ਸ਼ਾਨਦਾਰ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਦਾ ਸਕੂਲ ਵਲੋਂ ਸਨਮਾਨ

ss1

ਸ਼ਾਨਦਾਰ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਦਾ ਸਕੂਲ ਵਲੋਂ ਸਨਮਾਨ

25-3
ਬਠਿੰਡਾ, 24 ਮਈ (ਪਰਵਿੰਦਰਜੀਤ ਸਿੰਘ)-ਸਥਾਨਕ ਸ਼ਹਿਰ ਦੇ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਿਵਲ ਸਟਸ਼ੇਨ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਜਿਸ ਵਿਚ ਵਿਦਿਆਰਥਣ ਮੈਡੀਕਲ ਗਰੁੱਪ ਵਿਚੋਂ ਅਮਰਦੀਪ ਕੌਰ ਨੇ 94.4ਪ੍ਰਤੀਸ਼ਤ, ਗੁਰਸ਼ਰਨ ਕੌਰ ਨੇ 88 ਪ੍ਰਤੀਸ਼ਤ, ਨਾਨ ਮੈਡੀਕਲ ਗਰੁੱਪ ਵਿਚੋਂ ਕਰਮਜੀਤ ਕੌਰ ਨੇ 90.4 ਪ੍ਰਤੀਸ਼ਤ,ਅਵਨੀਤ ਕੌਰ ਨੇ 86ਪ੍ਰਤੀਸ਼ਤ,ਮੁਕੇਸ਼ ਸਿੰਗਲਾ ਨੇ 83ਪ੍ਰਤੀਸ਼ਤ ਤੇ ਨਵਨੀਤ ਕੌਰ ਨੇ 80.4ਪ੍ਰਤੀਸ਼ਤ ਕਾਮਰਸ ਗਰੁੱਪ ਵਿਚੋਂ ਮਨਪੀ੍ਰਤ ਕੌਰ ਨੇ 81.1 ਪ੍ਰਤੀਸ਼ਤ, ਹਰਵਿੰਦਰ ਕੌਰ ਨੇ 80.4 ਪ੍ਰਤੀਸ਼ਤ ਤੋਂ ਆਰਟਸ ਗਰੁੱਪ ਵਿਚ ਨਜਰਾਨਾ ਨੇ 86ਪ੍ਰਤੀਸ਼ਤ,ਖੁਸ਼ਦੀਪ ਸਿੰਘ ਨੇ 85.4 ਪ੍ਰਤੀਸ਼ਤ,ਅਰਸ਼ਦੀਪ ਸਿੰਘ ਨੇ 83ਪ੍ਰਤੀਸ਼ਤ ਤੇ ਹਰਵਿੰਦਰ ਕੌਰ ਨੇ 81.1ਪ੍ਰਤੀਸ਼ਤ ਅੰਕ ਲੈ ਕੇ ਸਕੂਲ ’ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਸਕੂਲ ਪ੍ਰਧਾਨ ਪਰਮਜੀਤ ਸਿੰਘ ਸੇਖੋਂ ਤੇ ਸਮੂਹ ਕਮੇਟੀ ਮੈਂਬਰਾਂ ਨੇ 90 ਪ੍ਰਤੀਸ਼ਤ ਤੋਂ ਉਪਰ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ 2100 ਰੁਪਏ ਅਤੇ 80ਪ੍ਰਤੀਸ਼ਤ ਵਾਲਿਆਂ ਨੂੰ 1100 ਰੁਪਏ ਨਕਦ ਰਾਸ਼ੀ ’ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸੁਖਦੇਵ ਸਿੰਘ ਸਮਾਗ, ਪ੍ਰਿੰਸੀਪਲ ਦਲਜੀਤ ਕੌਰ ਹਾਜ਼ਰ ਸਨ। ਉਨ੍ਹਾਂ ਨੇ ਸਮੂਹ ਅਧਿਆਪਕਾਂ ਅਤੇ ਬੱਚਿਆਂ ਨੂੰ ਕਾਰਗੁਜ਼ਾਰੀ ਕਾਰਨ ਲਈ ਵਧਾਈ ਦਿੱਤੀ ਅਤੇ ਉੱਜਲ ਭਵਿੱਖ ਦੀ ਕਾਮਨਾ ਕੀਤੀ।

Share Button

Leave a Reply

Your email address will not be published. Required fields are marked *