Sat. Jul 20th, 2019

ਸ਼ਿਮਲਾ ’ਚ ਖੱਡ ਵਿੱਚ ਡਿੱਗੀ ਸਕੂਲ–ਬੱਸ

ਸ਼ਿਮਲਾ ’ਚ ਖੱਡ ਵਿੱਚ ਡਿੱਗੀ ਸਕੂਲ–ਬੱਸ

ਸੋਮਵਾਰ ਸਵੇਰੇ ਸ਼ਿਮਲਾ ਵਿੱਚ ਇੱਕ ਸਕੂਲ ਬੱਸ ਖੱਡ ਵਿੱਚ ਡਿੱਗ ਪਈ, ਜਿਸ ਕਾਰਨ ਬੱਸ ਡਰਾਇਵਰ ਤੇ ਤਿੰਨ ਵਿਦਿਆਰਥੀਆਂ ਸਮੇਤ ਚਾਰ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ। ਕਈ ਵਿਦਿਆਰਥੀ ਜ਼ਖ਼ਮੀ ਹੋ ਗਏ ਹਨ।

ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਹੇਠਲੇ ਖਾਲਿਨੀ ਇਲਾਕੇ ਵਿੱਚ ਵਾਪਰਿਆ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਤੇ ਰਾਹਤ ਟੀਮਾਂ ਤੁਰੰਤ ਮੌਕੇ ’ਤੇ ਪੁੱਜੀਆਂ।

ਸਥਾਨਕ ਨਿਵਾਸੀਆਂ ਨੇ ਵਿਦਿਆਰਥੀਆਂ ਨੂੰ ਖੱਡ ਵਿੱਚੋਂ ਕੱਢਣ ਵਿੱਚ ਮਦਦ ਕੀਤੀ।

ਪਹਿਲਾਂ ਇਸ ਖ਼ਬਰ ਵਿੱਚ ਇਹ ਦੱਸਿਆ ਗਿਆ ਸੀ ਕਿ ਸਿਰਫ਼ 7 ਵਿਦਿਆਰਥੀ ਜ਼ਖ਼ਮੀ ਹੋਏ ਹਨ ਤੇ ਕੋਈ ਜਾਨ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ ਹੈ ਪਰ ਬਾਅਦ ਵਿੱਚ ਪਹਿਲਾਂ ਦੋ, ਫਿਰ ਤਿੰਨ ਤੇ ਹੁਣ ਚਾਰ ਵਿਅਕਤੀਆਂ ਦੇ ਮਰਨ ਦੀ ਖ਼ਬਰ ਆ ਗਈ ਹੈ।

Leave a Reply

Your email address will not be published. Required fields are marked *

%d bloggers like this: