ਸ਼ੁਕਰਵਾਰ ਰਿਲੀਜ਼ ਹੋਵੇਗੀ ‘ਵੰਸ ਅਪਾੱਨ ਏ ਟਾਈਮ ਇਨ ਅੰਮ੍ਰਿਤਸਰ’

ss1

ਸ਼ੁਕਰਵਾਰ ਰਿਲੀਜ਼ ਹੋਵੇਗੀ ‘ਵੰਸ ਅਪਾੱਨ ਏ ਟਾਈਮ ਇਨ ਅੰਮ੍ਰਿਤਸਰ’
ਫਿਲਮ ਦੀ ਟੀਮ ਪ੍ਰਮੋਸ਼ਨ ਕਰਨ ਪਹੁੰਚੀ ਸ਼ਹਿਰ ’ਚ

ਬਠਿੰਡਾ, 06 ਜੂਨ(ਪਰਵਿੰਦਰਜੀਤ ਸਿੰਘ) ਕੋਈ ਜਿੰਦਗੀ ਦੀ ਸਹੀ ਰਾਹ ਮੰਗਣ ਆਏ ਅਤੇ ਉਸੇ ਪਲ ਕਿਸਮਤ ਉਨ੍ਹਾਂ ਨੂੰ ਇਕ ਅਜਿਹੇ ਮੋੜ ’ਤੇ ਲੈ ਜਾਵੇ ਜਿੱਥੇ ਹਰ ਪਾਸੇ ਬਸ ਚੁਣੌਤੀਆਂ ਹੀ ਨਜ਼ਰ ਆਉਣ ਤਾਂ ਕੀ ਹੋਵੇਗਾ। ਪੰਜਾਬ ਦੇ ਦੋ ਨੌਜਵਾਨਾਂ ਦੀ ਕੁਝ ਅਜਿਹੀ ਹੀ ਕਹਾਣੀ ਆ ਰਹੀ ਹੈ ਫਿਲਮ ਦੇ ਰੂਪ ਵਿਚ ਜਿਸ ਦਾ ਵਿਸ਼ਾ ਹੈ ‘ਵੰਸ ਅਪਾੱਨ ਏ ਟਾਈਮ ਇਨ ਅੰਮ੍ਰਿਤਸਰ’ । ਸਿਨੇਵਿਜ਼ਨ ਫਿਲਮਸ ਅਤੇ ਬਨਵੈਤ ਫਿਲਮਸ ਦੀ ਇਹ ਪੇਸ਼ਕਸ ਇਸ ਸ਼ੁਕਰਵਾਰ ਨੂੰ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ਤੱਕ ਪਹੁੰਚੇਗੀ ਅਤੇ ਇਸ ਦੀ ਪ੍ਰੋਮੋਸ਼ਨ ਦੇ ਲਈ ਟੀਮ ਅੱਜ ਸ਼ਹਿਰ ਵਿਚ ਹੋਟਲ ਕੰਟਰੀ ਇੱਨ ਬਾਏ ਕਾਲਸਨ ਵਿਖੇ ਮੌਜੂਦ ਸਨ।
ਫਿਲਮ ਵਿਚ ਮੁੱਖ ਕਿਰਦਾਰਾਂ ਵਿਚ ਨਜ਼ਰ ਆਉਣਗੇ ਦਿਲਪ੍ਰੀਤ ਢਿੱਲੋਂ, ਗੁਰਜਿੰਦ ਮਾਨ, ਤਨਵੀ ਨੇਗੀ, ਸੋਨੀਆ ਕੌਰ, ਪਵਨ ਮਲਹੋਤਰਾ, ਆਸ਼ੀਸ਼ ਦੁੱਗਲ, ਪ੍ਰਿੰਸ ਕੰਵਲਜੀਤ ਸਿੰਘ, ਬੀ. ਐਨ. ਸ਼ਰਮਾ, ਡਾਲੀ ਮਿਨਹਾਸ ਅਤੇ ਸ਼ਿਵੇਂਦਰ ਮਹਿਲ। ਫਿਲਮ ਦੇ ਪ੍ਰੋਡਿਊਸਰ ਹਨ ਮੋਹਿਤ ਬਨਵੈਤ ਅਤੇ ਇਸ ਨੂੰ ਡਾਇਰੈਕਟ ਕੀਤਾ ਹੈ ਹਰਜੀਤ ਰਿੱਕੀ ਨੇ। ਫਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ।
ਐਕਟਰ ਪਵਨ ਮਲਹੋਤਰਾ ਨੇ ਇਸ ਮੌਕੇ ’ਤੇ ਕਿਹਾ ਕਿ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਅਜਿਹੀ ਫਿਲਮ ਵਿਚ ਕੰਮ ਕਰਦਾ ਹਾਂ ਜਿਸ ਦੇ ਲੇਖਨ ਵਿਚ ਸਿਨੇਮਾ ਦੀ ਗੰਭੀਰ ਸਮਝ ਹੋਵੇ। ਇਹ ਫਿਲਮ ਪੰਜਾਬੀ ਸਿਨੇਮਾ ਨੂੰ ਨਵੇਂ ਮੁਕਾਮ ’ਤੇ ਲੈ ਜਾਣ ਦਾ ਦਮ ਰੱਖਦੀ ਹੈ ਅਤੇੇ ਨਵੇਂ ਲੋਕਾਂ ਦੀ ਮਿਹਨਤ ਦੇਖਕੇ ਮੈਨੂੰ ਮਾਣ ਮਹਿਸੂਸ ਹੁੰਦਾ ਹੈ। ਬੀ. ਐਨ. ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਫਿਲਮ ਦੇ ਲਈ ਨਿੱਜੀ ਤੌਰ ’ਤੇ ਕਾਫੀ ਰਿਸਰਚ ਕੀਤੀ ਹੈ ਅਤੇ ਕਿਰਦਾਰ ਨੂੰ ਗਹਿਰਾਈ ਨਾਲ ਸਮਝਿਆ।

ਡਾਇਰੈਕਟਰ ਹਰਜੀਤ ਰਿੱਕੀ ਨੇ ਆਪਣੀ ਪੂਰੀ ਟੀਮ ਦੀ ਕਾਫੀ ਸਲਾਘਾ ਕੀਤੀ ਅਤੇ ਦੱਸਿਆ ਕਿ ਕਿਵੇਂ ਸ਼ਹਿਰ ਦੇ ਵਿਚੋ-ਵਿਚ ਉਨ੍ਹਾਂ ਨੇ ਬਾਖੂਬੀ ਫਿਲਮ ਨੂੰ ਸ਼ੂਟ ਕੀਤਾ। ਉਨ੍ਹਾਂ ਦੱਸਿਆ ਕਿ ਅਜਿਹੀ ਫਿਲਮ ਦੇ ਲਈ ਬਹੁਤ ਹੀ ਚੰਗੀ ਕੋਆਰਡੀਨੇਸ਼ਨ ਦੀ ਜਰੂਰਤ ਸੀ ਜੋ ਮੈਨੂੰ ਆਪਣੀ ਕਾਸਟ ਮਿਲੀ। ਮੈਂ ਆਪਣੇ ਪ੍ਰੋਡਿਊਸਰਸ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਜਿਨਾਂ ਨੇ ਮੈਨੂੰ ਪੂਰੀ ਛੂਟ ਦਿੱਤੀ।
ਪ੍ਰੋਡਿਊਸਰ ਮੋਹਿਤ ਨੇ ਦੱਸਿਆ ਕਿ ਅਸੀਂ ਚਾਹੁੰਦੇ ਸੀ ਕਿ ਫਿਲਮ ਵਿਚ ਡਰਾਮਾ, ਐਕਸ਼ਨ, ਇਮੋਸ਼ਨ, ਰੋਮਾਂਸ ਅਤੇ ਸੰਗੀਤ ਵਰਗੇ ਸਾਰੇ ਰੰਗ ਹੋਣ ਅਤੇ ਸਾਨੂੰ ਉਮੀਦ ਹੈ ਕਿ ਦਰਸ਼ਕ ਇਸ ਫਿਲਮ ਨੂੰ ਬਣਾਉਣ ਵਿਚ ਸਾਰੀ ਟੀਮ ਦੀ ਸਖਤ ਮਿਹਨਤ ਦੀ ਖੁੱਲੇ ਦਿਲ ਨਾਲ ਸਵਾਗਤ ਕਰਨਗੇ।
ਐਕਟਰ ਸ਼ਿਵੇਂਦਰ ਮਹਿਲ ਆਪਣੀ ਪ੍ਰਤੀਭਾ ਦੇ ਲਈ ਕਾਫੀ ਵਾਹਵਾਹੀ ਲੁੱਟ ਰਹੇ ਹਨ ਅਤੇ ਇਕ ਬਾਰ ਫਿਰ ਉਹ ਇਕ ਅਹਿਮ ਕਿਰਦਾਰ ਵਿਚ ਨਜ਼ਰ ਆਉਣਗੇ। ਨਾਲ ਹੀ ਐਕਟ੍ਰੇਸ ਤਨਵੀ ਨੇਗੀ ਵੀ ਆਪਣੇ ਕਿਰਦਾਰ ਤੋਂ ਕਾਫੀ ਖੁਸ਼ ਨਜਰ ਆਈ ਅਤੇ ਮੰਨਦੀ ਹੈ ਕਿ ਇਹ ਫਿਲਮ ਉਸ ਵਾਸਤੇ ਇਕ ਸਕੂਲ ਦੀ ਤਰ੍ਹਾਂ ਸਾਬਿਤ ਹੋਈ ਕਿਉਕਿ ਸਿਨੇਮਾ ਨੂੰ ਲੈ ਕੇ ਕਾਫੀ ਕੁਝ ਨਵਾਂ ਸਿੱਖਿਆ।

Share Button

Leave a Reply

Your email address will not be published. Required fields are marked *