Fri. May 24th, 2019

ਸ਼ਾਰਟ ਸਰਕਟ ਨਾਲ ਰੈਡੀਮੇਡ ਦੀ ਦੁਕਾਨ ਨੂੰ ਲੱਗੀ ਅੱਗ , ਲੱਖਾਂ ਦਾ ਹੋਇਆ ਨੁਕਸਾਨ

ਸ਼ਾਰਟ ਸਰਕਟ ਨਾਲ ਰੈਡੀਮੇਡ ਦੀ ਦੁਕਾਨ ਨੂੰ ਲੱਗੀ ਅੱਗ , ਲੱਖਾਂ ਦਾ ਹੋਇਆ ਨੁਕਸਾਨ

picture3ਜੰਡਿਆਲਾ ਗੁਰੂ 31 ਅਕਤੂਬਰ (ਵਰਿਦਰ ਸਿਂਘ ): ਬੀਤੀ ਦੀਵਾਲੀ ਦੀ ਰਾਤ ਨੂੰ ਕਰੀਬ 10 ਵਜੇ ਦਰਸ਼ਨੀ ਬਾਜ਼ਾਰ ਜੰਡਿਆਲਾ ਗੁਰੂ ਵਿੱਚ ਸਤਿਥ ਚਰਨਜੀਤ ਪੁੱਤਰ ਸੋਹਨ ਲਾਲ ਦੀ ਰੈਡੀਮੇਡ ਕਪੜੇ ਦੀ ਦੁਕਾਨ ਨੂੰ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ । ਜਿਸ ਨਾਲ ਦੁਕਾਨ ਵਿੱਚ ਲੱਖਾਂ ਰੁਪਏ ਦਾ ਰੈਡੀਮੇਡ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।

       ਮਿਲੀ ਜਾਣਕਾਰੀ ਅਨੁਸਾਰ ਉਕਤ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਚਲਾ ਗਿਆ ਸੀ ਜਦਕਿ ਰਾਤ ਦੇ ਪਹਿਰੇਦਾਰ ਨੇ ਦੁਕਾਨ ਤੋਂ ਅੱਗ ਦੀਆ ਲਪਟਾਂ ਨਿਕਲਦੀਆਂ ਦੇਖੀਆਂ ਜਿਸਦੀ ਸੂਚਨਾ ਉਸਨੇ ਮਾਲਿਕ ਨੂੰ ਦਿੱਤੀ । ਇਸ ਦੌਰਾਨ ਜਨਤਾ ਵਲੋਂ ਫ਼ਾਇਰ ਬਿਰਗੇਡ ਨੂੰ ਸੂਚਿਤ ਕੀਤਾ ਪਰ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਅੱਗ ਦੀਆਂ ਲਪਟਾਂ ਨੇ ਦੁਕਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ ਕਿਓਂਕਿ ਬਾਜ਼ਾਰ ਛੋਟਾ ਅਤੇ ਤੰਗ ਹੋਣ ਕਰਕੇ ਬਚਾਅ ਰਾਹਤ ਵਿੱਚ ਕਾਫੀ ਸਮਾਂ ਲੱਗਾ । ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਮਲਹੋਤਰਾ ਵਲੋ ਪੀੜਤ ਦੁਕਾਨਦਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਤਾ।

Leave a Reply

Your email address will not be published. Required fields are marked *

%d bloggers like this: