ਸ਼ਹੀਦ ਭਗਤ ਸਿੰਘ ਦੀ ਭਾਣਜੀ ਅਤੇ ਓਲਪਿੰਕ ਖਿਡਾਰੀ ਸੁਰਿੰਦਰ ਸਿੰਘ ਸੋਢੀ ਹੋਏ ‘ਆਪ’ ‘ਚ ਸ਼ਾਮਲ

ss1

ਸ਼ਹੀਦ ਭਗਤ ਸਿੰਘ ਦੀ ਭਾਣਜੀ ਅਤੇ ਓਲਪਿੰਕ ਖਿਡਾਰੀ ਸੁਰਿੰਦਰ ਸਿੰਘ ਸੋਢੀ ਹੋਏ ‘ਆਪ’ ‘ਚ ਸ਼ਾਮਲ

ਚੰਡੀਗੜ, 7 ਜੂਨ (ਪ੍ਰਿੰਸ): ਸ਼ਹੀਦ –ਏ-ਆਜ਼ਮ ਭਗਤ ਸਿੰਘ ਦੀ ਭੈਣ ਪ੍ਰਕਾਸ਼ ਕੌਰ ਦੀ ਧੀ ਗੁਰਜੀਤ ਕੌਰ ਅਤੇ ਹਾਕੀ ਦੇ ਸਾਬਕਾ ਕਪਤਾਨ ਅਤੇ ਓਲਪਿੰਕ ਖਿਡਾਰੀ ਸੁਰਿੰਦਰ ਸਿੰਘ ਸੋਢੀ ( ਸਾਬਕਾ ਆਈਪੀਐਸ) ਮੰਗਲਵਾਰ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ । ਚੰਡੀਗੜ ਪ੍ਰੈਸ ਕਲਬ ਵਿਚ ਪ੍ਰੈਸ ਕਾਨਫਰੰਸ ਕਰਦਿਆ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ , ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਉਹਨਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ । ਇਸ ਮੌਕੇ ‘ਤੇ ਪਾਰਟੀ ਦੇ ਲੀਗਲ ਸੈਲ ਦੇ ਪ੍ਰਧਾਨ ਹਿਮਤ ਸਿੰਘ ਸੇਰਗਿੱਲ , ਬੁਲਾਰੇ ਸੁਖਪਾਲ ਸਿੰਘ ਖਹਿਰਾ , ਯਾਮਿਨੀ ਗੌਮਰ, ਉਦਯੋਗ ਅਤੇ ਵਪਾਰ ਸੈਲ ਦੇ ਪ੍ਰਧਾਨ ਅਮਨ ਅਰੋੜਾ ਅਤੇ ਮਹਾਸਕੱਤਰ ਸੁਰਿੰਦਰ ਸਿੰਘ ਰਾਜਪੁਰਾ ਅਤੇ ਕਿਸਾਨ ਵਿੰਗ ਦੇ ਲੀਡਰ ਕਰਨਵੀਰ ਸਿੰਘ ਟਿਵਾਣਾ ਮੌਜੂਦ ਸਨ ।
ਇਸ ਮੌਕੇ ਸੰਜੇ ਸਿੰਘ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪਰਿਵਾਰ ਹਰ ਦਿਨ ਵਧਦਾ ਜਾ ਰਿਹਾ ਹੈ । ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੀ ਮੈਂਬਰ ਗੁਰਜੀਤ ਕੌਰ ਢੱਠ ਅਤੇ ਉਹਨਾਂ ਦੇ ਪਤੀ ਹਰਭਜਨ ਸਿੰਘ ਅਤੇ ਸੁਰਿੰਦਰ ਸਿੰਘ ਸੋਢੀ ਦੇ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ । ਗੁਰਜੀਤ ਕੌਰ ਢੱਠ ਨੇ ਕਿਹਾ ਕਿ ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਫਨਿਆਂ ਨੂੰ ਸਕਾਰ ਕਰਨ ਦੇ ਲਈ ਹਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਈ ਹੈ , ਕਿਉਂਕਿ ਸਿਸਟਮ ਨੂੰ ਬਦਲੇ ਬਗੈਰ ਸ਼ਹੀਦਾਂ ਦੇ ਸੁਫਨਿਆ ਦਾ ਸਕਾਰ ਹੋਣਾ ਸੰਭਵ ਨਹੀਂ । ਹੁਸ਼ਿਆਰਪੁਰ ਜ਼ਿਲੇ ਦੇ ਅੰਬਾਲਾ ਜੱਟਾਂ ਨਾਲ ਸੰਬੰਧਤ ਸਾਬਕਾ ਜਿਲਾ ਪਰਿਸ਼ਦ ਦੀ ਮੈਂਬਰ ਅਤੇ ਸਾਬਕਾ ਸਰਪੰਚ ਵੀ ਰਹਿ ਚੁੱਕੀ ਹੈ । ਗੁਰਜੀਤ ਕੌਰ ਦਾ ਪਰਿਵਾਰ ਇਲਾਕੇ ਦਾ ਨਾਮਚੀ ਸਮਾਜਸੇਵੀ ਪਰਿਵਾਰ ਹੈ ਅਤੇ ਇਸ ਸਮੇਂ ਉਹਨਾਂ ਦੇ ਪਤੀ ਹਰਭਜਨ ਸਿੰਘ ਪਿੰਡ ਦੇ ਸਰਪੰਚ ਵੀ ਨੇ ।
ਜਦਕਿ ਪੰਜਾਬ ਪੁਲਿਸ ਵਿਚ ਆਈਜੀਪੀ ਦੇ ਅਹੁਦੇ ਤੋਂ ਰਿਟਾਇਰਡ ਹੋ ਚੁੱਕੇ ਅਤੇ ਵਿਸ਼ਵ ਪ੍ਰਸਿੱਧ ਖਿਡਾਰੀ ਸੁਰਿੰਦਰ ਸਿੰਘ ਸੋਢੀ ਨੇ ਇਕ ਦਸ਼ਕ ਤੱਕ ਦੇਸ਼ ਲਈ ਹਾਕੀ ਖੇਡੀ , ਅਤੇ ਓਲਪਿੰਕ ਖੇਡਾਂ ਦੇ ਵਿਚ ਗੋਲਡ ,ਏਸ਼ੀਅਨ ਖੇਡਾਂ ਵਿਚ ਚਾਂਦੀ ਅਤੇ ਚੈਂਪਿਅਨ ਟਰਾਫੀ ਦੇ ਵਿਚ ਕਾਂਸੇ ਦਾ ਤਗਮਾ ਜਿੱਤ ਚੁੱਕੇ ਨੇ । ਸੁਰਿੰਦਰ ਸਿੰਘ ਸੋਢੀ ਭਾਰਤੀ ਹਾਕੀ ਟੀਮ ਦੇ ਕਪਤਾਨ ਹੋਣ ਤੋਂ ਇਲਾਵਾ ਅਰਜੁਨ ਅਵਾਰਡ ਅਤੇ ਮਹਾਰਾਜਾ ਰਣਜੀਤ ਸਿੰਘ ਸਨਮਾਨ ਨਾਲ ਵੀ ਨਵਾਜੇ ਜਾ ਚੁੱਕੇ ਨੇ ।
ਗੁਰਜੀਤ ਕੌਰ ਢੱਠ ਅਤੇ ਸੁਰਿੰਦਰ ਸਿੰਘ ਸੋਢੀ ਨੇ ਸਪਸ਼ਟ ਕਰ ਦਿੱਤਾ ਕਿ ਉਹਨਾਂ ਨੇ ਬਗੈਰ ਕਿਸੇ ਸ਼ਰਤ ਆਮ ਆਦਮੀ ਪਾਰਟੀ ਦਾ ਲੜ ਫੜਿਆ ਤਾਂ ਜੋ ਪੰਜਾਬ ਨੂੰ ਅਕਾਲੀ –ਭਾਜਪਾ ਅਤੇ ਕਾਂਗਰਸ ਦੇ ਮਾਫੀਆ ਰਾਜ ਤੋਂ ਛਡਾਇਆ ਜਾ ਸਕੇ ।

Share Button

Leave a Reply

Your email address will not be published. Required fields are marked *