ਸ਼ਿਵ ਸੈਨਾ (ਬਾਂਦਰ ਚੈਲਜ਼) ਦੀ ਲਲਕਾਰ ਰੈਲੀ ਨੂੰ ਕਬੂਲਿਆਂ :- ਸ਼ੋ.ਅ.ਦ. (ਅ)

ss1

ਸ਼ਿਵ ਸੈਨਾ (ਬਾਂਦਰ ਚੈਲਜ਼) ਦੀ ਲਲਕਾਰ ਰੈਲੀ ਨੂੰ ਕਬੂਲਿਆਂ :- ਸ਼ੋ.ਅ.ਦ. (ਅ)

ਰੂਪਨਗਰ 23 ਮਈ (ਗੁਰਮੀਤ ਮਹਿਰਾ): ਅੱਜ ਇੱਥੇ ਪ੍ਰਧਾਨ ਸ਼੍ਰੋ.ਅ.ਦ. (ਅ) ਜਿਲ੍ਹਾਂ ਰੋਪੜ ਰਣਜੀਤ ਸਿੰਘ ਸੰਤੋਖਗੜ੍ਹ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਉਹ ਸ਼ਿਵ ਸੈਨਾ (ਬਾਂਦਰ ਚੈਲਜ਼) ਦੀ ਲਲਕਾਰ ਰੈਲੀ 25 ਮਈ,ਨੂੰ ਕਬੂਲ ਕੀਤਾ ਹੈ। ਉਹਨਾਂ ਕਿਹਾ ਕਿ ਜ਼ੋ ਸ਼ਿਵ ਸੈਨਾ ਨੇ ਖਾਲਿਸਤਾਨ ਬਾਰੇ ਅਪ ਸ਼ਬਦ ਬੋਲੇ ਹਨ। ਤੇ ਜੋ ਖਾਲਿਸਤਾਨ ਵਿਰੁੱਧ ਨਾਅਰੇ ਲਗਾਏ ਹਨ, ਇਸ ਦਾ ਪ੍ਰਸ਼ਾਸ਼ਨ ਨੂੰ ਵੀ ਨੋਟਿਸ ਲੈਣਾ ਬਣਦਾ ਹੈ, ਕਿਉਂਕਿ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਵਾਸਤੇ ਅਜਿਹੇ ਘਟੀਆਂ ਹੱਥ ਕੰਡੇ ਇਨ੍ਹਾਂ ਦਾ ਮਕਸਦ ਸਿਰਫ ਤੇ ਸਿਰਫ਼ ਆਪਣੇ ਲਈ ਸਰਕਾਰੀ ਬੋਡੀ ਗਾਰਡ ਖ੍ਰੀਦਣ ਤਾਂ ਜੋ ਇਨ੍ਹਾਂ ਲੋਕਾਂ ਦੇ ਗੈਰ-ਕਾਨੂੰਨੀ ਧੰਦੇ ਚੱਲਦੇ ਰਹਿਣ ਉਹਨਾਂ ਨੇ ਕਿਹਾ ਕਿ ਨੀਤਿਸ਼ ਸ਼ਰਮਾਂ ਪਹਿਲਾਂ ਹੀ ਧੋਖਾ-ਧੜੀ ਅਤੇ ਚੋਰੀ ਦੇ ਵੱਖ ਵੱਖ ਕੋਟਾਂ ਵਿੱਚ ਕੇਸ ਚੱਲ ਰਹੇ ਹਨ। ਜਿਨ੍ਹਾਂ ਦੀਆਂ ਉਹ ਤਾਰੀਕਾਂ ਅੱਜ ਵੀ ਉਹ ਭੁਗਤ ਰਹੇ ਹਨ। ਉਹਨਾਂ ਨੇ ਕਿਹਾ ਕਿ ਪਾਰਟੀ ਦਾ ਉਹਨਾਂ ਵੱਲੋਂ ਖੁਲ੍ਹਾ ਚੈਲਜ ਹੈ, ਕਿ 25 ਮਈ ਨੂੰ ਬਿਆਸ ਪੁੱਲ ਪਾਰ ਕਰਕੇ ਦਿਖਾਉਣ ਉਹਨੇ ਕਿਹਾ ਕਿ ਸੁਤੇ ਪਏ ਸਿੰਘਾਂ ਨੂੰ ਜਗਾਉਣਾ ਮੁਰਖਤਾ ਹੀ ਹੁੰਦੀ ਜਿਸ ਦਾ ਖਮਿਆਜ਼ਾ ਬਾਂਦਰ ਸੈਨਾ(ਸ਼ਿਵ ਸੈਨਾ) ਨੂੰ ਭੁਗਤਣਾ ਪਵੇਗਾ।

Share Button

Leave a Reply

Your email address will not be published. Required fields are marked *