ਸ਼ਿਮਲਾ ਹਾਈਕੋਰਟ (ਹਿ:ਪ੍ਰ) ਦੇ ਕਾਰਜਕਾਰੀ ਚੀਫ ਜਸਟਿਸ ਸੰਜੈ ਕਰੋਲ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਹੋਏ ਨਤਮਸਤਕ

ਸ਼ਿਮਲਾ ਹਾਈਕੋਰਟ (ਹਿ:ਪ੍ਰ) ਦੇ ਕਾਰਜਕਾਰੀ ਚੀਫ ਜਸਟਿਸ ਸੰਜੈ ਕਰੋਲ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਹੋਏ ਨਤਮਸਤਕ
ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ

ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਦਵਿੰਦਰਪਾਲ ਸਿੰਘ/ਅੰਕੁਸ਼): ਹਿਮਾਚਲ ਪ੍ਰਦੇਸ਼ ਹਾਈ ਕੋਰਟ ਸਿਮਲਾ ਦੇ ਕਾਰਜਕਾਰੀ ਚੀਫ ਜਸਟਿਸ ਸੰਜੈ ਕਰੋਲ ਅੱਜ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਏ। ਉਨਾਂ ਨੇ ਤਖ਼ਤ ਸਾਹਿਬ ਦੀ ਇਸ ਫੇਰੀ ਦੌਰਾਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਇਤਿਹਾਸ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਤਖ਼ਤ ਸਾਹਿਬ ‘ਤੇ ਗੁਰੂ ਸਾਹਿਬ ਜੀ ਦੇ ਪਾਵਨ ਸਸਤਰਾਂ ਦੇ ਦਰਸ਼ਨ ਵੀ ਕੀਤੇ । ਉਨਾਂ ਇਥੇ ਕੁਝ ਕੁ ਸਮਾਂ ਬੈਠ ਕੇ ਗੁਰਬਾਣੀ ਦੇ ਮਨੋਹਰ ਸਬਦ ਕੀਰਤਨ ਵੀ ਸਰਵਣ ਕੀਤਾ। ਉਪਰੰਤ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਉਨਾਂ ਨੂੰ ਸਨਮਾਨ ਵਜੋਂ ਤਖ਼ਤ ਸਾਹਿਬ ਦਾ ਚਿੱਤਰ ਅਤੇ ਇਤਿਹਾਸਕ ਪੁਸ਼ਕਤਾਂ ਦਾ ਸੈਂਟ, ਸਿਰੋਪਾਓ ਭੇਂਟ ਕੀਤਾ । ਇਸ ਮੌਕੇ ਉਨਾਂ ਨੇ ਆਪਣੇ ਭਾਵ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਨਾਂ ਦੇ ਮਨ ਵਿੱਚ ਇਸ ਪਾਵਨ ਅਤੇ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰੇ ਕਰਨ ਦੀ ਰੀਝ ਸੀ, ਜੋ ਅੱਜ ਇਥੇ ਆਕੇ ਪੁਰੀ ਹੋਈ ਹੈ ਉਨਾਂ ਕਿਹਾ ਕਿ ਉਹ ਇਸ ਮੁਕੱਦਸ ਅਸਥਾਨ ਦੇ ਦਰਸ਼ਨ ਕਰਕੇ ਜਿਥੇ ਉਨਾਂ ਦੇ ਮਨ ਦੀ ਪੁਰਾਣੀ ਰੀਝ ਪੂਰੀ ਹੋਈ ਹੈ ਉਥੇ ਹੀ ਉਨਾਂ ਦੇ ਮਨ ਨੂੰ ਅਦਭੁੱਟ ਸਕੂਨ ਪ੍ਰਾਪਤ ਹੋਇਆ ਹੈ । ਉਨਾਂ ਕਿਹਾ ਕਿ ਇਸ ਪਾਵਨ ਅਸਥਾਨ ਨੇ ਹਮੇਸ਼ਾਂ ਹੀ ਜੁਲਮ ਤੇ ਜਬਰ ਅਤੇ ਬਰਾਬਰੀ ਦੇ ਸਿਧਾਂਤ ਦਾ ਸੰਦੇਸ਼ ਦਿੱਤਾ ਹੈ । ਇਸ ਮੌਕੇ ਉਨਾਂ ਦੇ ਨਾਲ ਅਸ਼ੋਕ ਚੌਹਾਨ ਸਿਵਲ ਜੱਜ ਸੀਨੀਅਰ ਡਵੀਜਨ ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ, ਸੂਚਨਾ ਅਫਸਰ ਐਡਵੋਕੇਟ ਹਰਦੇਵ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ, ਨੀਰਜ ਭਾਰਦਵਾਜ, ਏਐਸਆਈ ਸਰਬਜੀਤ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: