ਸ਼ਹੀਦ ਭਾਈ ਦਿਲਾਵਰ ਸਿੰਘ ਜੈਸਿੰਘ ਵਾਲਾ ਦੇ ਸ਼ਹੀਦੀ ਦਿਹਾੜੇ ਤੇ ਵੱਧ ਤੋਂ ਵੱਧ ਹਾਜਿਰੀ ਭਰੀ ਜਾਏ: ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ

ਸ਼ਹੀਦ ਭਾਈ ਦਿਲਾਵਰ ਸਿੰਘ ਜੈਸਿੰਘ ਵਾਲਾ ਦੇ ਸ਼ਹੀਦੀ ਦਿਹਾੜੇ ਤੇ ਵੱਧ ਤੋਂ ਵੱਧ ਹਾਜਿਰੀ ਭਰੀ ਜਾਏ: ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ

ਨਵੀਂ ਦਿੱਲੀ 29 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਬੂਡੈਲ ਜੇਲ੍ਹ ਵਿਚ ਬੰਦ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਦੀ ਮੁਲਾਕਾਤ ਕਰਕੇ ਆਏ ਉਨ੍ਹਾਂ ਦੇ ਭੈਣ ਬੀਬੀ ਗੁਰਦੀਪ ਕੌਰ ਨੇ ਅਜ ਪ੍ਰੈਸ ਨਾਲ ਗਲਬਾਤ ਕਰਦੇ ਉਨ੍ਹਾਂ ਦੇ ਭੇਜੇ ਸੁਨੇਹੇ ਬਾਰੇ ਦਸਿਆ ਕਿ ਦਰਬਾਰ ਸਾਹਿਬ ਤੇ ਹੋਏ ਸਰਕਾਰੀ ਹਮਲੇ ਉਪਰੰਤ ਹੋਂਦ ਵਿਚ ਆਈ ਬੇਅੰਤ ਸਿੰਘ ਦੀ ਜਾਬਰ ਸਰਕਾਰ ਨੇ ਜਿਸ ਤਰ੍ਹਾਂ ਅਪਣਾਂ ਹੱਕ ਮੰਗਦੇ ਸਿੱਖਾਂ ਦੀਆਂ ਛਾਤੀਆਂ ਤੇ ਪੁਲਿਸ ਕੋਲੋ ਗੋਲੀਆਂ ਚਲਵਾ ਕੇ ਸ਼ਹੀਦ ਕੀਤਾ ਅਤੇ ਬੇਅੰਤ ਨੌਜੁਆਨਾਂ ਨੂੰ ਘਰੋਂ ਚੁਕਾ ਚੁਕਾ ਕੇ ਝੂਠੇ ਮੁਕਾਬਲੇ ਬਣਵਾਏ ਕਿਸੇ ਤੋਂ ਗੁਝਾ ਨਹੀ ਹੈ । ਜ਼ਿਕਰਯੋਗ ਹੈ ਕਿ ਜਦੋ ਕੋਈ ਜਰਵਾਈ ਤਾਕਤ ਸਿੱਖ ਕੌਮ ਨੂੰ ਮਿਟਾਓਣ ਦਾ ਬੀੜਾ ਚੁਕਦੀ ਹੈ ਤਾਂ ਗੁਰੂ ਕੇ ਮਰਜੀਵੜੇ ਸਿੰਘ ਖੂਦ ਪਤੰਗਿਆਂ ਵਾਂਗ ਮਿਟਣ ਲਈ ਮੈਦਾਨ ਵਿਚ ਨਿਤਰ ਆਉਦੇਂ ਹਨ, ਉਹ ਆਪ ਤੇ ਮਿਟਦੇ ਹੀ ਹਨ ਪਰ ਨਾਲ ਹੀ ਕਈ-ਕਈ ਦੁਸ਼ਟਾਂ ਨੂੰ ਮਾਰ ਕੇ ਇਤਿਹਾਸ ਵਿਚ ਅਪਣਾ ਨਾਮ ਲਿਖਵਾ ਜਾਦੇਂ ਹਨ ।

ਇਸੇ ਲੜੀ ਵਿਚ ਵਿਚ ਪੰਜਾਬ ਵਿਚਲੇ ਬੇਦੋਸ਼ੇ ਨੌਜੁਆਨਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ ਬੇਅੰਤ ਸਿੰਘ ਨੂੰ ਸਿੱਖ ਕੌਮ ਦੇ ਅਨਮੋਲ ਹੀਰੇ ਸ਼ਹੀਦ ਭਾਈ ਦਿਲਾਵਰ ਸਿੰਘ ਜੈਸਿੰਘ ਵਾਲੇ ਨੇ ਅਦੁੱਤੀ ਕਾਰਨਾਮਾ ਕਰਦੇ ਹੋਏ ਜਿਸ ਤਰ੍ਹਾਂ ਦਾ ਭਾਣਾ ਵਰਤਾਇਆ ਸੀ ਉਹ ਆਪਣੇ ਆਪ ਵਿਚ ਮਿਸਾਲ ਸੀ । ਉਸ ਸੂਰਮੇ ਸ਼ਹੀਦ ਸਿੰਘ ਦੀ ਯਾਦ ਦੇਸ਼ਾਂ ਅਤੇ ਵਿਦੇਸ਼ਾ ਵਿਚ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਮਨਾਈ ਜਾਦੀਂ ਹੈ ਤੇ ਹਰ ਸਿੱਖ ਦਾ ਫਰਜ ਵੀ ਬਣਦਾ ਹੈ ਕਿ ਉਹ ਅਪਣੇ ਸ਼ਹੀਦ ਸਿੰਘਾਂ ਦੀ ਯਾਦਗਾਰ ਮਨਾਇਆ ਕਰੇ ਤੇ ਅਪਣੀ ਸੰਤਾਨ ਨੂੰ ਵੀ ਇਸ ਵਾਸਤੇ ਪ੍ਰੇਰਿਤ ਕਰਦਾ ਰਹੇ ਤਾਕਿ ਆਉਣ ਵਾਲੀ ਪੀੜੀ ਅਪਣੇ ਗੋਰਵਮਈ ਇਤਿਹਾਸ ਨੂੰ ਨਾ ਭੁਲ ਸਕੇ ।

31 ਅਗਸਤ ਨੂੰ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤ ਅਕਾਲ ਤਖਤ ਸਾਹਿਬ ਤੇ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਤੇ ਵੱਧ ਤੋਂ ਵੱਧ ਹਾਜਿਰੀ ਭਰਨ ਦੀ ਕ੍ਰਿਪਾਲਤਾ ਕਰਨੀ ਤੇ ਜੋ ਨਾ ਸਕਦੇ ਹੋਣ ਉਨਹਾਂ ਦੇ ਚਰਣਾਂ ਵਿਚ ਬੇਨਤੀ ਕੀਤੀ ਜਾਦੀਂ ਹੈ ਕਿ ਇਸ ਮਰਜੀਵੜੇ ਸਿੰਘ ਦੀ ਯਾਦ ਵਿਚ ਵੱਧ ਤੋਂ ਵੱਧ ਬਾਣੀ ਪੜ ਕੇ ਅਪਣੀ ਸ਼ਰਧਾ ਦੇ ਫੂਲ ਭੇਟ ਕਰਨ ।

Share Button

Leave a Reply

Your email address will not be published. Required fields are marked *

%d bloggers like this: