Mon. Oct 14th, 2019

ਸ਼ੇਰਪੁਰ ਦੇ ਪਿੰਡ ਕਲੇਰਾਂ ਵਿਖੇ ਇੱਕ ਨੌਜਵਾਨ ਦਾ ਦਿਨ-ਦਿਹਾੜੇ ਕਤਲ

ਸ਼ੇਰਪੁਰ ਦੇ ਪਿੰਡ ਕਲੇਰਾਂ ਵਿਖੇ ਇੱਕ ਨੌਜਵਾਨ ਦਾ ਦਿਨ-ਦਿਹਾੜੇ ਕਤਲ

ਸ਼ੇਰਪੁਰ, 11 ਅਪ੍ਰੈਲ (ਹਰਜੀਤ ਕਾਤਿਲ ) – ਬਲਾਕ ਸ਼ੇਰਪੁਰ ਦੇ ਪਿੰਡ ਕਲੇਰਾਂ ਵਿਖੇ ਇੱਕ ਨੌਜਵਾਨ ਦਾ ਦਿਨ-ਦਿਹਾੜੇ ਕਤਲ ਹੋ ਜਾਣ ਦਾ ਅਤੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਸਵਰਨ ਸਿੰਘ ਵਾਸੀ ਕਲੇਰਾਂ ਨਾਲ ਗੱਲਬਾਤ ਕਰਨ ਦੇ ਉਹਨਾਂ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਉਸਦੀ ਪਤਨੀ ਦਾ ਦਿਹਾਂਤ ਹੋ ਚੁੱਕਿਆ ਹੈ। ਉਸ ਦੇ ਦੋ ਲੜਕੇ ਹਨ ਜ਼ਿਨ੍ਹਾਂ ਚੋ ਇੱਕ ਲੜਕਾ ਦਿੱਲੀ ਅਤੇ ਦੂਜਾ ਲੜਕਾ ਚੰਡੀਗੜ੍ਹ ਵਿਖੇ ਕੰਮ ਕਰਦਾ ਹੈ। ਸਰਵਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਨਾਮ ਸਿੰਘ ਸੋਨੀ ਜੋ ਚੰਡੀਗੜ੍ਹ ਵਿਖੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਦੇ ਨਾਲ-ਨਾਲ ਉਹਨਾਂ ਦੇ ਦੋ ਆਟੋ-ਰਿਕਸ਼ਾ ਵੀ ਚੰਡੀਗੜ੍ਹ ਵਿਖੇ ਚੱਲਦੇ ਸਨ, ਜ਼ਿਨ੍ਹਾਂ ਨੂੰ ਉਹ ਛੁੱਟੀ ਵਾਲੇ ਦਿਨ ਚਲਾ ਵੀ ਲੈਂਦਾ ਸੀ।
ਮ੍ਰਿਤਕ ਸਤਨਾਮ ਸਿੰਘ ਸੋਨੀ 9 ਤਾਰੀਕ ਨੂੰ ਚੰਡੀਗੜ੍ਹ ਤੋਂ ਵਾਪਸ ਆਪਣੇ ਪਿੰਡ ਕਲੇਰਾਂ ਲਈ ਆਇਆ ਸੀ ਅਤੇ ਉਹ ਰਾਤ ਨੂੰ ਫਰਵਾਹੀ ਵਿਖੇ ਆਪਣੇ ਦੋਸਤ ਕੋਲ ਰਹਿ ਗਿਆ। ਸਵਰਨ ਸਿੰਘ ਨੇ ਦੱਸਿਆਂ ਕਿ ਉਸ ਦੀ ਆਪਣੇ ਲੜਕੇ ਸਤਨਾਮ ਸਿੰਘ ਨਾਲ ਸਵੇਰੇ ਜਦੋਂ ਗੱਲ ਹੋਈ ਤਾਂ ਉਸ ਨੇ ਸਤਨਾਮ ਸਿੰਘ ਨੂੰ ਸਵੇਰੇ 9 ਵਜੇ ਪਿੰਡ ਕਲੇਰਾਂ ਵਿਖੇ ਗੁਰਦੁਆਰਾ ਸਾਹਿਬ ਵਿੱਚ ਆ ਜਾਵੇ ਕਿਉਂਕਿ ਉਹ ਗੁਰੂ ਘਰ ਕੰਮ ‘ਤੇ ਲੱਗਿਆ ਹੋਇਆ ਹੈ। ਪਿਤਾ ਸਵਰਨ ਸਿੰਘ ਅਨੁਸਾਰ ਸਤਨਾਮ ਸਿੰਘ ਕੰਮ ਤੇ ਆ ਗਿਆ ਸੀ ਅਤੇ 10 ਵਜੇ ਇਹ ਕਹਿਕੇ ਘਰ ਨੂੰ ਚਲਿਆ ਗਿਆ ਕਿ ਉਹ ਆਪਣੇ ਕੱਪੜੇ ਬਦਲਕੇ ਵਾਪਸ ਕੰਮ ‘ਤੇ ਆਉਦਾ ਹੈ। ਜਦੋਂ ਸਤਨਾਮ ਸਿੰਘ 1:30 ਵਜੇ ਤੱਕ ਵਾਪਸ ਗੁਰਦੁਆਰਾ ਸਾਹਿਬ ਵਿਖੇ ਨਾ ਆਇਆ ਤਾਂ ਸਵਰਨ ਸਿੰਘ ਨੇ ਘਰ ਜਾ ਦੇਖਿਆ ਕਿ ਘਰ ਦਾ ਬਾਹਰਲਾ ਗੇਂਟ ਅੱਧ ਖੁੱਲ੍ਹਾਂ ਸੀ।
ਜਦੋਂ ਉਸ ਨੇ ਕਮਰਿਆ ਵਿੱਚ ਦੇਖਿਆ ਤਾਂ ਲਾਇਟਾ ਚੱਲ ਰਹੀਆਂ ਸਨ। ਸਾਰੇ ਕਮਰਿਆ ਵਿੱਚ ਸਤਨਾਮ ਸਿੰਘ ਸੋਨੀ ਨੂੰ ਦੇਖਣ ਤੋਂ ਬਾਅਦ ਜਦ ਉਹ ਸਟੋਰ ਵਿੱਚ ਪੁੱਜਿਆ ਤਾ ਉਸ ਦੇ ਹੋਸ਼ ਉੱਡ ਗਏ ਕਿ ਸਤਨਾਮ ਸਿੰਘ ਸੋਨੀ ਦਾ ਸਟੋਰ ਵਿੱਚ ਹੀ ਕਤਲ ਹੋਇਆ ਪਿਆ ਸੀ। ਸਤਨਾਮ ਸਿੰਘ ਸੋਨੀ ਦੇ ਸਿਰ ਵਿੱਚ ਲੋਹਾ ਕੁੱਟਣ ਵਾਲੀ ਮਚਾਕ (ਐਰਨ) ਨਾਲ ਕਈ ਵਾਰ ਕਰਕੇ ਉਸ ਦਾ ਸਿਰ ਬੁਰਾ ਤਰ੍ਹਾਂ ਕੁਚਲਿਆ ਹੋਇਆ ਸੀ ਅਤੇ ਛਾਤੀ, ਮੂੰਹ, ਅੱਖਾਂ ‘ਤੇ ਗੰਭੀਰ ਸੱਟਾ ਲੱਗੀਆਂ ਹੋਈਆਂ ਸਨ। ਸਵਰਨ ਸਿੰਘ ਨੇ ਦੱਸਿਆਂ ਕਿ ਘਰ ਦੇ ਕਮਰਿਆ ਵਿੱਚ ਸਮਾਨ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ ਅਤੇ ਅੱਧਾ ਤੋਲਾ ਸੋਨਾ, 18-19 ਹਜ਼ਾਰ ਰੁਪਏ ਨਗਦ, ਮ੍ਰਿਤਕ ਦਾ ਮੋਬਾਇਲ, ਪਰਸ ਜਿਸ ਵਿੱਚ ਸਤਨਾਮ ਸਿੰਘ ਦੀ ਨਗਦ ਰਾਸ਼ੀ, ਡੂਬਈ ਦਾ ਡਰਾਇਵਰੀ ਲਾਇਲੈਸ਼, ਏ.ਟੀ.ਐਮ ਅਤੇ ਹੋਰ ਕਾਗਜ਼ ਪੱਤਰ ਗਾਇਬ ਸਨ। ਉਹਨਾ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਆਕਤੀਆਂ ਨੇ ਖੂਨ ਨਾਲ ਲੱਥ-ਪੱਥ ਕੱਪੜੇ ਆਦਿ ਨੂੰ ਸਾਬੂਤ ਮਿਟਾਉਣ ਦੀ ਨੀਅਤ ਨਾਲ ਘਰ ਦੇ ਵਿਹੜੇ ਵਿੱਚ ਅੱਗ ਲਗਾਕੇ ਸਾੜਿਆਂ ਗਿਆ ਸੀ।
ਮ੍ਰਿਤਕ ਦੇ ਪਿਤਾ ਸਵਰਨ ਸਿੰਘ ਨੇ ਅਤੀ ਦੁਖੀ ਮਨ ਨਾਲ ਦੱਸਿਆਂ ਕਿ ਸਤਨਾਮ ਸਿੰਘ ਨੂੰ 11 ਅਪ੍ਰੈਲ ਅੱਜ ਦੇ ਦਿਨ ਕੁੜੀ ਵਾਲਿਆ ਨੇ ਦੇਖਣ ਲਈ ਆਉਣਾ ਸੀ ਅਤੇ ਉਸਦਾ ਰਿਸਤਾ ਤਹਿ ਕਰਨਾ ਸੀ ਪਰ ਕੁਝ ਹੋਰ ਹੀ ਭਾਣਾ ਵਰਤ ਗਿਆ ਹੈ। ਸਵਰਨ ਸਿੰਘ ਨੇ ਦੱਸਿਆਂ ਕਿ ਉਸ ਦੀ ਕਿਸੇ ਨਾਲ ਕੋਈ ਲੜਾਈ ਝਗੜਾ ਜਾਂ ਕਲੇਸ ਨਹੀਂ ਸੀ। ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਵੱਲੋਂ ਅਣਪਛਾਤੇ ਵਿਆਕਤੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪੰਰਤ ਲਾਸ਼ ਵਾਰਸ਼ਾ ਦੇ ਹਵਾਲੇ ਕਰ ਦਿੱਤੀ। ਜਿੱਥੇ ਪਿੰਡ ਕਲੇਰਾਂ ਵਿਖੇ ਉਸ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਹੈ। ਇਸ ਘਟਨਾ ਨਾਲ ਪਿੰਡ ਅਤੇ ਇਲਾਕੇ ਵਿੱਚ ਸੋਕ ਦੀ ਲਹਿਰ ਦੌੜ ਗਈ ਹੈ।

Leave a Reply

Your email address will not be published. Required fields are marked *

%d bloggers like this: