‘ਸ਼ੇਰ-ਏ-ਪੰਜਾਬ ਦੀਆਂ ਅਮਰ ਕਹਾਣੀਆਂ’ ਅਤੇ ‘ਤੋਤਿਆਂ ਦੀ ਡਾਰ’ (ਕਾਵਿ-ਸੰਗ੍ਰਹਿ) ਲੋਕ-ਅਰਪਣ

ss1

‘ਸ਼ੇਰ-ਏ-ਪੰਜਾਬ ਦੀਆਂ ਅਮਰ ਕਹਾਣੀਆਂ’ ਅਤੇ ‘ਤੋਤਿਆਂ ਦੀ ਡਾਰ’ (ਕਾਵਿ-ਸੰਗ੍ਰਹਿ) ਲੋਕ-ਅਰਪਣ 

ਐਸ. ਏ. ਐਸ. ਨਗਰ/ਮੁਹਾਲੀ (ਪ੍ਰੀਤਮ ਲੁਧਿਆਣਵੀ) : ਦੋ ਦਰਜਨ ਤੋਂ ਵੱਧ ਪੁਸਤਕਾਂ ਨਾਲ ਪੰਜਾਬੀ ਮਾ-ਬੋਲੀ ਦੀ ਝੋਲੀ ਮਾਲੋ-ਮਾਲ ਕਰਨ ਵਾਲੇ ਸਿੱਖਿਆ, ਸਾਹਿਤ ਅਤੇ ਸਮਾਜਿਕ ਖੇਤਰ ਦੇ ਚਮਕਦੇ ਹੀਰੇ, ਪ੍ਰਿੰ: ਬਹਾਦਰ ਸਿੰਘ ਗੋਸਲ ਦੀਆਂ ਦੋ ਬਾਲ ਪੁਸਤਕਾਂ, ‘ਸ਼ੇਰ-ਏ-ਪੰਜਾਬ ਦੀਆਂ ਅਮਰ ਕਹਾਣੀਆਂ’ ਅਤੇ ‘ਤੋਤਿਆਂ ਦੀ ਡਾਰ’ (ਕਾਵਿ- ਸੰਗ੍ਰਹਿ), ਕਵੀ ਮੰਚ ਮੋਹਾਲੀ ਵੱਲੋਂ ਸਥਾਨਕ ਸ਼ਿਵਾਲਕ ਪਬਲਿਕ ਸਕੂਲ ਫੇਜ਼-6 ਵਿਖੇ ਇਕ ਸ਼ਾਨਦਾਰ ਸਾਹਿਤਕ ਸਮਾਗਮ ਦੌਰਾਨ ਲੋਕ-ਅਰਪਣ ਕੀਤੀਆਂ ਗਈਆਂ। ਪੁਸਤਕਾਂ ਲੋਕ-ਅਰਪਣ ਦੀ ਰਸਮ ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ਆਸ਼ਟ (ਸ਼੍ਰੋਮਣੀ ਬਾਲ-ਸਾਹਿਤਕਾਰ) (ਪੰਜਾਬੀ ਯੂਨੀਵਰਸਿਟੀ ਪਟਿਆਲਾ), ਵਿਸ਼ੇਸ਼ ਮਹਿਮਾਨ ਉਸਤਾਦ ਸ਼ਾਇਰ, ਬਲਬੀਰ ਸਿੰਘ ਸੈਣੀ (ਮੁੱਖ ਸੰਪਾਦਕ, ‘ਸੂਲ ਸੁਰਾਹੀ’ ਨੰਗਲ), ਸਿਰੀ ਰਾਮ ਅਰਸ਼ (ਪ੍ਰਧਾਨ, ਪੰਜਾਬੀ ਲੇਖਕ ਸਭਾ ਚੰਡੀਗੜ), ਪ੍ਰੋ. (ਡਾ.) ਰਾਜਵੰਤ ਕੌਰ ਪੰਜਾਬੀ, ਮਨਮੋਹਨ ਸਿੰਘ ਦਾਊਂ, (ਸ਼੍ਰੋਮਣੀ ਬਾਲ-ਸਾਹਿਤਕਾਰ), ਭਗਤ ਰਾਮ ਰੰਗਾੜਾ, ਡਾ. ਹਰਦੀਪ ਲੌਂਗੀਆ ਅਤੇ ਪੁਸਤਕਾਂ ਦੇ ਲੇਖਕ ਪ੍ਰਿੰ: ਬਹਾਦਰ ਸਿੰਘ ਗੋਸਲ ਹੁਰਾਂ ਨੇ ਸਾਂਝੇ ਤੌਰ ਤੇ ਅਦਾ ਕੀਤੀ।
ਉਪਰੰਤ ਬੀਬੀ ਕਸ਼ਮੀਰ ਕੌਰ ਸੰਧੂ ਨੇ ਕਾਵਿ ਪੁਸਤਕ ਪ੍ਰਤੀ ਅਤੇ ਬੀਬੀ ਪਰਮਜੀਤ ਪਰਮ ਨੇ ਕਹਾਣੀ ਪੁਸਤਕ ਪ੍ਰਤੀ ਪਰਚੇ ਪੜੇ ਅਤੇ ਭਰਪੂਰ ਸ਼ਲਾਘਾ ਕੀਤੀ। ਬੀਬੀ ਦਲਜੀਤ ਕੌਰ ਦਾਊਂ ਨੇ ਵਿਚਾਰ-ਚਰਚਾ ‘ਚ ਭਾਗ ਲੈਂਦਿਆਂ ਲੇਖਕ ਦੀ ਕਿਰਤ ਨੂੰ ਖੂਬ ਸਲਾਹਿਆ। ਮੁੱਖ ਮਹਿਮਾਨ ਡਾ. ਆਸ਼ਟ ਨੇ ਕਿਹਾ, ‘ਇਹੋ ਜਿਹੀਆਂ ਸੇਧ ਪ੍ਰਦਾਨ ਕਰਨ ਵਾਲੀਆਂ ਪੁਸਤਕਾਂ ਦੀ ਹੀ ਲੋੜ ਹੈ।’ ਵਿਸ਼ੇਸ਼ ਮਹਿਮਾਨ ਬਲਬੀਰ ਸਿੰਘ ਸੈਣੀ ਅਤੇ ਅਰਸ਼ ਜੀ ਨੇ ਮੰਚ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਲੇਖਕ ਦੀਆਂ ਬਾਲ ਪੁਸਤਕਾਂ ਵਿਦਿਆਰਥੀਆਂ ਲਈ ਰਾਹ-ਦਸੇਰਾ ਹਨ।’ ਡਾ. ਰਾਜਵੰਤ ਕੌਰ ਪੰਜਾਬੀ ਅਤੇ ਮਨਮੋਹਨ ਦਾਊਂ ਨੇ ਆਪੋ-ਆਪਣੇ ਵਿਚਾਰ ਪ੍ਰਗਟਾਉਂਦਿਆਂ ਆਖਿਆ, ‘ਇਹ ਪੁਸਤਕਾਂ ਲਾਇਬ੍ਰੇਰੀਆਂ ਵਿੱਚ ਸਾਂਭਣ ਯੋਗ ਹਨ।’ ਲੇਖਕ ਨੇ ਵੀ ਆਪਣੀਆਂ ਕਿਰਤਾਂ ਸਬੰਧੀ ਵਿਚਾਰ ਸਾਂਝੇ ਕੀਤੇ। ਪ੍ਰਿੰ: ਗੋਸਲ ਅਤੇ ਪ੍ਰਧਾਨਗੀ ਮੰਡਲ ਵਿੱਚ ਸ਼ਸੋਭਿਤ ਸ਼ਖ਼ਸੀਅਤਾਂ ਨੂੰ ਮੰਚ ਵੱਲੋਂ ਸ਼ਾਲ ਅਤੇ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ।
ਕਵੀ-ਦਰਬਾਰ ਵਿੱਚ ਭੁਪਿੰਦਰ ਸਿੰਘ ਭਾਗੋਮਾਜਰਾ, ਜਗਤਾਰ ਸਿੰਘ ਜੋਗ, ਬਲਦੇਵ ਸਿੰਘ ਪ੍ਰਦੇਸ਼ੀ, ਸਤੀਸ਼ ਮਧੋਕ, ਕਸ਼ਮੀਰ ਕੌਰ ਸੰਧੂ, ਦਰਸ਼ਨ ਸਿੰਘ ਸਿੱਧੂ, ਸਰਬਜੀਤ ਕੌਰ ਸਾਹਬੀ, ਰਣਜੋਧ ਰਾਣਾ, ਸੇਵੀ ਰਾਇਤ, ਅਜਮੇਰ ਸਾਗਰ, ਆਰ ਕੇ ਭਗਤ, ਡਾ. ਹਰਦੀਪ ਲੌਂਗੀਆ, ਮਲਕੀਤ ਬਸਰਾ, ਧਿਆਨ ਸਿੰਘ ਕਾਹਲੋਂ, ਅਮਰਜੀਤ ਪਟਿਆਲਵੀ, ਸਰਵਹਿੱਤਕਾਰ ਸਿੰਘ, ਯਸ਼ਵੀਰ ਸਿੰਘ, ਜਗਪਾਲ ਸਿੰਘ ਅਤੇ ਸਰਦੂਲ ਸਿੰਘ ਪਪੀਹਾ ਆਦਿ ਕਵੀਆਂ ਨੇ ਭਾਗ ਲਿਆ।
ਇਸ ਅਵਸਰ ਤੇ ਡਾ. ਹਰਦੀਪ ਲੌਂਗੀਆ, ਮੰਚ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਕਵੀ ਮੰਚ ਮੋਹਾਲੀ ਵੱਲੋਂ ਬਚਪਨ ਸਬੰਧੀ ਕਾਵਿ-ਸੰਗ੍ਰਹਿ ਦਾ ਕਾਰਜ ਅਰੰਭ ਕਰ ਦਿੱਤਾ ਹੈ ਅਤੇ ਉਨ੍ਵਾਂ ਨੇ ਰਚਨਾਵਾਂ ਦੀ ਮੰਗ ਕੀਤੀ। ਸਟੇਜ਼ ਸੰਚਾਲਨ ਦੀ ਕਾਰਵਾਈ ਬਲਦੇਵ ਸਿੰਘ ਪ੍ਰਦੇਸੀ ਵੱਲੋਂ ਬਾਖੂਬੀ ਨਿਭਾਈ ਗਈ। ਅੰਤ ਵਿੱਚ ਪੁਸਤਕਾਂ ਦੇ ਲੇਖਕ ਪ੍ਰਿੰ ਗੋਸਲ ਜੀ ਵੱਲੋਂ ਪ੍ਰਧਾਨਗੀ ਮੰਡਲ ਦੇ ਨਾਲ-ਨਾਲ ਆਏ ਸਭ ਕਵੀਆਂ ਅਤੇ ਸਰਤਿਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਉਘੀਆਂ ਸ਼ਖ਼ਸੀਅਤਾਂ ਵਿੱਚ ਹਰਾਂ ਤੋਂ ਇਲਾਵਾ ਕ੍ਰਿਸ਼ਨ ਰਾਹੀ (ਨੈਸ਼ਨਲ ਅਵਾਰਡੀ), ਅਵਤਾਰ ਸਿੰਘ ਮਹਿਤਪੁਰੀ, (ਸੰਪਾਦਕ, ‘ਸੈਣੀ ਦੁਨੀਆ’), ਸ਼ਾਇਰ ਫਤਹਿ ਸਿੰਘ ਬਾਗੜੀ, ਦਲਵਿੰਦਰ ਸਿੰਘ (ਸਾਬਕਾ ਡਿਪਟੀ ਡਾਇਰੈਕਟਰ), ਸਤਿੰਦਰ ਕੌਰ, ਮੋਹਨ ਸਿੰਘ, (ਜਨਰਲ ਸਕੱਤਰ, ਪੰਜਾਬ ਪੈਸ਼ਨਰਜ਼) ਅਤੇ ਜਰਨੈਲ ਸਿੰਘ ਸਿੱਧੂ ਆਦਿ ਵੀ ਸਮਾਗਮ ਦੀ ਸ਼ੋਭਾ ਵਧਾਉਣ ਲਈ ਵਿਸ਼ੇਸ਼ ਤੌਰ ਤੇ ਹਾਜਰ ਸਨ।

Share Button

Leave a Reply

Your email address will not be published. Required fields are marked *