Sun. Sep 22nd, 2019

ਸ਼ੇਰਸ਼ਾਹ ਸੂਰੀ ਕਿਲ੍ਹਾ ਕਿਤੇ ਇਤਿਹਾਸਕ ਪੰਨਿਆਂ ਤੇ ਨਾ ਰਹਿ ਜੇ

ਸ਼ੇਰਸ਼ਾਹ ਸੂਰੀ ਕਿਲ੍ਹਾ ਕਿਤੇ ਇਤਿਹਾਸਕ ਪੰਨਿਆਂ ਤੇ ਨਾ ਰਹਿ ਜੇ

ਹੁਸ਼ਿਆਰਪੁਰ ਸ਼ਹਿਰ ਪੁਰਾਤਨ ਵਿਰਾਸਤਾਂ ਦਰੋਹਰਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸ਼ਹਿਰ ਤੋਂ ਕੁੱਝ ਹੀ ਦੂਰੀ ਤੇ ਬਜਵਾੜਾ ਸਥਿਤ ਹੈ। ਬਜਵਾੜੇ ਦਾ ਕਿਲ੍ਹਾ ਇਤਿਹਾਸਕ ਪਨ੍ਹਿਆਂ ਤੇ ਵੀ ਦਰਜ ਹੈ।
ਕਿਸੇ ਸਮੇਂ ਤੇ ਏਸ ਕਿਲ੍ਹੇ ਤੇ ਅਫ਼ਗਾਨ ਸਾਸ਼ਕਾਂ ਦਾ ਕਬਜਾ ਰਿਹਾ। ਸ਼ੇਰਸ਼ਾਹ ਸੂਰੀ ਦਾ ਜਨਮ ਏਸੇ ਹੀ ਪਿੰਡ ਬਜਵਾੜੇ ਵਿੱਚ ਹੋਇਆ। ਜਦੋ ਸ਼ੇਰਸ਼ਾਹ ਸੂਰੀ 7 ਵਰ੍ਹਿਆਂ ਦਾ ਸੀ ਤਾਂ ਓਹ ਆਪਣੇ ਪਿਤਾ ਜੀ ਦੇ ਨਾਲ ਬਿਹਾਰ ਚਲਾ ਗਿਆ।
ਹੁੱਣ ਤਾਂਈ ਬਹੁਤ ਸਰਕਾਰਾਂ ਆਇਆ ਪਰ ਕਿਸੇ ਵੀ ਏਸ ਵੱਲ ਝਾਤ ਨਹੀਂ ਮਾਰੀ। ਹੋਲੀ ਹੋਲੀ ਏਸ ਕਿਲ੍ਹੇ ਦੀ ਇਮਾਰਤ ਢਹਿ ਰਹੀ ਹੈ। ਪਹਿਲਾਂ ਤੋਂ ਹੀ ਜੇ ਏਸ ਕਿਲ੍ਹੇ ਹੀ ਸਾਂਭ ਸੰਭਾਲ ਕੀਤੀ ਜਾਂਦੀ ਤਾਂ ਸ਼ਾਇਦ ਅੱਜ ਨੂੰ ਏਸ ਕਿਲ੍ਹੇ ਦੀ ਨੁਹਾਰ ਕੁੱਝ ਹੋਰ ਹੀ ਹੋਣੀ ਸੀ। ਅਸੀਂ ਤਾਂ ਇੱਹੋ ਆਸ ਕਰਦੇ ਹਾਂ ਕਿ ਜਲਦ ਤੋਂ ਜਲਦ ਏਸ ਕਿਲ੍ਹੇ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇ। ਜੋ ਕਿ ਆਉਣ ਵਾਲਿਆ ਪੀੜੀਆਂ ਵੀ ਏਸ ਇਤਿਹਾਸਕ ਇਮਾਰਤ ਨੂੰ ਵੇਖ ਸਕਣ। ਇੱਹ ਨਾ ਹੋਵੇ ਕਿ ਇੱਹ ਇਮਾਰਤ ਦਾ ਜਿਕਰ ਸਿਰਫ਼ ਕਿਤਾਬਾਂ ਵਿੱਚ ਹੀ ਰਹਿ ਜਾਵੇ।

ਪਾਠਕ ਪ੍ਰਦੀਪ
ਹੁਸ਼ਿਆਰਪੁਰ

Leave a Reply

Your email address will not be published. Required fields are marked *

%d bloggers like this: