ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਦਿਆ ਦੇ ਮਿਆਰ ਅਤੇ ਪਾਸਾਰ ਲਈ ਵਚਨਬੱਧ: ਪ੍ਰੋ. ਕਿਰਪਾਲ ਸਿੰਘ ਬਡੂੰਗਰ

ss1

ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਦਿਆ ਦੇ ਮਿਆਰ ਅਤੇ ਪਾਸਾਰ ਲਈ ਵਚਨਬੱਧ: ਪ੍ਰੋ. ਕਿਰਪਾਲ ਸਿੰਘ ਬਡੂੰਗਰ

sgpc-chandigarh

ਚੰਡੀਗੜ੍ਹ, 07 ਨਵੰਬਰ 2016: ਅੱਜ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਪਣਾ ਪ੍ਰਧਾਨਗੀ ਪਦ ਸੰਭਾਲਣ ਤੋਂ ਉਪਰੰਤ ਗੁ: ਸ੍ਰੀ ਕਲਗੀਧਰ ਨਿਵਾਸ, ਚੰਡੀਗੜ੍ਹ ਵਿਖੇ ਸ਼ਿਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਕਾਲਜ ਪ੍ਰਿੰਸੀਪਲ ਸਾਹਿਬਾਨ ਦੀ ਇੱਕ ਵ੍ਹ੍ਹੇ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਨੇ ਸ਼ਿਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕੰਮ ਕਰ ਰਹੇ ਸਕੂਲਾਂ ਅਤੇ ਕਾਲਜਾਂ ਨੂੰ ਚੁੱਸਤ ਅਤੇ ਦਰੁੱਸਤ ਕਰਨ ਦਾ ਐਲਾਨ ਕੀਤਾ|ਉਨ੍ਹਾਂ ਨੇ ਇਸ ਸਬੰਧ ਵਿੱਚ ਉਚੇਰੀ ਵਿੱਦਿਆ ਦੀਆਂ ਸੰਸਥਾਵਾਂ ਦੀ ਮੌਜੂਦਾ ਸਥਿਤੀ ਬਾਰੇ ਜਾਇ੦ਾ ਲੈਂਦਿਆਂ ਇਨ੍ਹਾਂ ਸੰਸਥਾਵਾਂ ਨੂੰ ਹੋਰ ਬੁਲੰਦੀਆਂ ਤੇ ਲਿਜਾਉਣ ਲਈ ਕਈ ਦ੍ਹਾ ਨਿਰਦ੍ਹੇ ਵੀ ਦਿੱਤੇ| ਉਨ੍ਹਾਂ ਨੇ ਕਿਹਾ ਕਿ ਮਿਆਰੀ ਵਿੱਦਿਆ ਦੇ ਨਾਲ^ਨਾਲ ਵਿਦਿਆਰਥੀਆਂ ਨੂੰ ਆਪਣੇ ਧਰਮ ਅਤੇ ਸਭਿਆਚਾਰ ਨਾਲ ਜੋੜਨ ਸਬੰਧੀ ਠੋਸ ਉਪਰਾਲੇ ਕੀਤੇ ਜਾਣਗੇ| ਉਨ੍ਹਾਂ ਕਿਹਾ ਕਿ ਸਾਡੀਆਂ ਸੰਸਥਾਵਾਂ ਨੂੰ ਅਜਿਹੇ ਵਿਦਿਆਰਥੀ ਪੈਦਾ ਕਰਨੇ ਚਾਹੀਦੇ ਹਨ ਜਿਹੜੇ ਆਪਣੀਆਂ ਉੱਚੀਆਂ^ਸੁੱਚੀਆਂ ਕਦਰਾਂ ਕੀਮਤਾਂ ਕਾਰਨ ਜਾਣੇ ਜਾਣ|
ਪ੍ਰੋ. ਬਡੂੰਗਰ ਨੇ ਐਲਾਨ ਕੀਤਾ ਕਿ ਬਹੁਤ ਜਲਦੀ ਡਾਇਰੈਕਟੋਰੇਟ ਆਫ. ਐਜੂਕ੍ਹੇਨ ਦਾ ਮਿਆਰੀਕਰਨ ਕਰਦੇ ਹੋਏ ਇਸ ਨੂੰ ਸੁਤੰਤਰ ਰੂਪ ਵਿੱਚ ਇੱਕ ਵੱਖਰੀ ਪਹਿਚਾਨ ਦਿੱਤੀ ਜਾਵੇਗੀ|ਉਨ੍ਹਾਂ ਇਹ ਵੀ ਕਿਹਾ ਕਿ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖੇਡਾਂ ਨਾਲ ਸਬੰਧਤ ਇੱਕ ਵੱਖਰਾ ਡਾਇਰੈਕਟੋਰੇਟ ਕਾਇਮ ਕੀਤਾ ਜਾਵੇਗਾ ਜੋ ਵਿਦਿਆਰਥੀਆਂ ਨੂੰ ਖੇਡਾਂ ਲਈ ਉਤ੍ਹਾਹਤ ਕਰਕੇ ਅੰਤਰ^ਰਾ੍ਹਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਜਾਣਗੇ|
ਉਨ੍ਹਾਂ ਕਿਹਾ ਕਿ ਸ਼ਿਰੋਮਣੀ ਗੁ: ਪ੍ਰ: ਕਮੇਟੀ ਅਧੀਨ ਚਲ ਰਹੇ ਸਾਰੇ ਕਾਲਜਾਂ ਅਤੇ ਸਕੂਲਾਂ ਵਿੱਚ ਸਿੱਖੀ ਅਤੇ ਸਿੱਖ ਸਭਿਆਚਾਰ ਦੀ ਪ੍ਰਫੁਲਤਾ ਲਈ ਚੇਤੰਨ ਯਤਨ ਕੀਤੇ ਜਾਣ|ਪ੍ਰੋ. ਬਡੂੰਗਰ ਨੇ ਸਾਰੇ ਪ੍ਰਿੰਸੀਪਲ ਸਾਹਿਬਾਨ ਨੂੰ ਇਹ ਤਾਕੀਦ ਕੀਤੀ ਕਿ ਉਹ ਮਹੀਨੇ ਵਿੱਚ ਘੱਟੋ^ਘੱਟ ਇੱਕ ਵਾਰ ਸਾਰੇ ਸਟਾਫ ਦੀ ਮੀਟਿੰਗ ਕਰਨ ਅਤੇ ਉਨ੍ਹਾਂ ਦੇ ਵਿੱਚ ਇਹ ਪ੍ਰੇਰਨਾ ਪੈਦਾ ਕਰਨ ਤਾਂ ਜੋ ਸਾਡੇ ਵਿਦਿਆਰਥੀ ਵੱਧ ਤੋਂ ਵੱਧ ਸਾਡੀਆਂ ਸਿੱਖ ਕਦਰਾਂ^ਕੀਮਤਾਂ ਨਾਲ ਜੁੜ ਸਕਣ|ਉਨ੍ਹਾਂ ਕਿਹਾ ਕਿ ਸਾਰੇ ਕਾਲਜਾਂ ਅਤੇ ਸਕੂਲਾਂ ਦੇ ਸਟਾਫ ਦੀ ਸੀਨੀਆਰਤਾ ਸੂਚੀ ਬਣਾਈ ਜਾਵੇਗੀ ਅਤੇ ਜਿਸ ਦੇ ਅਧਾਰ *ਤੇ ਹੀ ਸਾਰੀਆਂ ਤਰੱਕੀਆਂ ਕੀਤੀਆਂ ਜਾਣਗੀਆਂ|
ਭਾਈ ਅਮਰਜੀਤ ਸਿੰਘ ਚਾਵਲਾ, ਜਨਰਲ ਸਕੱਤਰ, ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀਆਂ ਵਿੱਦਿਅਕ ਸੰਸਥਾਵਾਂ ਨੂੰ ਵਿਲੱਖਣ ਅਤੇ ਨਿਵੇਕਲੀ ਪਹਿਚਾਣ ਬਣਾਉਣ ਅਤੇ ਹੋਰ ਵਧੇਰੇ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਗੱਲ ਕਹੀ|ਉਨ੍ਹਾਂ ਇਹ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਸਾਡੇ ਅਦਾਰੇ ਅਕਾਦਮਿਕ, ਸਭਿਆਚਾਰਕ ਅਤੇ ਖੇਡਾਂ ਵਿੱਚ ਪ੍ਰਾਪਤੀਆਂ ਕਰ ਰਹੇ ਹਨ ਪਰ ਇਹ ਵੀ ਜਰੂਰੀ ਹੈ ਕਿ ਨਾਲ ਨਾਲ ਸਾਡੇ ਸੰਸਕਾਰਾਂ ਅਤੇ ਧਰਮ ਸਬੰਧੀ ਵੀ ਵਿਦਿਆਰਥੀਆਂ ਨੂੰ ਚੇਤੰਨ ਕੀਤਾ ਜਾਵੇ|
ਸ. ਹਰਚਰਨ ਸਿੰਘ, ਮੁੱਖ ਸਕੱਤਰ ਜੀ ਨੇ ਪ੍ਰਿੰਸੀਪਲ ਸਾਹਿਬਾਨ ਨੂੰ ੍ਹ੍ਰੋਮਣੀ ਕਮੇਟੀ ਦੇ ਨਵੇਕਲੇ ਮਕਸਦ ਨੂੰ ਪਹਿਚਾਣਦਿਆਂ ਹੋਰ ਵੱਧ ੍ਿਹੱਦਤ ਨਾਲ ਸੰਸਥਾਵਾਂ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਹੀ|ਉਨ੍ਹਾਂ ਇਸ ਗੱਲ *ਤੇ ਜੋਰ ਦਿੱਤਾ ਕਿ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰਿਆਂ ਦੀ ਨਵੇਕਲੀ ਪਹਿਚਾਨ ਸਥਾਪਤ ਕਰਨ ਲਈ ਸਾਨੂੰ ਬਹੁਤ ਸੁਹਿਰਦ ਅਤੇ ਸੁਚੇਤ ਯਤਨ ਕਰਨੇ ਪੈਂਣਗੇ|
ਡਾਇਰੈਕਟਰ ਐਜੂਕ੍ਹੇਨ, ੍ਹ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾ. ਧਰਮਿੰਦਰ ਸਿੰਘ ਉੱਭਾ ਨੇ ੍ਹ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਸੰਸਥਾਵਾਂ ਸਬੰਧੀ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ੍ਹ੍ਰੋਮਣੀ ਕਮੇਟੀ ਦੀਆਂ ਸੰਸਥਾਵਾਂ ਅਕਾਦਮਿਕ, ਖੇਡਾਂ ਅਤੇ ਸਭਿਆਚਾਰਕ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰ ਰਹੀਆਂ ਹਨ ਅਤੇ ਭਵਿੱਖ ਵਿੱਚ ਵੀ ਹੋਰ ਬੁਲੰਦੀਆਂ ਛੂਹਣ ਲਈ ਵਚਨਬੱਧ ਅਤੇ ਯਤਨ੍ਹੀਲ ਹਨ|
ਮੰਚ ਦਾ ਸੰਚਾਲਨ ਡਾ. ਕ੍ਹਮੀਰ ਸਿੰਘ, ਡਿਪਟੀ ਡਾਇਰੈਕਟਰ (ਕਾਲਜਾਂ) ਨੇ ਬਾਖੂਬੀ ਕੀਤਾ| ਇਸ ਮੌਕੇ ਵੱਖ^ਵੱਖ ਕਾਲਜ ਪ੍ਰਿੰਸੀਪਲ ਸਾਹਿਬਾਨ ਤੋਂ ਇਲਾਵਾ ਭਾਈ ਅਵਤਾਰ ਸਿੰਘ, ਮੈਂਬਰ, ਧਰਮ ਪ੍ਰਚਾਰ ਕਮੇਟੀ, ਸਕੱਤਰ ਵਿੱਦਿਆ ਸ. ਮਨਜੀਤ ਸਿੰਘ, ਸਕੱਤਰ ਅਵਤਾਰ ਸਿੰਘ ਅਤੇ ਸਕੱਤਰ ਪਰਮਜੀਤ ਸਿੰਘ ਸਰੋਆ ਵੀ ਹਾ੦ਰ ਸਨ|

Share Button

Leave a Reply

Your email address will not be published. Required fields are marked *