ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. May 29th, 2020

ਸ਼ਾਸਤਰੀ ਇੰਨ੍ਰਸਟੀਢਿੁੳਟ ਦੇ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਜੰਮ ਕੇ ਰਿਸਰਚ ਕਰਨ ਦੀ ਦਿੱਤੀ ਜਾਣਕਾਰੀ

ਸ਼ਾਸਤਰੀ ਇੰਨ੍ਰਸਟੀਢਿੁੳਟ ਦੇ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਜੰਮ ਕੇ ਰਿਸਰਚ ਕਰਨ ਦੀ ਦਿੱਤੀ ਜਾਣਕਾਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਕੈਨੇਡਾ ਵਿਚ ਜਾ ਕੇ ਰਿਸਰਚ ਕਰ ਸਕਦੇ ਹਨ

ਅੰਮ੍ਰਿਤਸਰ 22 ਅਗਸਤ (ਨਿਰਪੱਖ ਕਲਮ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈੇਸਰ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਵਿਸ਼ਵ ਪੱਧਰ ਤੇ ਵੱਖ-ਵੱਖ ਖੇਤਰਾਂ ਵਿਚ ਆ ਰਹੇ ਬਦਲਾਅ ਨੂੰ ਅਕਾਦਮਿਕਤਾ ਅਤੇ ਖੋਜ ਖੇਤਰ ਨਾਲ ਜੋੜਨ ਦੇ ਉਪਰਾਲੇ ਸ਼ੁਰੂ ਹੋਣੇ ਚਾਹੀਦੇ ਹਨ, ਤਾਂ ਹੀ ਦੇਸ਼ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਸਕਦਾ ਹੈ।ਉਹ ਅੱਜ ਗੁਰੂ ਨਾਨਕ ਦੇਵ ਯੁਨੀਵਰਸਿਟੀ ਵਲੋਂ ਸ਼ਾਸਤਰੀ ਇੰਡੋ ਕੈਨੇਡਾ ਸੈਸ਼ਨ ਦੇ ਆਯੋਜਨ ਦੇ ਮੌਕੇ ਆਪਣੇ ਵਿਚਾਰ ਪੇਸ਼ ਕਰ ਰਹੇ ਸਨ।ਇਹ ਸਮਗਾਮ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਚ ਕਰਵਾਇਆ ਗਿਆ, ਜਿਸ ਵਿਚ ਇੰਡੋ-ਕੈਨੇਡੀਅਨ ਸੰਸਥਾ ਦੇ ਡਾਇਰੈਕਟਰ ਡਾ. ਪ੍ਰਾਚੀ ਕੌਲ ਵਿਸੇਸ਼ ਤੌਰ ‘ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ ।

ਡਾ. ਪ੍ਰਾਚੀ ਕੋਲ ਨੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਰਿਸਰਚ ਕਰਨ ਅਤੇ ਉਥੋਂ ਦੇ ਸੱਭਿਆਚਾਰ ਨੂੰ ਸਮਝ ਕੇ ਕੈਰੀਅਰ ਤੇ ਰਿਸਰਚ ਫੋਕਸ ਕਰਨ ਦੀ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪੀ.ਐਚ.ਡੀ ਕਰ ਰਹੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੜ੍ਹਾਈ ਕਰਦੇ ਹੀ ਵਿਦੇਸ਼ਾਂ ਵਿਚ ਰਿਸਰਚ ਕਰਨ ਦਾ ਮੌਕਾ ਮਿਲ ਸਕਦਾ ਹੈ ਅਤੇ ਉਹ ਆਪਣੀ ਰਿਸਰਚ ਨੂੰ ਓੁਥੇ ਜਾ ਕੇ ਅੱਗੇ ਵਧਾ ਸੱਕਦੇ ਹਨ, ਪਰ ਉਹ ਯੂਨੀਵਰਸਿਟੀ ਦੇ ਹੀ ਵਿਦਿਆਰਥੀ ਰਹਿਣ ਗਏ ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਿਦਿਆਰਥੀਆਂ ਨੂੰ ਕੈਨੇਡਾ ਦੀ ਖੋਜ ਪ੍ਰਣਾਲੀ ਨੂੰ ਸਮਝਣਾ ਅਤੇ ਓੁਥੇ ਪੜ੍ਹਾਈ ਕਰਨਾ ਦਾ ਇਹ ਸੁਨਹਿਰੀ ਮੌਕਿਆ ਬਾਰੇ ਜਾਣਕਾਰੀ ਦਿਤੀ ।

ਉਨ੍ਹਾਂ ਕਿਹਾ ਕਿ ਵਿਦਿਆਰਥੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਕੀਤੀ ਪੜ੍ਹਾਈ ਓੁਥੋਂ ਦੇ ਵਿਦਿਆਰਥੀਆਂ ਨਾਲ ਸਾਂਝਾ ਕਰ ਸਕਦੇ ਹਨ ਜਿਸ ਦੇ ਨਾਲ ਦੋਨੋਂ ਦੇਸ਼ਾਂ ਵਿੱਚ ਗਿਆਨ ਦਾ ਵਾਧਾ ਹੋ ਸਕਦਾ ਹੈ ।ਇਹ ਇੰਟਰਸ਼ਿyਪ 6 ਤੋਂ 3 ਮਹੀਨੇ ਤੱਕ ਦੀ ਹੀ ਮਿਲਦੀ ਹੈ ਅਤੇ ਕੇਵਲ ਸੰਸਥਾ ਦੇ ਜ਼ਰੀਏ ਹੀ ਅਪਲਾਈ ਕੀਤੀ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਉੱਚ ਪੱਧਰੀ ਖੋਜ ਅਤੇ ਅਪਣੇ ਕੈਰੀਅਰ ਨੂੰ ਸਫ਼ਲ ਬਣਾਉਣ ਦੀ ਖਾਹਿਸ਼ ਰੱਖਦੇ ਹਨ ਉਨ੍ਹਾਂ ਨੂੰ ਇਸ ਰਹੀਂ ਬਹੁਤ ਮਦਦ ਮਿਲ ਸਕਦੀ ਹੈ ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੋ ਪਹਿਲਾਂ ਹੀ ਅਕਾਦਮਿਕ, ਖੇਡ, ਸਭਿਆਚਾਰ ਅਤੇ ਖੋਜ ਦੇ ਖੇਤਰ ਵਿਚ ਮੋਹਰੀ ਹੈ, ਹੁਣ ਕੌਮਾਂਤਰੀ ਪੱਧਰ ਤੇ ਖੋਜ ਅਤੇ ਅਕਾਦਮਿਕ ਪੱਧਰ ਤੇ ਹੋਰ ਉੱਚਾ ਚੁੱਕਣ ਲਈ ਵੀ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ, ਵਿਦਿਆਰਥੀਆਂ ਅਤੇ ਫੈਕਲਟੀ ਨੇ ਭਾਰਤ ਵਿੱਚ ਸਰੋਤ ਪ੍ਰਬੰਧਨ, ਗਰੀਬੀ ਅਤੇ ਆਰਥਿਕ ਵਿਕਾਸ, ਮਾਨਸਿਕ ਸਿਹਤ ਵਰਗੇ ਵਿਸ਼ਿਆਂ ਤੇ ਅਧਿਐਨ ਕੀਤੇ ਹਨ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੇਸਰ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਸਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਅਤੇ ਆਪਣੇ ਸੁਪਨਿਆਂ ਨੂੰ ਸਕਾਰ ਕਰਨ ਦੇ ਨਾਲ-ਨਾਲ ਖੋਜਾਂ ਰਹੀਂ ਦੇਸ਼ ਦੇ ਉਜੱਵਲ ਭਵਿੱਖ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮਿਹਨਤ ਕਰਨ।ਉਨ੍ਹਾਂ ਕਿਹਾ ਕਿ ਯੁਨੀਵਰਸਿਟੀ ਵੱਖ-ਵੱਖ ਦੇਸ਼ਾਂ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ, ਸੰਸਥਾਵਾਂ ਅਤੇ ਉਦਯੋਗਾਂ ਨਾਲ ਸੰਪਰਕ ਬਣਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਅਕਾਦਿਮਕਤਾ ਨਾਲ ਜੋੜਦੇ ਹੋਏ ਨਵੀਆਂ ਸੰਭਾਵਨਾਵਾਂ ਲਭੀਆ ਜਾ ਸਕਣ ਅਤੇ ਇਕ ਦੂਜੇ ਦੇ ਨਾਲ ਸਹਾਈ ਹੋ ਸਕਣ।

ਕੋਆਰਡੀਨੇਟਰ ਯੂਨੀਵਰਸਿਟੀ ਇੰਡਸਟਰੀ ਲਿੰਕੇਜ਼ ਪ੍ਰੋਗਰਾਮ, ਡਾ: ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਕੈਨੇਡਾ ਦੇ ਕੌਂਸਲ ਜਨਰਲ ਸ਼੍ਰੀਮਤੀ ਮੀਆਂ ਜੇਨ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਏ ਸਨ ਅਤੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਕੈਨੇਡਾ ਸਰਕਾਰ ਆਮ ਸਹਿਮਤੀ ਨਾਲ ਸਿੱਖਿਆ ਨੂੰ ਵੇਧੇਰਾ ਨਿਪੁੰਨ ਬਣਾਉਣ ਲਈ ਯੋਗਦਾਨ ਦੇਣ ਦੀ ਪੇਸ਼ਕਸ਼ ਕੀਤੀ । ਸ਼੍ਰੀਮਤੀ ਮੀਆਂ ਜੇਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵਰਲਡ ਕਲਾਸ ਸੁਵਿਧਾਵਾਂ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹੋਏ ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਰਮਿਆਨ ਮਹਤੱਵਪੂੁਰਨ ਸਮਝੋਤੇ ਕੀਤੇ ਜਾਣਗੇ ।ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਕੈਨੇਡਾ ਅਤੇ ਯੁਨੀਵਰਸਿਟੀ ਦੇ ਵਿਦਿਆਰਥੀ ਆਪਣੀ ਖੋਜ ਵਿਚ ਇਕ ਦੂਸਰੇ ਨਾਲ ਮਿਲ ਕੇ ਕੰਮ ਕਰਨ ਸਕਣਗੇ ।

ਭਾਸ਼ਣ ਦੇ ਬਾਅਦ ਇੱਕ ਇੰਟਰਐਕਟਿਵ ਸੈਸ਼ਨ ਕੀਤਾ ਗਿਆ ਜਿਸ ਦੌਰਾਨ ਵਿਦਿਆਰਥੀਆਂ ਨੇ ਗ੍ਰਾਂਟਾਂ ਦਾ ਅਧਿਐਨ ਕਰਨ ਸੰਬੰਧੀ ਆਪਣੇ ਪ੍ਰਸ਼ਨ ਪੁੱਛੇ।ਇਹ ਸ਼ੈਸਨ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਇਆ ਅਤੇ ਇਸ ਤੋਂ ਉਨ੍ਹਾਂ ਨੂੰ ਭਰਪੂਰ ਜਾਣਕਾਰੀ ਮਿਲੀ ।

Leave a Reply

Your email address will not be published. Required fields are marked *

%d bloggers like this: