ਸ਼ੁਕਰਗੁਜ਼ਾਰ ਹਾਂ ਕਿ ਸੱਚਾਈ ਜਿੱਤ ਗਈ ਅਤੇ ਅਰਵਿੰਦ ਕੇਜਰੀਵਾਲ ਨੇ ਆਪਣੀ ਗਲਤੀ ਮੰਨ ਕੇ ਮੁਆਫ਼ੀ ਮੰਗ ਲਈ: ਬਿਕਰਮ ਮਜੀਠੀਆ

ss1

ਸ਼ੁਕਰਗੁਜ਼ਾਰ ਹਾਂ ਕਿ ਸੱਚਾਈ ਜਿੱਤ ਗਈ ਅਤੇ ਅਰਵਿੰਦ ਕੇਜਰੀਵਾਲ ਨੇ ਆਪਣੀ ਗਲਤੀ ਮੰਨ ਕੇ ਮੁਆਫ਼ੀ ਮੰਗ ਲਈ: ਬਿਕਰਮ ਮਜੀਠੀਆ

ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਉਹ ਸ਼ੁਕਰਗੁਜ਼ਾਰ ਹਨ ਕਿ ਸੱਚਾਈ ਦੀ ਜਿੱਤ ਹੋਈ ਹੈ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਗਲਤੀ ਮਹਿਸੂਸ ਕਰਦਿਆਂ ਉਹਨਾਂ ਖ਼ਿਲਾਫ ਨਸ਼ਾ ਕਾਰੋਬਾਰ ਦੇ ਝੂਠੇ ਦੋਸ਼ ਲਗਾਉਣ ਲਈ ਮੁਆਫ਼ੀ ਮੰਗ ਲਈ ਹੈ।
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਮੁਆਫੀ ਨੇ ਨਿਸ਼ਚਿਤ ਕਰ ਦਿੱਤਾ ਹੈ ਕਿ ਚਿੱਕੜਬਾਜ਼ੀ ਦੀ ਸਿਆਸਤ ਕਦੇ ਕਾਮਯਾਬ ਨਹੀਂ ਹੁੰਦੀ। ਉਹਨਾਂ ਕਿਹਾ ਕਿ ਇਹ ਇੱਕ ਇਤਿਹਾਸਕ ਘੜੀ ਹੈ ਕਿ ਇੱਕ ਮੌਜੂਦਾ ਮੁੱਖ ਮੰਤਰੀ ਨੇ ਮੇਰੇ ਖਿਲਾਫ ਦਿੱਤੇ ਸਾਰੇ ਬਿਆਨ ਵਾਪਸ ਲੈਣ ਤੋਂ ਇਲਾਵਾ ਮੇਰੇ ਸਨਮਾਨ ਅਤੇ ਮੇਰੇ ਪਰਿਵਾਰ, ਦੋਸਤਾਂ ਅਤੇ ਸ਼ੁੱਭ ਚਿੰਤਕਾਂ ਨੂੰ ਪਹੁੰਚਾਈ ਠੇਸ ਲਈ ਭਾਰੀ ਪਛਤਾਵਾ ਕਰਦਿਆਂ ਅਦਾਲਤ ਵਿਚ ਲਿਖ਼ਤੀ ਤੌਰ ਤੇ ਮੁਆਫੀ ਮੰਗੀ ਹੈ। ਉਹਨਾਂ ਕਿਹਾ ਕਿ ਅਸੀਂ ਸਾਰੇ ਹੀ ਗਲਤੀਆਂ ਕਰਦੇ ਹਾਂ। ਇਹ ਮਨੁੱਖੀ ਸੁਭਾਅ ਹੈ। ਸ੍ਰੀ ਕੇਜਰੀਵਾਲ ਨੇ ਆਪਣੀ ਗਲਤੀ ਦਾ ਇਕਬਾਲ ਕਰਕੇ ਵੱਡਾ ਹੌਂਸਲੇ ਦਾ ਮੁਜ਼ਾਹਰਾ ਕੀਤਾ ਹੈ। ਉਹਨਾਂ ਦੇ ਇਸ ਨੇਕ ਕਦਮ ਲਈ ਮੈਂ ਧੰਨਵਾਦ ਕਰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਝੂਠ ਦੇ ਸਿਰ ‘ਤੇ ਵੋਟਾਂ ਮੰਗਣ ਵਾਲੇ ਸਾਰੇ ਸਿਆਸਤਦਾਨ ਇਹ ਗੱਲ ਸਮਝ ਲੈਣ ਕਿ ਜੋ ਉਹ ਕਰ ਰਹੇ ਹਨ, ਉਹ ਸਾਡੇ ਸਮਾਜ ਲਈ ਠੀਕ ਨਹੀਂ ਹੈ।


ਸਾਬਕਾ ਮੰਤਰੀ ਨੇ ਕਿਹਾ ਕਿ ਉਹ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਨ, ਜਿਸ ਨੇ ਉਹਨਾਂ ਇਹ ਸਭ ਸਹਿਣ ਦੀ ਤਾਕਤ ਬਖ਼ਸ਼ੀ। ਉਹਨਾਂ ਆਪਣੇ ਦੋਸਤਾਂ ਅਤੇ ਸ਼ੁੱਭ ਚਿੰਤਕਾਂ ਦਾ ਉਸ ਔਖ ਦੀ ਘੜੀ ਮੌਕੇ ਉੁਹਨਾਂ ਨਾਲ ਡਟ ਕੇ ਖੜ•ਣ ਲਈ ਸ਼ੁਕਰੀਆ ਅਦਾ ਕੀਤਾ, ਜਦੋਂ ਉਹਨਾਂ ਨੂੰ ਸਿਆਸੀ ਅਤੇ ਸਮਾਜਿਕ ਤੌਰ ਤੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਉਹਨਾਂ ਕਿਹਾ ਕਿ  ਮੈਂ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਹੋਰਾਂ ਦਾ ਸ਼ੁਕਰਗੁਜ਼ਾਰ ਹਾਂ, ਜਿਹਨਾਂ ਨੇ ਇੱਕ ਮੰਤਰੀ ਵਜੋਂ ਮੇਰੇ ਉੱਤੇ ਭਰੋਸਾ ਬਣਾ ਕੇ ਰੱਖਿਆ। ਮੈਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਧੰਨਵਾਦੀ ਹਾਂ, ਜਿਹੜੇ ਮੁਸ਼ਕਿਲ ਵਿਚ ਮੇਰੇ ਪਿੱਛੇ ਚੱਟਾਨ ਵਾਂਗ ਖੜ•ੇ ਰਹੇ। ਮੈਂ ਮਜੀਠੀਆ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ, ਜਿਹਨਾਂ ਨੇ ਮੇਰੇ ਭਰੋਸਾ ਜਤਾਇਆ ਅਤੇ ਮੇਰੇ ਉੱਤੇ ਝੂਠੇ ਦੋਸ਼ ਲਾਉਣ ਵਾਲਿਆਂ ਨੂੰ ਪੂਰੀ ਤਰ•ਾਂ ਨਕਾਰ ਦਿੱਤਾ।
ਸਰਦਾਰ ਮਜੀਠੀਆ ਨੇ ‘ਆਪ’ ਦਾ ਵੀ ਧੰਨਵਾਦ ਕੀਤਾ ਕਿ ਇਸ ਪਾਰਟੀ ਨੇ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ। ਉਹਨਾਂ ਕਿਹਾ ਕਿ ਮੈਂ ਪਹਿਲੇ ਦਿਨ ਤੋਂ ਇਹੀ ਕਿਹਾ ਹੈ ਕਿ ਜਾਂ ਤਾਂ ਕੇਜਰੀਵਾਲ ਮੁਆਫੀ ਮੰਗੇਗਾ ਜਾਂ ਫਿਰ ਉਹ ਜੇਲ• ਜਾਵੇਗਾ। ਹੁਣ ਕੇਜਰੀਵਾਲ ਅਤੇ ਆਸ਼ੀਸ਼ ਖੇਤਾਨ ਨੇ ਮੁਆਫੀ ਮੰਗ ਲਈ ਹੈ ਅਤੇ ਮੈ ਆਪਣੇ ਵਕੀਲਾਂ ਨੂੰ ਕਹਿ ਦਿੱਤਾ ਹੈ ਕਿ ਮੇਰੇ ਵੱਲੋਂ ਉਹਨਾਂ ਖਿਲਾਫ ਮਈ 2016 ਵਿਚ ਅੰਮ੍ਰਿਤਸਰ ਵਿਖੇ ਦਾਖਲ ਕੀਤਾ ਮਾਣਹਾਨੀ ਦਾ ਮੁਕੱਦਮਾ ਵਾਪਸ ਲੈ ਲੈਣ। ਮੈਂ ਉਹਨਾਂ ਨੂੰ ਸਿਰਫ ਇਹੀ ਦੱਸਣਾ ਚਾਹਾਂਗਾ ਕਿ ਕਿਸੇ ਦੇ ਅਕਸ ਢਾਹ ਲਾਉਣ ਲਈ ਲਗਾਏ ਗਏ ਅਜਿਹੇ ਦੋਸ਼ ਕਿਸੇ ਵੀ ਸਿਆਸਤਦਾਨ ਜਾਂ ਪਾਰਟੀ ਦਾ ਫਾਇਦਾ ਨਹੀਂ ਕਰਦੇ। ਅਜਿਹੀ ਸਿਆਸਤ ਬੰਦ ਹੋਣੀ ਚਾਹੀਦੀ ਹੈ।
ਇਹ ਟਿੱਪਣੀ ਕਰਦਿਆਂ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਸਨਮਾਨ ਦੀ ਰਾਖੀ ਲਈ ਲੜੇ ਹਨ, ਸਰਦਾਰ ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਅਫਸੋਸ ਹੈ ਕਿ ਇਸ ਸਾਰੇ ਵਿਵਾਦ ਨੇ ਉਹਨਾਂ ਦੀ ਮਾਤਾ ਨੂੰ ਬਹੁਤ ਠੇਸ ਪਹੁੰਚਾਈ ਹੈ। ਉਹ ਇਸ ਕਿਸਮ ਦੀ ਸਿਆਸਤ ਨੂੰ ਸਮਝਦੇ ਨਾ ਹੋਣ ਕਰਕੇ ਲਗਾਤਾਰ ਚਿੰਤਾ ਵਿਚ ਧੁਖਦੇ ਰਹੇ। ਉਹਨਾਂ ਕਿਹਾ ਕਿ ਮੇਰੀ ਪਤਨੀ ਵੀ ਇੱਕ ਬਹੁਤ ਹੀ ਔਖੇ ਸਮੇਂ ਵਿਚ ਲੰਘੀ ਹੈ। ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਇਹ ਚੈਪਟਰ ਖਤਮ ਹੋ ਗਿਆ ਅਤੇ ਸੱਚਾਈ ਦੀ ਜਿੱਤ ਹੋ ਗਈ ਹੈ।
ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ, ਵਿਰਸਾ ਸਿੰਘ ਵਲਟੋਹਾ ਅਤੇ ਹਰਮੀਤ ਸਿੰਘ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *