Tue. Aug 20th, 2019

ਸ਼ਾਰਦਾ ਚਿਟਫੰਡ ਘਪਲਾ : ਕੋਰਟ ਨੇ ਸੀ.ਬੀ.ਆਈ ਜਾਂਚ ਦੀ ਨਿਗਰਾਨੀ ਤੋਂ ਕੀਤੀ ਨਾਂਹ

ਸ਼ਾਰਦਾ ਚਿਟਫੰਡ ਘਪਲਾ : ਕੋਰਟ ਨੇ ਸੀ.ਬੀ.ਆਈ ਜਾਂਚ ਦੀ ਨਿਗਰਾਨੀ ਤੋਂ ਕੀਤੀ ਨਾਂਹ

ਨਵੀਂ ਦਿੱਲੀ, 11 ਫਰਵਰੀ: ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿੱਚ ਸ਼ਾਰਦਾ ਚਿਟਫੰਡ ਘਪਲੇ ਦੀ ਸੀ.ਬੀ.ਆਈ. ਜਾਂਚ ਦੀ ਨਿਗਰਾਨੀ ਕਰਨ ਤੋਂ ਅੱਜ ਇਨਕਾਰ ਕਰ ਦਿੱਤਾ| ਚੀਫ ਜਸਟਿਸ ਰੰਜਨ ਗੋਗੋਈ ਅਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੇ ਕੁਝ ਨਿਵੇਸ਼ਕਾਂ ਦੀ ਪਟੀਸ਼ਨ ਨੂੰ ਮਨਜ਼ੂਰ ਨਹੀਂ ਕੀਤਾ| ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਅਦਾਲਤ ਨੇ ਸੀ.ਬੀ.ਆਈ. ਨੂੰ ਚਿਟਫੰਡ ਘਪਲੇ ਦੀ ਜਾਂਚ ਦਾ ਆਦੇਸ਼ 2013 ਵਿੱਚ ਦਿੱਤਾ ਸੀ| ਇਸ ਦੇ ਬਾਵਜੂਦ ਜਾਂਚ ਅਜੇ ਤੱਕ ਪੂਰੀ ਨਹੀਂ ਹੋਈ ਹੈ| ਬੈਂਚ ਨੇ ਕਿਹਾ,”ਅਸੀਂ ਚਿਟਫੰਡ ਘਪਲੇ ਦੀ ਜਾਂਚ ਤੇ ਨਜ਼ਰ ਰੱਖਣ ਲਈ ਨਿਗਰਾਨੀ ਕਮੇਟੀ ਗਠਿਤ ਕਰਨ ਦੇ ਇਛੁੱਕ ਨਹੀਂ ਹਾਂ| ਇਸ ਤੋਂ ਪਹਿਲਾਂ ਅਦਾਲਤ ਨੇ ਘਪਲੇ ਦੀ ਜਾਂਚ ਸਾਲ 2013 ਵਿੱਚ ਸੀ.ਬੀ.ਆਈ. ਨੂੰ ਰੈਫਰ ਕਰ ਦਿੱਤੀ ਸੀ|”

Leave a Reply

Your email address will not be published. Required fields are marked *

%d bloggers like this: