ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

ਸ਼ਾਹੀ ਪਰਿਵਾਰ ਤੋਂ ਵੱਖ ਹੋਣ ਲਈ ਪ੍ਰਿੰਸ ਹੈਰੀ ਨੂੰ ਮਿਲੀ ਪ੍ਰਵਾਨਗੀ

ਸ਼ਾਹੀ ਪਰਿਵਾਰ ਤੋਂ ਵੱਖ ਹੋਣ ਲਈ ਪ੍ਰਿੰਸ ਹੈਰੀ ਨੂੰ ਮਿਲੀ ਪ੍ਰਵਾਨਗੀ

ਲੰਡਨ – ਮਹਾਰਾਣੀ ਐਲੀਜ਼ਾਬੇਥ ਦੂਜੀ ਨੇ ਆਪਣੇ ਪੋਤੇ ਪ੍ਰਿੰਸ ਹੈਰੀ ਤੇ ਉਸ ਦੀ ਪਤਨੀ ਮੇਗਨ ਮਰਕੇਲ ਨੂੰ ਬਦਲਾਅ ਲਈ ਸਮਾਂ ਦੇਣ ਲਈ ਸੋਮਵਾਰ ਨੂੰ ਹਾਮੀ ਭਰ ਦਿੱਤੀ ਹੈ। ਇਸ ਦੌਰਾਨ ਦੋਵੇਂ ਪਤੀਪਤਨੀ ਆਪਣਾ ਸਮਾਂ ਬ੍ਰਿਟੇਨ ਤੇ ਕੈਨੇਡਾ ਚ ਗੁਜ਼ਾਰਣਗੇ। ਇਸ ਮੁੱਦੇ ਤੇ ਚਰਚਾ ਤੋਂ ਬਾਅਦ ਬਰਮਿੰਘਮ ਪੈਲੇਸ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਾਹੀ ਪਰਿਵਾਰ ਦੇ ਦੋਵੇਂ ਮੈਂਬਰਾਂ ਦੀ ਭਵਿੱਖ ਚ ਕੀ ਭੂਮਿਕਾ ਹੋਵੇਗੀਇਸ ਤੇ ਬਾਅਦ ਚ ਫੈਸਲਾ ਲਿਆ ਜਾਵੇਗਾ।

ਮਹਾਰਾਣੀ ਨੇ ਇਸ ਮੁੱਦੇ ਤੇ ਆਪਣੇ ਪੋਤੇ ਨਾਲ ਆਹਮੋਸਾਹਮਣੇ ਮੁਲਾਕਾਤ ਕਰ ਭਵਿੱਖ ਚ ਉਸ ਤੇ ਉਸ ਦੀ ਪਤਨੀ ਦੀ ਭੂਮਿਕਾ ਬਾਰੇ ਚਰਚਾ ਕੀਤੀ। ਦੱਸ ਦਈਏ ਕਿ ਹੈਰੀ ਤੇ ਮੇਗਨ ਨੇ ਹਾਲ ਹੀ ਚ ਐਲਾਨ ਕੀਤਾ ਹੈ ਕਿ ਉਹ ਦੋਵੇਂ ਸ਼ਾਹੀ ਬ੍ਰਿਟਿਸ਼ ਪਰਿਵਾਰ ਦੇ ਸੀਨੀਅਰ ਮੈਂਬਰਾਂ ਦੇ ਜ਼ਿੰਮੇਵਾਰੀਆਂ ਤੋਂ ਪਿੱਛੇ ਹੱਟ ਰਹੇ ਹਨ। ਇਸ ਪਿੱਛੇ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ ਸੀ ਕਿ ਉਹ ਆਪਣਾ ਸਮਾਂ ਕੈਨੇਡਾ ਤੇ ਉੱਤਰੀ ਅਮਰੀਕਾ ਚ ਗੁਜ਼ਾਰਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਆਰਥਿਕ ਤੌਰ ਤੇ ਆਤਮਨਿਰਭਰ ਹੋਣਾ ਚਾਹੁੰਦੇ ਹਨ। ਇਸ ਤੇ ਮਹਾਰਾਣੀ ਨੇ ਦੋ ਘੰਟੇ ਬੈਠਕ ਕਰ ਆਪਣੇ ਪੋਤੇ ਦੇ ਫੈਸਲੇ ਤੇ ਹਾਂ ਕੀਤੀ।

Leave a Reply

Your email address will not be published. Required fields are marked *

%d bloggers like this: