ਸ਼ੈਲੀ ਅਰੋੜਾ ਨੂੰ ਬਣਾਇਆ ਸ਼੍ਰੀ ਅਨੰਦਪੁਰ ਸਾਹਿਬ ਵਪਾਰ ਵਿੰਗ ਦਾ ਪ੍ਰਧਾਨ

ss1

ਸ਼ੈਲੀ ਅਰੋੜਾ ਨੂੰ ਬਣਾਇਆ ਸ਼੍ਰੀ ਅਨੰਦਪੁਰ ਸਾਹਿਬ ਵਪਾਰ ਵਿੰਗ ਦਾ ਪ੍ਰਧਾਨ

ਡਾ:ਚੀਮਾ ਨੇ ਕੀਤਾ ਸਨਮਾਨਿਤ

16-24

ਸ਼੍ਰੀ ਅਨੰਦਪੁਰ ਸਾਹਿਬ, 15 ਜੁਲਾਈ (ਸੁਰਿੰਦਰ ਸਿੰਘ ਸੋਨੀ): ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋ ਜਿਲ੍ਹਾ ਰੂਪਨਗਰ ਵਿੱਚ ਸ਼ੋ੍ਰਮਣੀ ਅਕਾਲੀ ਦਲ ਵਪਾਰ ਵਿੰਗ ਦੇ ਤਿੰਨ ਅਹੁੱਦੇਦਾਰਾ ਦਾ ਐਲਾਨ ਕਰਕੇ ਉਹਨਾ ਨੂੰ ਸਨਮਾਨਿਤ ਵੀ ਕੀਤਾ ਗਿਆ। ਡਾ. ਚੀਮਾ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਤੋ ਸ਼ੈਲੀ ਅਰੋੜਾ, ਕੀਰਤਪੁਰ ਸਾਹਿਬ ਤੋ ਤਜਿੰਦਰ ਸਿੰਘ ਪੱਪੂ ਅਤੇ ਨੰਗਲ ਤੋ ਮਨਜੀਤ ਸਿੰਘ ਪੱਪੂ ਨੂੰ ਵਪਾਰ ਵਿੰਗ ਦਾ ਸਰਕਲ ਪ੍ਰਧਾਨ ਬਣਾਇਆ ਗਿਆ ਹੈ। ਡਾ. ਚੀਮਾ ਨੇ ਕਿਹਾ ਕਿ ਉਕਤ ਅਹੁੱਦੇਦਾਰ ਅਕਾਲੀ ਦਲ ਦੀਆ ਵਪਾਰੀਆ ਦੇ ਲਈ ਬਣਾਈਆ ਲੋਕ ਪੱਖੀ ਸਕੀਮਾਂ ਨੂੰ ਜਾਣੂ ਕਰਵਾਉਣ ਅਤੇ ਵਪਾਰੀਆਂ ਦੀਆ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਿੱਚ ਆਪਣਾ ਅਹਿਮ ਰੋਲ ਅਦਾ ਕਰਨ। ਇਸ ਮੋਕੇ ਮੈਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਅਤੇ ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਮੈਬਰ ਇੰਦਰਜੀਤ ਸਿੰਘ ਅਰੋੜਾ, ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਕੁਲਵਿੰਦਰ ਕੋਰ , ਮਨਜਿੰਦਰ ਸਿੰਘ ਬਰਾੜ, ਮਨਜੀਤ ਸਿੰਘ ਬਾਸੋਵਾਲ, ਹਰਜੀਤ ਸਿੰਘ ਅਚਿੰਤ, ਮੋਹਣ ਸਿੰਘ ਡੂਮੇਵਾਲ, ਰਣਜੀਤ ਸਿੰਘ ਗੁੱਡਵਿਲ, ਦਰਬਾਰਾ ਸਿੰਘ ਬਾਲਾ, ਕੁਲਦੀਪ ਸਿੰਘ ਦੀਪਾ, ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *