ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਸ਼ੇਰੋਵਾਲੀਆ ਤੇ ਪਰਚਾ ਦਰਜ ਕਰਨ ਵਾਲਾ ਐਸਐਚਓ ਸੋਸ਼ਲ ਮੀਡੀਆ ਤੇ ਬਣਿਆਂ ਹੀਰੋ

ਸ਼ੇਰੋਵਾਲੀਆ ਤੇ ਪਰਚਾ ਦਰਜ ਕਰਨ ਵਾਲਾ ਐਸਐਚਓ ਸੋਸ਼ਲ ਮੀਡੀਆ ਤੇ ਬਣਿਆਂ ਹੀਰੋ
ਸੋਸ਼ਲ ਮੀਡੀਆ ਤੇ ਵੱਖ ਵੱਖ ਪੋਸਟਾਂ ਰਾਹੀਂ ਐਸਐਚਓ ਦੀ ਕੀਤੀ ਜਾ ਰਹੀ ਪ੍ਰਸੰਸਾ
ਕੈਪਟਨ ਸਰਕਾਰ ਦੀ ਇਸ ਮੁੱਦੇ ਨੂੰ ਲੈ ਕੇ ਹੋ ਰਹੀ ਭਾਰੀ ਕਿਰਕਰੀ

ਜਤਿੰਦਰ ਸਿੰਘ ਬਾਵਾ, ਸ਼੍ਰੀ ਗੋਇੰਦਵਾਲ ਸਾਹਿਬ: ਸ਼ਾਹਕੋਟ ਦੀ ਜਿਮਨੀ ਚੋਣ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਨਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕਰਨ ਵਾਲਾ ਥਾਣਾ ਮਹਿਤਪੁਰ ਦਾ ਐਸਐਚਓ ਪਰਮਿੰਦਰ ਸਿੰਘ ਬਾਜਵਾ ਇਸ ਸਮੇਂ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੈ ਜਿਸ ਨੇ ਸੱਤਾਧਾਰੀ ਪਾਰਟੀ ਦੇ ਹਲਕਾ ਸ਼ਾਹਕੋਟ ਤੋਂ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਨਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕਰਕੇ ਪੰਜਾਬ ਦੀ ਸਿਆਸੀ ਫਿਜ਼ਾ ਵਿੱਚ ਹਲਚਲ ਮਚਾ ਦਿੱਤੀ ਹੈ। ਇਹ ਦਬੰਗ ਐਸਐਚਓ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਹੀਰੋ ਬਣਿਆਂ ਹੋਇਆ ਹੈ ਜਿਸ ਦੀ ਅਚਾਨਕ ਗ੍ਰਿਫਤਾਰੀ ਨੂੰ ਲੈਕੇ ਇਹ ਮਾਮਲਾ ਹੋਰ ਭਖਦਾ ਨਜਰ ਆ ਰਿਹਾ।

ਇਸ ਐਸਐਚਓ ਦੀਆਂ ਅਨੇਕਾਂ ਪੋਸਟਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਇਹਨਾਂ ਵੱਖ ਵੱਖ ਪਾਈਆਂ ਜਾ ਰਹੀਆਂ ਪੋਸਟਾਂ ਵਿੱਚ ਐਸਐਚਓ ਪਰਮਿੰਦਰ ਸਿੰਘ ਬਾਜਵਾ ਨੂੰ ਇੱਕ ਨਿਡਰ ਪੁਲਿਸ ਅਫਸਰ ਦੱਸ ਕੇ ਹੀਰੋ ਮੰਨਿਆ ਜਾ ਰਿਹਾ। ਇਹਨਾਂ ਪਾਈਆਂ ਜਾ ਰਹੀਆਂ ਪੋਸਟਾਂ ਨੂੰ ਲੋਕ ਦੱਬ ਕੇ ਲਾਇਕ ਅਤੇ ਸ਼ੇਅਰ ਕਰ ਰਹੇ ਹਨ ਉਥੇ ਹੀ ਤਰ੍ਹਾਂ ਤਰ੍ਹਾਂ ਦੇ ਕੁਮੈਟਸ ਕਰਕੇ ਐਸਐਚਓ ਨਾਲ ਖੜਨ ਦੀ ਗੱਲ ਕਰ ਰਹੇ ਹਨ। ਇਸ ਦੇ ਨਾਲ ਹੀ ਇਹਨਾਂ ਕੁਮੈਟਸ ਵਿੱਚ ਕੈਪਟਨ ਸਰਕਾਰ ਨੂੰ ਰੱਜ ਕੇ ਭੱਡਿਆ ਜਾ ਰਿਹਾ ਹੈ ਜਿਸ ਕਾਰਨ ਮੌਜੂਦਾ ਸਰਕਾਰ ਦੀ ਸੋਸ਼ਲ ਮੀਡੀਆ ਤੇ ਭਾਰੀ ਕਿਰਕਰੀ ਹੋ ਰਹੀ ਹੈ। ਇਸ ਸਾਰੇ ਘਟਨਾਕ੍ਰਮ ਨੂੰ ਲੈਕੇ ਜਿੱਥੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਸਐਚਓ ਵੱਲੋ ਕੀਤੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਹੈ ਉਥੇ ਹੀ ਐਸਐਚਓ ਪਰਮਿੰਦਰ ਸਿੰਘ ਬਾਜਵਾ ਵੱਲੋ ਮੀਡੀਆ ਨੂੰ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਕੇ ਆਪਣੇ ਆਪ ਨੂੰ ਸਹੀ ਦੱਸਦਿਆਂ ਕੈਪਟਨ ਸਰਕਾਰ ਦੇ ਅਕਸ਼ ਦੇ ਨਾਲ ਨਾਲ ਪੁਲਿਸ ਪ੍ਰਸ਼ਾਸ਼ਨ ਤੇ ਅਨੇਕਾਂ ਸਵਾਲ ਚੁੱਕੇ ਹਨ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣ ਜਾਣ ਕਾਰਨ ਜਿਥੇ ਕੈਪਟਨ ਸਰਕਾਰ ਲਈ ਸਿਰਦਰਦੀ ਬਣ ਚੁੱਕੇ ਹਨ ਉੱਥੇ ਹੀ ਆਉਣ ਵਾਲੇ ਸਮੇਂ ਵਿੱਚ ਐਸਐਚਓ ਪਰਮਿੰਦਰ ਸਿੰਘ ਬਾਜਵਾ ਦੀਆਂ ਮੁਸ਼ਕਿਲਾਂ ਵਿਚ ਵਾਧਾ ਕਰ ਸਕਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸੋਸ਼ਲ ਮੀਡੀਆ ਤੇ ਹੀਰੋ ਬਣੇ ਐਸਐਚਓ ਪਰਮਿੰਦਰ ਸਿੰਘ ਬਾਜਵਾ ਇਸ ਚੱਕਰਵਿਊ ਵਿੱਚੋ ਆਪਣੇ ਆਪ ਨੂੰ ਕਿਵੇਂ ਬਾਹਰ ਕੱਢ ਪਾਉਂਦੇ ਹਨ ਜਾ ਫਿਰ ਕਸੂਤੇ ਫਸਦੇ ਹਨ। ਉਥੇ ਹੀ ਇਹ ਦੱਸਣਾ ਬਣਦਾ ਹੈ ਕਿ ਸੋਸ਼ਲ ਮੀਡੀਆ ਤੇ ਹੋ ਰਹੀਆਂ ਚਰਚਾਵਾ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਜ਼ਿਆਦਾਤਰ ਲੋਕ ਸਰਕਾਰ ਨਾਲੋਂ ਐਸਐਚਓ ਪਰਮਿੰਦਰ ਸਿੰਘ ਬਾਜਵਾ ਦੇ ਹੱਕ ਵਿੱਚ ਖੁੱਲ੍ਹ ਕੇ ਨਿੱਤਰ ਰਹੇ ਹਨ ਭਾਵੇਂ ਕਿ ਐਸਐਚਓ ਪਰਮਿੰਦਰ ਸਿੰਘ ਬਾਜਵਾ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ ਨਾਲ ਜੁੜੀਆਂ ਅਨੇਕਾਂ ਕੜੀਆਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ ਪਰ ਸੋਸ਼ਲ ਮੀਡੀਆ ਲੋਕ ਐਸਐਚਓ ਪਰਮਿੰਦਰ ਸਿੰਘ ਬਾਜਵਾ ਦੇ ਹੱਕ ਵਿੱਚ ਖੜ੍ਹੇ ਸਾਫ ਦਿਖਾਈ ਦੇ ਰਹੇ ਹਨ।

Leave a Reply

Your email address will not be published. Required fields are marked *

%d bloggers like this: