ਕਰੀਂ। ਹੁਣ ਫਿਰ ਇਕ ਵਾਰ ਸ਼ੋਸ਼ਲ ਮੀਡੀਆ ਤੇ ਇਹਨਾਂ ਬਾਂਦਰ ਸੈਨਾ ਦੇ ਇੱਕ ਲੀਡਰ ਸਚਿਨ ਬਹਿਲ ਨੇ ਇੱਕ ਪੋਸਟ ਫੇਸਬੁਕ ਤੇ ਪਾਈ ਹੈ ਕਿ ਉਹ 6 ਜੂਨ ਨੂੰ ਅੰਮ੍ਰਿਤਸਰ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਮੋਤ ਦੀ ਖੁਸ਼ੀ ਵਿੱਚ ਲੱਡੂ ਵੰਡਣਗੇ।

ਇਸਦੇ ਜਵਾਬ ਵਿੱਚ ਹੁਣ ਸ਼ੋਸ਼ਲ ਮੀਡੀਆ ਤੇ ਇਹ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਹੈ ਕਿ ਕਿਉਂ ਪੰਜਾਬ ਸਰਕਾਰ ਇਹਨਾਂ ਬਾਂਦਰ ਸੈਨਾ ਵਾਲਿਆਂ ਦੇ ਖਿਲਾਫ ਕਾਰਵਾਈ ਨਹੀਂ ਕਰਦੀ ? ਜੋ ਕਿ ਸ਼ਰੇਆਮ ਪੰਜਾਬ ਦਾ ਮਾਹੋਲ ਖਰਾਬ ਕਰਨ ਵਾਲੇ ਬਿਆਨ ਦੇ ਰਹੇ ਹਨ। ਸਿੱਖ ਯੂਥ ਵੈੱਲਫੇਅਰ ਸੋਸਾਇਟੀ ਜੰਡਿਆਲਾ ਗੁਰੁ ਵਲੋਂ ਇਸਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਇਹਨਾਂ ਬਾਂਦਰ ਸੈਨਾ ਵਾਲਿਆਂ ਨੂੰ ਅਪਨੀਆਂ ਹਰਕਤਾਂ ਤੋਂ ਬਾਜ ਆਉਣ ਲਈ ਕਿਹਾ ਗਿਆ ਹੈ ਅਤੇ 6 ਜੂਨ ਨੂੰ ਉਹਨਾਂ ਦਾ ਖੁੱਲਕੇ ਮੁਕਾਬਲਾ ਕਰਨ ਲਈ ਬਾਕੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ ਜਿਸਤੋਂ ਕਿ ਇਹ ਬਾਂਦਰ ਸੈਨਾ ਵਾਲੇ 25 ਮਈ ਨੂੰ ਬਚ ਗਏ ਸਨ। ਸ਼ੋਸ਼ਲ ਮੀਡੀਆ ਉੱਪਰ ਤਾਂ ਨਿੱਕੇ ਨਿੱਕੇ ਬੱਚੇ ਇਹਨਾਂ ਬਾਂਦਰ ਸੈਨਾ ਵਾਲਿਆਂ ਨੂੰ ਲਲਕਾਰ ਰਹੇ ਹਨ।

Share Button

Leave a Reply

Your email address will not be published. Required fields are marked *