ਸ਼ਿਓਮੀ MiA1 ‘ਤੇ ਮਿਲ ਰਹੀ ਭਾਰੀ ਛੋਟ, ਡੂਅਲ ਕੈਮਰੇ ਵਾਲਾ ਫ਼ੋਨ ਖਰੀਦਣ ਦਾ ਸੁਨਹਿਰੀ ਮੌਕਾ

ਸ਼ਿਓਮੀ MiA1 ‘ਤੇ ਮਿਲ ਰਹੀ ਭਾਰੀ ਛੋਟ, ਡੂਅਲ ਕੈਮਰੇ ਵਾਲਾ ਫ਼ੋਨ ਖਰੀਦਣ ਦਾ ਸੁਨਹਿਰੀ ਮੌਕਾ

ਸ਼ਾਓਮੀ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਕੰਪਨੀ ਦਾ ਪਹਿਲਾਂ ਐਂਡ੍ਰੌਇਡ ਸਮਾਰਟਫ਼ੋਨ MiA1 ਖਰੀਦਣ ਦਾ ਇਹ ਬਿਹਤਰੀਨ ਮੌਕਾ ਹੈ। ਇਸ ਸਮਾਰਟਫ਼ੋਨ ‘ਤੇ ਕੰਪਨੀ 2000 ਰੁਪਏ ਦੀ ਛੋਟ ਦੇ ਰਹੀ ਹੈ। ਇਸ ਫ਼ੋਨ ਦੀ ਕੀਮਤ 14,999 ਰੁਪਏ ਹੈ ਜੋ ਇਸ ਛੋਟ ਤਹਿਤ ਤੁਹਾਨੂੰ 12,999 ਰੁਪਏ ਵਿੱਚ ਪ੍ਰਾਪਤ ਹੋਵੇਗਾ।
ਇਹ ਛੋਟ 7 ਤੋਂ 9 ਦਸੰਬਰ ਤਕ ਫਲਿੱਪਕਾਰਟ ਤੇ ਕੰਪਨੀ ਦੇ ਔਨਲਾਈਨ ਸਟੋਰ mi.com ‘ਤੇ ਮਿਲੇਗੀ।
ਇਹ ਸ਼ਿਓਮੀ ਦਾ ਪਹਿਲਾ ਫ਼ੋਨ ਹੈ ਜੋ ਪੂਰੀ ਤੌਰ ‘ਤੇ ਐਂਡ੍ਰੌਇਡ ਆਪ੍ਰੇਟਿੰਗ ਸਿਸਟਮ ‘ਤੇ ਆਧਾਰਤ ਹੈ। ਵੱਡੀ ਗੱਲ ਇਹ ਹੈ ਕਿ ਇਸ ਸਮਾਰਟਫ਼ੋਨ ਵਿੱਚ ਐਂਡ੍ਰੌਇਡ O ਤੇ ਐਂਡ੍ਰੌਇਡ P ਤਕ ਅੱਪਡੇਟਸ ਵੀ ਮਿਲੇਗਾ। ਇਸ ਫ਼ੋਨ ਵਿੱਚ ਸਨੈਪਡ੍ਰੈਗਨ 625 ਪ੍ਰੋਸੈਸਰ ਤੇ 4 ਜੀ.ਬੀ. ਰੈਮ ਦਿੱਤੀ ਗਈ ਹੈ। MiA1 ਵਿੱਚ 64 ਜੀ.ਬੀ. ਇੰਟਰਨਲ ਸਟੋਰੇਜ ਹੈ ਤੇ ਇਸ ਨੂੰ ਵਧਾ ਕੇ 128 ਜੀ.ਬੀ. ਕੀਤਾ ਜਾ ਸਕਦਾ ਹੈ।
Mi A1 ਦਾ ਕੈਮਰਾ ਇਸ ਦੀ ਸਭ ਤੋਂ ਵੱਡੀ ਖ਼ੂਬੀ ਹੈ। ਇਸ ਕੀਮਤ ਵਿੱਚ ਡੂਅਲ ਕੈਮਰੇ ਵਾਲਾ ਇਹ ਇੱਕੋ-ਇੱਕ ਸਮਾਰਟਫ਼ੋਨ ਹੈ।
ਇਸ ਵਿੱਚ 12 ਮੈਗਾਪਿਕਸਲ ਵਾਲਾ ਕੈਮਰਾ ਜਿਸ ਦਾ ਅਪਰਚਰ f/2.2 ਹੈ। ਮੁੱਖ ਕੈਮਰੇ ਦੀ ਜੋੜੀ ਵਾਈਡ ਐਂਗਲ ਲੈਂਜ਼ ਨਾਲ ਬਣਾਈ ਗਈ ਹੈ। ਪ੍ਰਮੁੱਖ ਕੈਮਰੇ 2 ਗੁਣਾ ਜ਼ੂਮ ਵੀ ਸਪੋਰਟ ਕਰਦਾ ਹੈ।
ਸੈਕੰਡਰੀ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ।
ਫ਼ੋਨ ਵਿੱਚ 3080 mAh ਦੀ ਬੈਟਰੀ ਦਿੱਤੀ ਗਈ ਹੈ ਤੇ ਇਸ ਵਿੱਚ 4G VoLTE ਦੇ ਨਾਲ ਨਾਲ ਡੂਅਲ ਬੈਂਡ ਵਾਈ-ਫਾਈ, ਜੀ.ਪੀ.ਐੱਸ. ਆਦਿ ਹੋਰ ਜ਼ਰੂਰੀ ਫੀਚਰਜ਼ ਮੌਜੂਦ ਹਨ।

Share Button

Leave a Reply

Your email address will not be published. Required fields are marked *

%d bloggers like this: