ਸ਼ਹੀਦ ਭਗਤ ਸਿੰਘ ਸਕੂਲ ਨੇ ਤੀਜੀ ਵਾਰ ਰਨਿੰਗ ਟਰਾਫੀ ‘ਤੇ ਕੀਤਾ ਕਬਜਾ

ਸ਼ਹੀਦ ਭਗਤ ਸਿੰਘ ਸਕੂਲ ਨੇ ਤੀਜੀ ਵਾਰ ਰਨਿੰਗ ਟਰਾਫੀ ‘ਤੇ ਕੀਤਾ ਕਬਜਾ

ਭਿੱਖੀਵਿੰਡ 6 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸਤਿਨਾਮ ਸਰਬ ਕਲਿਆਣ ਟਰੱਸਟ ਵੱਲੋਂ ਕਰਵਾਏ ਗਏ ਧਾਰਮਿਕ ਮੁਕਾਬਲਿਆਂ ਵਿਚ ਵੱਖ-ਵੱਖ 35 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਹਨਾਂ ਧਾਰਮਿਕ ਮੁਕਾਬਲਿਆਂ ਵਿਚ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਨੇ ਲਗਾਤਾਰ ਤੀਸਰੇ ਸਾਲ ਆਲ ਉਵਰ ਪਹਿਲਾ ਸਥਾਨ ਹਾਸਲ ਕਰਕੇ ਰਨਿੰਗ ਟਰਾਫੀ ‘ਤੇ ਕਬਜਾ ਕਰ ਲਿਆ।

ਧਾਰਮਿਕ ਮੁਕਾਬਲੇ ਦੋਰਾਨ ਕਵੀਸ਼ਰੀ, ਲੈਕਚਰ, ਕਵਿਤਾ, ਵਾਰਤਾਲਾਪ, ਗੁਰਬਾਣੀ ਕੰਠ, ਦਸਤਾਰ, ਗੱਤਕਾ, ਕਵਿੱਜ ਆਦਿ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸ਼ਹੀਦ ਭਗਤ ਸਿੰਘ ਸਕੂਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ, ਦਸਤਾਰ ਮੁਕਾਬਲੇ ‘ਚ ਜਸ਼ਨਦੀਪ ਸਿੰਘ ਨੇ ਪਹਿਲਾ ਸਥਾਨ, ਗੁਰਬਾਣੀ ਕੰਠ ‘ਚ ਜਸਪ੍ਰੀਤ ਕੌਰ ਨੇ ਦੂਸਰਾ ਸਥਾਨ, ਸਕੂਲ ਦੀ ਗੱਤਕਾ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਸਕੂਲ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਖਤ ਮਿਹਨਤ ਕਰਨ ਨਾਲ ਹੀ ਐਸੇ ਮੁਕਾਮ ਹਾਸਲ ਹੰਦੇ ਹਨ। ਸਕੂਲ ਚੇਅਰਮੈਂਨ ਗੁਰਵੇਲ ਸਿੰਘ ਨੇ ਸਕੂਲ ਟੀਚਰਾਂ ਦੀ ਪ੍ਰਸੰਸਾਂ ਕੀਤੀ ਤੇ ਵਿਦਿਆਰਥੀਆਂ ਨੂੰ ਗੁਰਮਤਿ ਮਰਿਆਦਾ ਤੇ ਸਿੱਖੀ ਨਾਲ ਜੁੜਣ ਦੀ ਪ੍ਰੇਰਣਾ ਦਿੱਤੀ।

Share Button

Leave a Reply

Your email address will not be published. Required fields are marked *

%d bloggers like this: