ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੀ ਅਸਲ ਸਥਿਤੀ ਬਹਾਲ ਕਰਨ ਦੀ ਕੀਤੀ ਜ਼ੋਰਦਾਰ ਮੰਗ

ss1

ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੀ ਅਸਲ ਸਥਿਤੀ ਬਹਾਲ ਕਰਨ ਦੀ ਕੀਤੀ ਜ਼ੋਰਦਾਰ ਮੰਗ
ਐਕਸ਼ਨ ਕਮੇਟੀ ਮਹਿਲ ਕਲਾਂ ਦਾ ਵਫ਼ਦ ਮੁੱਖ ਮੰਤਰੀ ਨੂੰ ਮਿਲਿਆ

22-27 (2)
ਮਹਿਲ ਕਲਾਂ 21 ਜੁਲਾਈ (ਭੁਪਿੰਦਰ ਸਿੰਘ ਧਨੇਰ/ ਗੁਰਭਿੰਦਰ ਗੁਰੀ)- ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ ਦਾ ਵਫ਼ਦ ਮੁੱਖ ਮੰਤਰੀ ਪੰਜਾਬ ਨੂੰ ਮਹਿਲ ਕਲਾਂ ਦੌਰੇ ਸਮੇਂ ਮਿਲਿਆ। ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੀ ਅਸਲ ਸਥਿਤੀ ਬਹਾਲ ਕਰਨ ਦੀ ਜ਼ੋਰਦਾਰ ਮੰਗ ਕੀਤੀ।ਵਫ਼ਦ ਦੀ ਗੱਲ ਨੂੰ ਗਹੁ ਨਾਲ ਸੁਣਦਿਆਂ ਕਿਹਾ ਕਿ ਫਾਈਲ ਮੇਰੇ ਦਫ਼ਤਰ ਪੁੱਜ ਗਈ ਹੈ ਮੈਂ ਅੱਜ ਹੀ ਚੰਡੀਗੜ੍ਹ ਜਾ ਕੇ ਇਸ ਫਾਈਲ ਉੱਪਰ ਦਸਖ਼ਤ ਕਰ ਦੇਵਾਂਗਾ।ਇਸ ਸਕੂਲ ਦਾ ਨਾਮ ਮਿਟਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਅਧਿਕਾਰੀਆਂ ਨੂੰ ਹਦਾਇਤ ਕੀਤੀ।ਮੁੱਖ ਮੰਤਰੀ ਸ. ਬਾਦਲ ਨੇ ਸ਼ਹੀਦ ਕਿਰਨਜੀਤ ਕੌਰ ਮੈਮੋਰੀਅਲ ਲਾਇਬ੍ਰੇਰੀ ਦੇ ਵਿਸਤਾਰ ਲਈ ਪੰਜ ਲੱਖ ਰੁ. ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।ਐਕਸ਼ਨ ਕਮੇਟੀ ਦੇ ਵਫ਼ਦ ਨੇ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਮੈਂ ਅੱਜ ਹੀ ਜਾ ਕੇ ਸਕੂਲ ਦੀ ਅਸਲ ਸਥਿਤੀ ਬਹਾਲ ਕਰਨ ਦੀ ਫਾਈਲ ਉੱਪਰ ਦਸਖ਼ਤ ਕਰ ਦੇਵਾਂਗਾ ਪਰ ਐਕਸ਼ਨ ਕਮੇਟੀ ਆਪਣੀ 23 ਜੁਲਾਈ ਨੂੰ ਬਾਅਦ ਦੁਪਹਿਰ 2.30 ਵਜੇ ਰੱਖੀ ਗਈ ਮੀਟਿੰਗ ਲਈ ਦ੍ਰਿੜ ਹੈ। ਜੇਕਰ ਉਸ ਸਮੇਂ ਤੱਕ ਸਰਕਾਰ/ਪ੍ਰਸ਼ਾਸਨ ਨੇ ਵਿਸ਼ਵਾਸ ਨੂੰ ਅਮਲੀ ਜਾਮਾ ਨਾਂ ਪਹਿਨਾਇਆ ਤਾਂ ਐਕਸ਼ਨ ਕਮੇਟੀ ਆਪਣੇ ਕੀਤੇ ਹੋਏ ਫੈਸਲੇ ਨੂੰ ਲਾਗੂ ਕਰਨ ਲਈ ਦ੍ਰਿੜ ਰਹੇਗੀ।ਸਮੂਹ ਇਨਸਾਫ਼ਪਸੰਦ ਲੋਕਾਂ ਨੂੰ ਐਕਸ਼ਨ ਕਮੇਟੀ ਨੇ 23 ਜੁਲਾਈ ਨੂੰ ਦਾਣਾ ਮੰਡੀ ਮਹਿਲ ਕਲਾਂ ਵੱਲ ਵਹੀਰਾਂ ਘੱਤਕੇ ਪੁੱਜਣ ਦੀ ਜ਼ੋਰਦਾਰ ਅਪੀਲ ਕੀਤੀ।ਵਫ਼ਦ ਵਿੱਚ ਮਿਲਣ ਵਾਲੇ ਆਗੂਆਂ ਵਿੱਚ ਗੁਰਬਿੰਦਰ ਸਿੰਘ ਕਨਵੀਨਰ ਮਨਜੀਤ ਧਨੇਰ ਗੁਰਦੇਵ ਸਿੰਘ ਸਹਿਜੜਾ ਹਰਚਰਨ ਚੰਨਾ ਪ੍ਰੇਮ ਕੁਮਾਰ ਮਲਕੀਤ ਸਿੰਘ ਵਜੀਦਕੇ ਜਰਨੈਲ ਸਿੰਘ ਚੰਨਣਵਾਲ ਅਮਰਜੀਤ ਕੁੱਕੂ ਮਾ.ਦਰਸ਼ਨ ਸਿੰਘ ਨਰਾਇਣ ਦੱਤ ਸੁਰਿੰਦਰ ਜਲਾਲਦੀਵਾਲ ਪ੍ਰੀਤਮ ਦਰਦੀ ਆਦਿ ਆਗੂ ਹਾਜਰ ਸਨ।

Share Button

Leave a Reply

Your email address will not be published. Required fields are marked *