ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ —-?

ss1

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ —-?
ਸਿੱਖ ਭੁੱਲ ਗਏ ਸੇਰੇ ਪੰਜਾਬ ਨੂੰ ,ਆਰ ਐਸ ਐਸ ਨੇ ਮਨਾਇਆ ਜਨਮ ਦਿਨ
“ਸਿੱਖ ਕੌਮ ਸਾਧਾ ਦੀਆਂ ਬਰਸੀਆਂ ਮਨਾਉਣ ਚ ਉਲਝੀ”

ਰਾਮਪੁਰਾ ਫੂਲ, 14 ਨਵੰਬਰ ( ਦਲਜੀਤ ਸਿੰਘ ਸਿਧਾਣਾ ) ਬੀਤਿਆ ਦਿਨ 13 ਨਵੰਬਰ ਸਿੱਖ ਕੌਮ ਲਈ ਆਮ ਦਿਨਾ ਵਾਂਗ ਬੀਤ ਗਿਆ ਇਸ ਦਿਨ ਕੀ ਹੋਇਆ ਸੀ ਸਿੱਖ ਕੌਮ ਨੂੰ ਨਹੀ ਪਤਾ । ਸਿਆਣੀਆ ਕੌਮਾਂ ਇਤਿਹਾਸ ਨੂੰ ਇੱਕ ਕੌਮੀ ਸਰਮਾਏ ਦੇ ਰੂਪ ਚ ਸੰਭਾਲ ਕੇ ਰੱਖਦੀਆਂ ਉਹਨਾ ਨੇ ਕੌਮੀ ਇਤਿਹਾਸ ਨੂੰ ਆਪਣੀ ਮਾਤ ਭਾਸਾ ਚ ਕਿਤਾਬਾ ਦੇ ਰੂਪ ਚ ਛਾਪ ਕੇ ਬੱਚਿਆਂ ਦੇ ਹੱਥਾਂ ਚ ਪਹੁੰਚਾਉਣਾ ਹੁੰਦਾ ਤੇ ਉਹਨਾ ਮਹਾਨ ਹਸਤੀਆਂ ਦੇ ਜਨਮ ਦਿਹਾੜੇ ,ਸਹੀਦੀ ਦਿਹਾੜੇ ਮਨਾ ਕੇ ਬੱਚਿਆ ਦੇ ਦਿਲਾ ਚ ਆਪਣੇ ਵਿਰਸੇ ਦਾ ਮੋਹ ਭਰਨਾ ਹੁੰਦਾ ਪਰਤੂੰ ਇਸ ਪਾਸੇ ਤੋ ਸਿੱਖ ਕੌਮ ਕਿੰਨੀ ਲਾਪ੍ਰਵਾਹ ਹੈ ਤੇ ਇਸ ਦੇ ਨਤੀਜੇ ਸਪੱਸਟ ਵਿਖਾਈ ਦੇ ਰਹੇ ਹਨ। ਅੱਜ ਸਾਡੀ ਕੌਮ ਸਾਧਾਂ ,ਸੰਤਾ ਦੇ ਜਨਮ ਦਿਹਾੜੇ ਤੇ ਬਰਸੀਆਂ ਮਨਾਉਣ ਚ ਗਲਤਾਨ ਹੈ ਪਰ ਉਹਨਾਂ ਨੂੰ ਇਹ ਨਹੀ ਪਤਾ ਕੇ ਪੰਜਾਬ ਦੀ ਧਰਤੀ ਤੇ ਇੱਕ ਸਿੱਖ ਮਹਾਰਾਜੇ ਨੇ 13 ਨਵੰਬਰ 1780 ਈ: ਗੁਜਰਾਂਵਾਲਾ ਵਿਖੇ ਪਿਤਾ ਮਹਾਂ ਸਿੰਘ ਦੇ ਘਰ ਜਨਮ ਲੈ ਕੇ ਇੱਕ ਛੋਟੀ ਜਿਹੀ ਮਿਸਲ ਦੀ ਸਰਦਾਰੀ ਤੋ ਬਾਅਦ ਆਪਣਾ ਰਾਜਸੀ ਜੀਵਨ ਆਰੰਭ ਕਰਕੇ ਏਸੀਆਂ ਦੇ ਵੱਡੇ ਇਲਾਕੇ, ਦਰਾ ਖੈਬਰ ਤੋਂ ਲੈ ਕੇ ਕਸਮੀਰ ਸਮੇਤ ਸਭ ਪਹਾੜੀ ਰਿਆਸਤਾਂ ਉੱਪਰ ਆਪਣਾ ਕਬਜਾਂ ਕਰਕੇ ਇੱਕ ਵਿਸਾਲ ਖਾਲਸਾ ਰਾਜ ਦੀ ਸੰਥਾਪਨਾਂ ਕੀਤੀ ਸੀ। ਭਾਰਤ ਵਰਗੇ ਮੁਗਲਾਂ ਦੀ ਗੁਲਾਮੀ ਕਰਨ ਵਾਲੇ ਦੇਸ ਚ ਸਿੱਖ ਕੌਮ ਨੇ ਜਿੱਥੇ ਜੁਲਮ ਨਾਲ ਟੱਕਰ ਲੈਦਿਆ ਲੈਦਿਆ ਆਪਣੀ ਹੋਦ ਸੰਥਾਪਤ ਕੀਤੀ ਉੱਥੇ ਬਹੁਤ ਛੋਟੀ ਜੀ ਉਮਰ ਚ ਖਾਲਸਾ ਰਾਜ ਸੰਥਾਪਤ ਕਰਕੇ ਇੱਕ ਅਜਾਦ ਧਰਮ ਤੇ ਅਜਾਦ ਦੇਸ ਦਾ ਸੁਪਨਾ ਸਕਾਰ ਕੀਤਾ ਭਾਵੇ ਸਿੱਖ ਕੌਮ ਦੇ ਇਸ ਵਿਸਾਲ ਰਾਜ ਦਾ ਖੇਤਰਫਲ ਬਹੁਤ ਵੱਡਾ ਸੀ ਪਰਤੂੰ ਬਦਕਿਸਮਤੀ ਇਸ ਖਾਲਸਾ ਰਾਜ ਦੀ ਉਮਰ ਬਹੁਤ ਘੱਟ ਸੀ। ਇਸ ਰਾਜ ਦੇ ਬਾਨੀ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟਣ ਨਾਲ ਹੀ ਖਾਲਸਾ ਰਾਜ ਦਾ ਸੂਰਜ ਅਸਤ ਹੋ ਗਿਆ ।
ਉਦੋ ਤੋ ਲੈ ਕੇ ਹੁਣ ਤੱਕ ਸਿੱਖ ਕੌਮ ਗੁਲਾਮ ਚੱਲੀ ਆ ਰਹੀ ਆ ਗੁਲਾਮ ਹੀ ਨਹੀ ਹੁਣ ਤਾ ਇਹਨਾ ਨੂੰ ਇਹ ਵੀ ਨਹੀ ਪਤਾ ਕੇ ਕਦੇ ਅਸੀ ਰਾਜ ਵੀ ਕਰਦੇ ਸੀ ਸਾਡਾ ਆਪਣਾ ਖਾਲਸਾ ਰਾਜ ਸੀ ਆਪਣਾ ਦੇਸ ਪੰਜਾਬ ਸੀ ਤੇ ਉਸ ਦਾ ਮਹਾਰਾਜਾ ਸਿੱਖ ਸੀ। ਉਹਨਾ ਨੂੰ ਇਹ ਵੀ ਨਹੀ ਪਤਾ ਕੇ ਉਹਨਾ ਦੇ ਦੇਸ ਨੂੰ ਪਹਿਲਾ ਦੋ ਹਿੱਸਿਆ ਤੇ ਫੇਰ ਕਈ ਟੁੱਕੜਿਆ ਚ ਵੰਡ ਕੇ ਉਸ ਦੀ ਹੋਦ ਖਤਮ ਕਰ ਦਿੱਤੀ ਗਈ ਹੈ ।ਬੀਤੀ 13 ਨਵੰਬਰ ਨੂੰ ਮਹਾਰਾਜੇ ਦਾ ਜਨਮ ਦਿਨ ਆਮ ਵਾਗ ਲੰਘ ਗਿਆ ਤੇ ਸਾਧਾ ਦੀਆ ਬਰਸੀਆ ਮਨਾਉਣ ਚ ਮਗਨ ਰਹੇ ਪਰਤੂੰ ਦੂਸਰੇ ਪਾਸੇ ਹਿੰਦੂਤਵੀ ਤਾਕਤਾ ਜਿੰਨਾ ਦੇ ਹਿੰਦੂ ਪਹਾੜੀ ਰਾਜਿਆਂ ਨੇ ਪਹਿਲਾ ਗੁਰੂ ਗੋਬਿੰਦ ਸਿੰਘ ਜੀ ਤੇ ਹਮਲੇ ਕਰਕੇ ਯੁੱਧ ਲੜੇ ਤੇ ਫੇਰ ਉਹਨਾ ਤੋ ਬਾਅਦ ਪਹਾੜੀ ਰਾਜਿਆ ਨੂੰ ਖਦੇੜ ਕੇ ਖਾਲਸਾ ਰਾਜ ਕਾਇਮ ਕੀਤਾ ਸੀ। ਇਹ ਤਾਕਤਾ ਮਹਾਰਾਜਾ ਰਣਜੀਤ ਸਿੰਘ ਨੂੰ ਨਹੀ ਭੁੱਲੀਆ ਤੇ ਉਹਨਾ ਨੇ ਮਹਾਰਾਜੇ ਨੂੰ ਖੱਤਰੀ ਤੇ ਜੱਟ ਦੱਸ ਕੇ ਉਸ ਦਾ ਜਨਮ ਦਿਨ ਮਨਾਇਆ ਗਿਆ। ਇਹ ਆਰ ਐਸ ਐਸ ਦੀ ਸਹਿ ਤੇ ਹੋਇਆ ਤੇ ਕਰਵਾਇਆ ਉਸ ਨੂੰ ਜਾਤੀਵਾਦ ਦਾ ਲਕਬ ਦੇ ਕੇ ਸਿੱਖ ਜਾਟ ਸਮਰਾਟ ਕਹਿਕੇ ਜਨਮ ਦਿਨ ਮਨਾਇਆ ਗਿਆ। ਇਹ ਸਾਰਾ ਕੁੱਝ ਕਰਨ ਲਈ ਅਖਿਲ ਭਾਰਤੀ ਖੱਤਰੀ ਜਾਟ ਸਭਾਂ ਨਾਮ ਦੀ ਨਕਲੀ ਜੰਥੇਬੰਦੀ ਖੜੀ ਕਰਕੇ ਇਸ ਦੇ ਪੋਸਟਰ ਛਪਾਏ ਗਏ। ਇਹਨਾ ਪੋਸਟਰਾਂ ਤੇ ਇੱਕ ਡੂੰਘੀ ਸਾਜਿਸ ਤਹਿਤ ਕੌਮ ਦੇ ਮਹਾਨ ਸਹੀਦ ਬਾਬਾ ਦੀਪ ਸਿੰਘ , ਸਿੱਖ ਕੌਮ ਦੇ ਮਹਾਨ ਯੋਧੇ ਹਰੀ ਸਿੰਘ ਨਲਵਾਂ , ਨਵਾਬ ਕਪੂਰ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦੀਆ ਫੋਟੋਆਂ ਲਾ ਕੇ ਉਹਨਾ ਨਾਲ ਹਿੰਦੂ ਤੇ ਮਰਾਠੀ ਰਾਜਿਆ ਦੀਆ ਫੋਟੋਆ ਲਾ ਕੇ ਜਨਮ ਦਿਨ ਦੀਆ ਵਧਾਈਆ ਦਿੱਤੀਆ ਗਈਆ।
ਇਹ ਸਿੱਖ ਕੌਮ ਨੂੰ ਚਿੜਾਉਣ ਲਈ ਤੇ ਇਹ ਦਰਸਾਉਣ ਲਈ ਕੀਤਾ ਗਿਆ ਕੇ ਗੁਲਾਮ ਸਿੱਖੋ ਤੁਸੀ ਆਪਣੇ ਮਹਾਰਾਜੇ ਨੂੰ ਭੁੱਲ ਗਏ ਪਰਤੂੰ ਅਸੀ ਉਹਨਾ ਦੇ ਜਨਮ ਦਿਨ ਇਸ ਲਈ ਲਈ ਨਹੀ ਮਨਾ ਰਹੇ ਕੇ ਉਹ ਸਿੱਖ ਸਨ ਇਸ ਲਈ ਮਨਾ ਰਹੇ ਹਾ ਕੇ ਉਹ ਖੱਤਰੀ ਤੇ ਜਾਟ ਸਨ । ਹੁਣ ਇਸ ਤੋ ਵੱਧ ਸਿੱਖ ਕੌਮ ਲਈ ਨਮੋਸੀ ਹੋਰ ਕੀ ਹੋ ਸਕਦੀ ਹੈ। ਸਿੱਖਾ ਦਾ ਸਿੱਖ ਰਾਜ ਤਾ ਗਿਆ ਹੀ ਉਹਨਾ ਦਾ ਤਾ ਮਹਾਰਾਜਾ ਵੀ ਗਿਆ ਭੁੱਲ ਗਈ ਸਿੱਖ ਕੌਮ ਹੁਣ ਕਿੱਧਰ ਗਿਆ ਅਕਾਲ ਤਖਤ ਸਹਿਬ ਦਾ ਜੱਥੇਦਾਰ ਤੇ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਬਡੂੰਗਰ ਜੋ ਬਾਦਲ ਪਰੀਵਾਰ ਦੇ ਕਹਿਣ ਤੇ ਖਾਲਿਸਤਾਨ ਵਾਰੇ ਬਿਆਨ ਦੇ ਰਿਹਾ । ਕੌਣ ਯਾਦ ਕਰਵਾਊ ਸਿੱਖ ਕੌਮ ਦੇ ਮਹਾਨ ਯੋਧਿਆਂ, ਸੂਰਬੀਰਾ ਤੇ ਸਹੀਦਾ ਦੇ ਜਨਮ ਤੇ ਸਹੀਦੀ ਦਿਹਾੜੇ । ਕੀ ਕੌਮ ਹੁਣ ਸਾਧਾ ਦੀਆ ਬਰਸੀਆਂ ਹੀ ਮਨਾਇਆ ਕਰੇਗੀ ।

Share Button

Leave a Reply

Your email address will not be published. Required fields are marked *