Sun. Oct 13th, 2019

ਸ਼ੇਰਪੁਰ ‘ ਚ 40 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਔਰਤ ਪੁਲਿਸ ਅੜਿੱਕੇ : ਤੂਰ

ਸ਼ੇਰਪੁਰ ‘ ਚ 40 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਔਰਤ ਪੁਲਿਸ ਅੜਿੱਕੇ : ਤੂਰ

ਸ਼ੇਰਪੁਰ 4 ਅਪ੍ਰੈਲ (ਹਰਜੀਤ ਕਾਤਿਲ) – ਪੁਲਿਸ ਜ਼ਿਲ੍ਹਾ ਸੰਗਰੂਰ ਦੇ ਐਸ ਐਸ ਪੀ ਡਾ. ਸੰਦੀਪ ਗਰਗ ਵੱਲੋਂ ਨਸ਼ਿਆਂ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਸਬ ਡਵੀਜ਼ਨ ਧੂਰੀ ਦੇ ਡੀਐਸਪੀ ਮੋਹਿਤ ਅੱਗਰਵਾਲ ਪੀ ਪੀ ਐੱਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਸ਼ੇਰਪੁਰ ਦੇ ਥਾਣਾ ਮੁਖੀ ਜਸਵੀਰ ਸਿੰਘ ਤੂਰ ਦੀ ਅਗਵਾਈ ਹੇਠ ਚਿੱਟੇ ਦੇ ਖਿਲਾਫ਼ ਸ਼ਿਕੰਜਾ ਕੱਸਦਿਆਂ ਇੱਕ ਔਰਤ ਨੂੰ ਕਾਬੂ ਕਰਕੇ ਥਾਣਾ ਸ਼ੇਰਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਦੋਰਾਨੇ ਚੈਕਿੰਗ ਏ ਐੱਸ ਆਈ ਹਰਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮਾਇਆ ਪਤਨੀ ਸੁਰਜੀਤ ਸਿੰਘ ਵਾਸੀ ਬੜਿੰਗ ਪੱਤੀ , ਸ਼ੇਰਪੁਰ ਨੂੰ ਕਾਬੂ ਕਰਕੇ ਇਸਦੇ ਕਬਜ਼ੇ ਵਿੱਚੋ 40 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਕਰਨ ‘ ਚ ਸਫ਼ਲਤਾ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਹੈ ਅਤੇ ਫੜੀ ਗਈ ਮੁਲਜ਼ਿਮਾਂ ਦੇ ਖਿਲਾਫ ਥਾਣਾ ਸ਼ੇਰਪੁਰ ਵਿਖੇ ਮੁਕੱਦਮਾ ਨੰਬਰ 32 ਧਾਰਾ 21/ 61/85 ਐੱਨ ਡੀ ਪੀ ਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ੇਰਪੁਰ ਇਲਾਕੇ ਅੰਦਰ ਚਿੱਟੇ ਕਾਰਨ ਬਹੁਤ ਸਾਰੇ ਨੌਜਵਾਨ ਇਸਦੇ ਆਦੀ ਹੋ ਚੁੱਕੇ ਹਨ ਜਿਸ ਕਰਕੇ ਪੁਲਿਸ ਨੇ ਇਸਦੇ ਖਿਲਾਫ਼ ਕਮਰ ਕਸੀ ਹੋਈ ਹੈ। ਇਸ ਸਮੇਂ ਏ ਐੱਸ ਆਈ ਹਰਜਿੰਦਰ ਸਿੰਘ , ਏ ਐੱਸ ਆਈ ਜਗਤਾਰ ਸਿੰਘ , ਮੁੱਖ ਮੁਨਸ਼ੀ ਰਾਜਵਿੰਦਰ ਸਿੰਘ , ਕਾਂਸਟੇਬਲ ਕੁਲਬੀਰ ਕੌਰ, ਜਸਵੀਰ ਸਿੰਘ ਹਾਜ਼ਿਰ ਸਨ।

Leave a Reply

Your email address will not be published. Required fields are marked *

%d bloggers like this: