ਸ਼ਾਹ ਮਾਰਗ ਨੰ 1 ਤੇ ਅੱਜ ਇੱਕ ਫਾਰਚੂਨਰ ਕਾਰ ਨੂੰ ਲਗੀ ਅੱਗ ਤੇ ਕਾਰ ਸੜਕੇ ਹੋਈ ਸੁਆਹ

ss1

ਸ਼ਾਹ ਮਾਰਗ ਨੰ 1 ਤੇ ਅੱਜ ਇੱਕ ਫਾਰਚੂਨਰ ਕਾਰ ਨੂੰ ਲਗੀ ਅੱਗ ਤੇ ਕਾਰ ਸੜਕੇ ਹੋਈ ਸੁਆਹ

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਬਾਅਦ ਦੁਪਹਿਰ ਸ਼ੇਰ ਸ਼ਾਹ ਸੂਰੀ ਕੌਮੀ ਮਾਰਗ ਨੰਬਰ 1 ਤੇ ਪੈਂਦੇ 25 ਦਰਾਂ ਨਾਲੇ ਦੇ ਕੋਲ ਇੱਕ ਫਾਰਚੂਨਰ ਕਾਰ ਨੂੰ ਅੱਗ ਲਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲਗ ਜਾਣ ਕਾਰਨ ਕਾਰ ਪੂਰੀ ਤਰਾਂ ਸੜਕੇ ਸੁਆਹ ਹੋ ਗਈ ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਕਾਰ ਵਿੱਚੋਂ ਲਗੀ ਅੱਗ ਕਾਰਨ ਸੜਕ ਤੇ ਦੋਵੇ ਪਾਸੇ ਇੱਕ ਲੰਬਾ ਜਾਮ ਲਗ ਗਿਆ।
ਮਿਲੀ ਜਾਣਕਾਰੀ ਅਨੁਸਾਰ ਇਹ ਕਾਰ ਜਿਸਦਾ ਨੰਬਰ ਡੀ ਐਲ -12 ਸੀਡੀ 1744 ਜਿਸ ਵਿੱਚ 4 ਵਿਅਕਤੀ ਸਵਾਰ ਸਨ ਜੋ ਕਿ ਦਿੱਲੀ ਵਲੋਂ ਆ ਰਹੀ ਸੀ ਤੇ ਰਾਜਪੁਰਾ ਦੇ ਨਜਦੀਕ ਪਹੁੰਚਦਿਆਂ ਕਾਰ ਵਿੱਚੋ ਧੂੰਆਂ ਨਿਕਲਣ ਲਗ ਪਿਆ ਜਿਸ ਤੋਂ ਬਾਅਦ ਕਾਰ ਨੂੰ ਅੱਗ ਲਗ ਗਈ ਪਰ ਕਾਰ ਸਵਾਰ ਚਾਰ ਵਿਅਕਤੀਆਂ ਨੂੰ ਲੋਕਾ ਦੀ ਮਦਦ ਨਾਲ ਕਾਰ ਵਿਚੋ ਬਾਹਰ ਕੱਢ ਲਿਆ ਗਿਆ ਅਤੇ ਜਿਹਨਾਂ ਨੂੰ ਕਿਸੇ ਨਿਜੀ ਹਸਪਤਾਲ ਵਿੱਚ ਮਾਮੂਲੀ ਚੋਟਾ ਲਗਣ ਕਾਰਨ ਜੇਰੇ ਇਲਾਜ ਦਾਖਲ ਕਰਵਾਇਆ ਗਿਆ। ਇਸ ਮੌਕੇ ਦੇਖਣ ਵਾਲੀ ਗੱਲ ਇਹ ਹੈ ਕਿ ਘਟਨਾ ਵਾਲੀ ਥਾਂ ਤੇ ਸ਼ਰਾਬ ਦੀਆਂ ਟੂਟੀਆਂ ਵੈਟ-69 ਦੀਆਂ ਬੋਤਲਾ ਵੀ ਮਿਲੀਆ ਹਨ ਜੋ ਕਿ ਕਾਰ ਸਵਾਰਾ ਦੇ ਨਸ਼ੇ ਵਿੱਚ ਹੋਣ ਦੀ ਗਲ ਵੀ ਦਰਸ਼ਾਉਂਦੀਆਂ ਸਨ।
ਘਟਨਾ ਵਾਲੀ ਥਾਂ ਤੇ ਸੁਰਜੀਤ ਸਿੰਘ ਥਾਣੇਦਾਰ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਇਹ ਕਾਰ ਦਿੱਲੀ ਵਲੋਂ ਆ ਰਹੀ ਸੀ ਤੇ ਇਹਨਾਂ ਕਾਰ ਸਵਾਰਾ ਨੇ ਲੁਧਿਆਣੇ ਜਾਣਾ ਸੀ ਜੋ ਕਿ ਰਾਜਪੁਰਾ ਦੇ ਨਜਦੀਕ ਆ ਕੇ ਇੱਕ ਟਰੱਕ ਦੇ ਪਿਛੋ ਦੀ ਵਜੀ ਅਤੇ ਇਸ ਵਿੱਚੋਂ ਅਚਾਨਕ ਧੂੰਆਂ ਨਿਕਲਣ ਲਗ ਪਿਆ ਤੇ ਬਾਅਦ ਵਿੱਚ ਇਸਨੂੰ ਅਚਾਨਕ ਅੱਗ ਲਗ ਗਈ। ਮੌਕੇ ਤੇ ਫਾਇਰ ਬ੍ਰਿਗੇਡ ਰਾਜਪੁਰਾ ਦੀ ਅਗ ਬੁਝਾਉਣ ਵਾਲੀ ਗੱਡੀ ਨੇ ਬੜੀ ਮੁਸ਼ਕਤ ਮਗਰੋਂ ਇਸ ਅੱਗ ਤੇ ਕਾਬੂ ਪਾਇਆ ਤੇ ਅਗਲੇਰੀ ਕਾਰਵਾਈ ਲਈ ਪੁਲਿਸ ਨੂੰ ਜਾਣਕਾਰੀ ਦਿੱਤੀ।

Share Button

Leave a Reply

Your email address will not be published. Required fields are marked *