ਸ਼ਿਵ ਸੈਨਾ ਸਰਬਤ ਖਾਲਸਾ ਅਤੇ ਸਿੱਖ ਮਸਲਿਆਂ ਵਿਚ ਦਖਲਅੰਦਾਜੀ ਬੰਦ ਕਰੇ : ਫ਼ੈਡਰੇਸ਼ਨ ਭਿੰਡਰਾਂਵਾਲਾ

ਸ਼ਿਵ ਸੈਨਾ ਸਰਬਤ ਖਾਲਸਾ ਅਤੇ ਸਿੱਖ ਮਸਲਿਆਂ ਵਿਚ ਦਖਲਅੰਦਾਜੀ ਬੰਦ ਕਰੇ : ਫ਼ੈਡਰੇਸ਼ਨ ਭਿੰਡਰਾਂਵਾਲਾ

picture-012-1ਜੰਡਿਆਲਾ ਗੁਰੂ 6 ਦਸੰਬਰ ਵਰਿੰਦਰ ਸਿੰਘ :- ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਕੁਮਾਰ ਗੁਪਤਾ ਅਤੇ ਹੋਰ ਹਿੰਦੂ ਜਥੇਬੰਦੀਅਾਂ ਵਲੋਂ ਸਰਬੱਤ ਖ਼ਾਲਸਾ ਅਾਯੋਜਨ ਨੂੰ ਰੁਕਵਾੳੁਣ ਲੲੀ ਹਾੲੀ ਕੋਰਟ ਚ ਪਟੀਸ਼ਨ ਪਾੲੀ ਗੲੀ ਹੈ। ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਗੁਪਤਾ ਨੇ ਕਿਹਾ ਕਿ ਜਨਵਰੀ 1986 ਦੇ ਸਰਬੱਤ ਖ਼ਾਲਸਾ ਚ ਦਮਦਮੀ ਟਕਸਾਲ ਨੇ ਅਕਾਲ ਤਖ਼ਤ ਸਾਹਿਬ ਤੋਂ ਖ਼ਾਲਿਸਤਾਨ ਦਾ ਅੈਲਾਨ ਕੀਤਾ ਸੀ ਅਤੇ ਹੁਣ ਫਿਰ ੲਿਹਨਾਂ ਨੇ ਨਵੰਬਰ 2015 ਦੇ ਚੱਬਾ ਵਿਖੇ ਹੋੲੇ ਸਰਬੱਤ ਖ਼ਾਲਸਾ ਚ ਮਰਹੂਮ ਮੁੱਖ ਮੰਤਰੀ ਦੇ ਕਾਤਲ ਜਗਤਾਰ ਸਿੰਘ ਹਵਾਰੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾੲਿਅਾ ਸਮੇਤ ‘ਖ਼ਾਲਿਸਤਾਨ ਜ਼ਿੰਦਾਬਾਦ’ ‘ਭਿੰਡਰਾਂਵਾਲਾ ਜ਼ਿੰਦਾਬਾਦ’ ਅਤੇ ਹੋਰ ਦੇਸ਼ ਵਿਰੋਧੀ ਨਾਅਰੇਬਾਜੀ ਕੀਤੀ ਹੈ। ੳੁਹਨਾਂ ਕਿਹਾ ਕਿ ਹੁਣ ਫਿਰ ਕੁੱਝ ਸਿੱਖ ਜਥੇਬੰਦੀਅਾਂ ਨੇ ਨਵੰਬਰ 2016 ਚ ਸਰਬੱਤ ਖ਼ਾਲਸਾ ਬੁਲਾੲਿਅਾ ਸੀ, ਜਿਸ ਨੂੰ ਪੰਜਾਬ ਦੀ ਬਾਦਲ ਸਰਕਾਰ ਨੇ ਰੁਕਵਾੲਿਅਾ ਤੇ ਹੁਣ ਸ਼ਿਵ ਸੈਨਾ 8 ਦਸੰਬਰ ਵਾਲਾ ਸਰਬੱਤ ਖ਼ਾਲਸਾ ਕਿਸੇ ਵੀ ਹਾਲਾਤ ਚ ਨਹੀਂ ਹੋਣ ਦੇਵੇਗੀ। ਦੂਜੇ ਪਾਸੇ ਪ੍ਰੈੱਸ ਨੂੰ ਲਿਖਤੀ ਬਿਅਾਨ ਜਾਰੀ ਕਰਦਿਅਾਂ ਸਿੱਖ ਕੌਮ ਦੀ ਮਹਾਨ ਸੰਸਥਾ ਸਰਬੱਤ ਖ਼ਾਲਸਾ ਬਾਰੇ ਜਾਣਕਾਰੀ ਦਿੰਦਿਅਾਂ ਅਤੇ ਸ਼ਿਵ ਸੈਨਾ ਅਾਗੂਅਾਂ ਨੂੰ ਅਾੜੇ ਹੱਥੀ ਲੈਂਦਿਅਾਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾੲੀ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਹਿੰਦੂ ਆਪਣੇ ਮੰਦਰਾਂ ਵਿਚ ਜੋ ਮਰਜ਼ੀ ਕਰਨ, ਆਪਣੇ ਧਰਮ ਦੇ ਮਾਮਲਿਆਂ ਵਿੱਚ ਜੋ ਮਰਜ਼ੀ ਕਰਨ, ਦੱਸੋ ਕਿ ਕਦੇ ਕਿਸੇ ਸਿੱਖ ਨੇ ਦਖਲ ਅੰਦਾਜ਼ੀ ਕੀਤੀ ਹੈ ? ੳੁਹਨਾਂ ਕਿਹਾ ਕਿ ਸਿੱਖ ਸਰਬੱਤ ਖਾਲਸਾ ਕਰਨ, ਨਾ ਕਰਨ, ਸਿੱਖ ਸਾਲ ਵਿੱਚ ਦੋ ਵਾਰ ਕਰਨ, ਜਾਂ ਕਦੇ ਨਾ ਕਰਨ, ਸਿੱਖ ਸਰਬੱਤ ਖਾਲਸਾ ਦੀ ਹਮਾਇਤ ਕਰਨ ਜਾਂ ਵਿਰੋਧ ਕਰਨ, ਪਰ ਇਸ ਸਾਰੀ ਗੱਲ ਵਿਚ ਆਹ ਸ਼ਿਵ ਸੈਨਾ ਦਾ ਕੀ ਰੋਲ ਹੈ ? ਤਿੱਖੀ ਅਾਲੋਚਨਾ ਕਰਦਿਅਾਂ ਭਾੲੀ ਰਣਜੀਤ ਸਿੰਘ ਨੇ ਕਿਹਾ ਕਿ ਸ਼ਿਵ ਸੈਨਾ ਵਾਲਿਅਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਜੇ ਉਹ ਦਸਮੇਸ਼ ਪਿਤਾ ਦੇ ਸਿੰਘ ਸੂਰਮੇ ਹੀਲਾ ਨਾ ਕਰਦੇ ਜਿਹੜੇ ਅਠਾਰਵੀਂ ਸਦੀ ਵਿੱਚ ਸਰਬੱਤ ਖਾਲਸਾ ਕਰਦੇ ਹੁੰਦੇ ਸੀ ਤਾਂ ਹੁਣ ਨੂੰ ਇੰਨਾਂ ਦੇ ਨਾਂ, ਇਲਮਦੀਨ, ਨੂਰ ਮੁਹੰਮਦ, ਸ਼ਹਿਜਾਦ ਖਾਂ, ਮੁਹੰਮਦ ਅਲੀ ਆਦਿਕ ਹੋਣੇ ਸੀ। ੳੁਹਨਾਂ ੲਿਹ ਵੀ ਕਿਹਾ ਕਿ ਜਿਹੜੇ ਲੋਕ ਇੰਨਾਂ ਜਨੌਰਾਂ ਦੀ ਖਾਮੋਸ਼ ਰਹਿ ਕੇ ਹਮਾਇਤ ਕਰਦੇ ਨੇ ਉਹ ਵੀ ਸਿੱਖੀ ਦੇ ਦੋਖੀ ਹੀ ਹਨ। ੳੁਹਨਾਂ ਕਿਹਾ ਕਿ ਇੰਨਾਂ ਲੋਕਾਂ ਦੀ ਜੁਰਅੱਤ ਨਹੀ ਸੀ ਪੈਣੀ ਜੇ ਅੱਜ ਉਹ ਸਿੰਘ ਸੂਰਮੇ ਹੁੰਦੇ ਜਿਹੜੇ ਦਰਬਾਰ ਸਾਹਿਬ ਉਪਰ ਹਮਲੇ ਮਗਰੋਂ ਹੱਥ ਵਿਚ ਅਸਾਲਟਾਂ ਲੈ ਕੇ ਕੌਮ ਦੀ ਸੇਵਾ ਲਈ ਮੈਦਾਨ ਵਿਚ ਆਏ ਸੀ। ਉਨਾਂ ਜੁਝਾਰੂ ਸੂਰਮਿਆਂ ਦੇ ਹੁੰਦਿਆਂ ਇਹ ਜਨੌਰ ਖੁੱਡਾਂ ਵਿਚ ਵੜੇ ਹੁੰਦੇ ਸੀ। ਜਿਹੜੇ ਸਿੱਖ ਉਨਾਂ ਸਿੰਘ ਸੂਰਮਿਆਂ ਨੂੰ ਗਲਤ ਕਹਿੰਦੇ ਰਹੇ ਨੇ, ਉਨਾਂ ਨੂੰ ਚਾਹੀਦਾ ਕਿ ਹੁਣ ਇਸ ਗੰਦੇ ਟੋਲੇ ਨੂੰ ਸਿੱਖ ਮਾਮਲਿਆਂ ਵਿਚ ਦਖਲਅੰਦਾਜ਼ੀ ਕਰਨੋਂ ਰੋਕਣ ਦੀ ਜਿੰਮੇਵਾਰੀ ਨਿਭਾਉਣ।

Share Button

Leave a Reply

Your email address will not be published. Required fields are marked *

%d bloggers like this: