ਸ਼ਿਓਮੀ ਦਾ 900 ਰੁਪਏ ਵਾਲਾ ਗੈਜੇਟ

ss1

ਸ਼ਿਓਮੀ ਦਾ 900 ਰੁਪਏ ਵਾਲਾ ਗੈਜੇਟ

ਚੀਨੀ ਕੰਪਨੀ ਸ਼ਿਓਮੀ ਨੇ ਭਾਰਤ ‘ਚ ਵੀ ਕ੍ਰਾਊਂਡਫੰਡਿਗ ਦੇ ਪਲੇਟਫਾਰਮ ਜ਼ਰੀਏ ਆਪਣਾ ਪਹਿਲਾ ਗੈਜ਼ੇਟ ਲਾਂਚ ਕਰ ਦਿੱਤਾ ਹੈ। ਇਸ ਗੈਜ਼ੇਟ ‘ਚ ਬਲੂਟੁੱਥ ਆਡੀਓ ਰਿਸੀਵਰ ਦੀ ਕੀਮਤ ਜਿੱਥੇ 900 ਰੁਪਏ ਹੈ, ਉੱਥੇ ਹੀ ਸੈਲਫੀ ਸਟਿੱਕ ਟਰਾਈਪੌਡ ਦੀ ਕੀਮਤ 1,099 ਰੱਖੀ ਗਈ ਹੈ। ਬਲੂਟੁੱਥ ਆਡੀਓ ਰਿਸੀਵਰ ਵਿੱਚ ਸ਼ਾਮਲ ਅਡੈਪਟਰ ਦੀ ਮਦਦ ਨਾਲ ਯੂਜ਼ਰ ਕਿਸੇ ਵੀ ਵਾਇਰ ਵਾਲੇ ਈਅਰਫੋਨ, ਹੈੱਡਫੋਨ ਤੇ ਸਪੀਕਰਾਂ ਨੂੰ ਬਲੂਟੁੱਥ ਕਨੈਕਟੀਵਿਟੀ ਨਾਲ ਵਾਇਰਲੈੱਸ ਡਿਵਾਈਸ ‘ਚ ਤਬਦੀਲ ਕਰ ਸਕਦੇ ਹਾਂ।

ਜਾਣੋ Mi Bluetooth ਆਡੀਓ ਰਿਸੀਵਰ ਬਾਰੇ:

ਇਹ ਇੱਕ ਛੋਟੇ ਪੈੱਨ ਦੀ ਤਰ੍ਹਾਂ ਹੁੰਦਾ ਹੈ ਜਿਸਨੂੰ ਤੁਸੀਂ ਆਪਣੇ ਕੱਪੜਿਆਂ ‘ਚ ਟੰਗ ਸਕਦੇ ਹੋ। ਡਿਵਾਈਸ ‘ਚ ਕਈ ਤਰ੍ਹਾਂ ਦੇ ਆਡੀਓ ਕੰਟਰੋਲ ਹਨ ਜੋ 3.5mm ਜੈਕ ਦੇ ਨਾਲ ਆਉਂਦਾ ਹੈ। ਇਸ ਦਾ ਭਾਰ ਸਿਰਫ਼ 10 ਗ੍ਰਾਮ ਹੈ। ਇਸ ਦੇ ਨਾਲ ਹੀ 97 mAH ਦੀ ਬੈਟਰੀ ਦਿੱਤੀ ਗਈ ਹੈ ਜਿਸ ਦਾ ਪਲੇਬੈਕ ਸਮਾਂ 5 ਘੰਟੇ ਦਾ ਹੈ। ਇੱਥੇ ਤਹਾਨੂੰ ਦੱਸ ਦਈਏ ਕਿ ਡਿਵਾਈਸ ਦੇ ਨਾਲ ਚਾਰਜਿੰਗ ਕੇਬਲ ਨਹੀਂ ਮਿਲੇਗੀ ਪਰ ਡਿਵਾਈਸ ‘ਚ ਇੱਕ ਸਟੈਂਡਰਡ ਮਾਈਕਰੋ ਯੂਐਸਬੀ ਪੋਰਟ ਜ਼ਰੂਰ ਹੈ।

ਸ਼ਿਓਮੀ ਸੈਲਫੀ ਸਟਿੱਕ ਟਰਾਈਪੌਡ

ਇਸਦੀ ਕੀਮਤ 1,099 ਰੁਪਏ ਰੱਖੀ ਗਈ ਹੈ। ਇਸ ਨੂੰ ਸੈਲਫੀ ਸਟਿੱਕ ਜਾਂ ਮਿੰਨੀ ਟਰਾਈਪੌਡ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਟਰਾਈਪੌਡ ਦੀ ਮਦਦ ਨਾਲ 360 ਡਿਗਰੀ ‘ਚ ਫੋਟੋ ਤੇ ਕੈਮਰਾ ਸ਼ਾਟਸ ਲਏ ਜਾ ਸਕਦੇ ਹਨ।’

Share Button

Leave a Reply

Your email address will not be published. Required fields are marked *