ਸ਼ਹੀਦ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਯਾਦ ਚ ਕਰਵਾਇਆ ਸਮਾਗਮ

ss1

ਸ਼ਹੀਦ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਯਾਦ ਚ ਕਰਵਾਇਆ ਸਮਾਗਮ
ਪੱਤਰਕਾਰੀ ਦੇ ਖੇਤਰ ਦਾ ਉੱਘਾ ਨਾਇਕ ਸੀ ਸ਼ਹੀਦ ਛੱਤਰਪਤੀ : ਉਰਮਿਲੇਸ਼

ਸਿਰਸਾ 20 ਨਵੰਬਰ (ਗੁਰਮੀਤ ਸਿੰਘ ਖਾਲਸਾ) ‘ਪੂਰਾ ਸੱਚ ‘ਦੇ ਸੰਪਾਦਕ ਰਾਮਚੰਦਰ ਛੱਤਰਪਤੀ ਦੀ ਵਿਚਾਰਧਾਰਾ ਦੇ ਛੱਤਰਪਤੀਵਾਦ ਨੂੰ ਜਿਉਦਾ ਰੱਖਣਾ ਜਰੂਰੀ ਹੈ ਤਾਂ ਕਿ ਲੋਕਤੰਤਰ ਬਰਕਰਾਰ ਰਹੇ ਧਰਮਾਂ ਤੇ ਜਾਤਾਂ ਦੀ ਆੜ ਵਿੱਚ ਘਿਣਾਉਣੇ ਕੰਮ ਕਰਨ ਵਾਲੇ ਅਖੋਤੀ ਧਾਰਮਿਕ ਤੇ ਪਖੰਡੀ ਲੋਕਾਂ ਨੂੰ ਸਜ਼ਾ ਮਿਲਦੀ ਰਹੇ ਤੇ ਉਨਾਂ ਨੂੰ ਸ਼ਹਿ ਦੇਣ ਵਾਲੇ ਰਾਜਨੇਤਾ ਸ਼ਰਮਸਾਰ ਹੁੰਦੇ ਰਹਿਣ । ਇਹ ਗੱਲ ਦਿੱਲੀ ਤੋਂ ਆਏ ਸੀਨੀਅਰ ਸੰਪਾਦਕ ਤੇ ਲੇਖਕ ਉਰਮਿਲੇਸ਼ ਨੇ ਕਹੀ ਉਹ ਪੰਚਾਇਤ ਭਵਨ ਸਿਰਸਾ ਵਿੱਚ ਸਾਹਿਤਕ ਸੰਸਥਾ ‘ਸੰਵਾਦ’ ਵਲੋਂ ਆਯੋਜਿਤ ਛੱਤਰਪਤੀ ਸਿਮਰਤੀ ਸਮਾਰੋਹ ਨੂੰ ਬਤੋਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਉਨਾਂ ਨੂੰ ਇਸ ਮੌਕੇ ਤੇ ਛੱਤਰਪਤੀ ਸਨਮਾਨ 2017 ਐਵਾਰਡ ਨਾਲ ਨਵਾਜ਼ਿਆ ਗਿਆ। ਇਸਦੇ ਇਲਾਵਾ ਸਿਰਸਾ ਦੇ ਪ੍ਰਸਿੱਧ ਲੇਖਕ ਗੁਰਜੀਤ ਸਿੰਘ ਮਾਨ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਉਰਮਿਲੇਸ਼ ਨੇ ਕਿਹਾ ਕਿ ਛੋਟੇ ਸ਼ਹਿਰਾਂ ਵਿੱਚ ਪੱਤਰਕਾਰਤਾ ਕਰਨਾ ਬੇਹੱਦ ਜ਼ੋਖਮ ਭਰਿਆ ਕੰਮ ਹੈ। ਉਨਾਂ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ 30ਤੋਂ ਜ਼ਿਆਦਾ ਸੰਪਾਦਕਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਹੈਰਤ ਦੀ ਗੱਲ ਤਾਂ ਇਹ ਹੈ ਕਿ ਅਸੀ ਅਜਿਹੇ ਦੇਸ਼ ਵਿੱਚ ਪੱਤਰਕਾਰਤਾ ਕਰ ਰਹੇ ਹਾਂ ਜਿੱਥੇ ਲੋਕੰਤਰਕ ਮੁੱਲਾਂ ਤੇ ਸੰਵਿਧਾਨਕ ਪਦਾਂ ਤੇ ਬੈਠੇ ਲੋਕ ਖੁੱਲੀਆਂ ਚੋਟਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾ ਵਿੱਚ ਪੱਤਰਕਾਰਤਾ ਲਈ ਵੱਡੀਆਂ ਚੁਨੌਤੀਆਂ ਹਨ। ਅਜਿਹੇ ਵਿੱਚ ਪੱਤਰਕਾਰਤਾ ਲਈ ਸਾਹਸਿਕ ਹੋਣ ਦੀ ਜ਼ਰੂਰਤ ਹੈ । ਉਨਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਸੰਪਾਦਕੀ ਖੇਤਰ ਵਿੱਚ ਦਲਿਤ ਪੱਤਰਕਾਰਾਂ ਦੀ ਹੋਂਦ ਗੋਂਣ ਹੈ।
ਸਮਾਰੋਹ ਦੇ ਮੁੱਖ ਬੋਲਾਰੇ ਪੰਜਾਬ ਹਰਿਆਣਾਂ ਹਾਈਕੋਰਟ ਦੇ ਪ੍ਰਸਿੱਧ ਵਕੀਲ ਆਰ ਐਸ ਚੀਮਾਂ ਨੇ ਕਿਹਾ ਕਿ ਨਿਆਂ ਤੇ ਸੰਵੇਦਨਾ ਨੂੰ ਇੱਕ ਦੂਜੇ ਦੇ ਪੂਰਕ ਹੋਣ ਚਾਹੀਦਾ ਹੈ। ਉਨਾਂ ਕਿਹਾ ਸੰਪਾਦਕ ਰਾਮਚੰਦਰ ਛਤਰਪਤੀ ਦੇ ਕੇਸ ਦੀ ਹਾਈਕੋਰਟ ਤੇ ਸੁਪ੍ਰੀਮ ਕੋਰਟ ਵੱਲੋਂ ਨੋਟਿਸ ਲੈਣ ਤੋਂ ਪਤਾ ਚੱਲਦਾ ਹੈ ਕਿ ਨਿਆਂ ਲੋਕਤੰਤਰ ਦਾ ਮਹੱਤਵ ਪੂਰਣ ਭਾਗ ਹੈ ਪਰ ਜਿੰਨੀ ਸਮਾਨਤਾ ਸੰਵਿਧਾਨ ਵਿੱਚ ਹੈ ਉਸ ਨੂੰ ਲਾਗੂ ਕਰਨ ਵਾਲੇ ਉਸ ਤਰਾਂ ਦੇ ਸਮਾਨਤਾ ਪਸੰਦ ਨਹੀਂ ਹਨ। ਨਿਆਂ ਪ੍ਰਤੀ ਸੰਵਿਧਾਨਕ ਵਿਵਸਥਾ ਜਦ ਤੱਕ ਬਿਹਤਰ ਰੂਪ ਵਿੱਚ ਲਾਗੂ ਨਹੀਂ ਹੋਵੇਗੀ ਉਦੋਂ ਤੱਕ ਆਮ ਵਿਅੱਕਤੀ ਨੂੰ ਸਹੀ ਇਨਸਾਫ਼ ਨਹੀਂ ਮਿਲੇਗਾ। ਸਮਾਰੋਹ ਦੇ ਦੌਰਾਨ ਉਘੇ ਸਾਹਿਤਕਾਰ ਪ੍ਰੋ:ਹਰਭਗਵਾਨ ਚਾਵਲਾ ਦੇ ਚੌਥੇ ਕਵਿ ਸੰਗ੍ਰਿਹ ‘ਜਿੱਥੇ ਕੋਈ ਸਰਹਦ ਨਾ ਹੋਵੇ’ ਦਾ ਲੋਕਾਰਪਣ ਵੀ ਮੁੱਖ ਮਹਿਮਾਨ ਉਰਮਿਲੇਸ਼ ਅਤੇ ਆਰਐਸ ਚੀਮਾ ਨੇ ਕੀਤਾ ਸਮਾਰੋਹ ਵਿੱਚ ਲੇਖ ਰਾਜ ਢੋਟ ਐਡਵੋਕੇਟ ਨੇ ਛੱਤਰਪਤੀ ਹਤਿਆਕਾਂਡ ਕੇਸ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਕਿਸ ਤਰਾਂ 15 ਵਰੇ ਛੱਤਰਪਤੀ ਦੇ ਪਰਿਵਾਰ ਮੈਂਬਰ ਤੇ ਇਨਸਾਫ਼ ਪਸੰਦ ਲੋਕ ਅਦਾਲਤਾਂ ਵਿੱਚ ਸੰਘਰਸ਼ਰਤ ਰਹੇ ਹਨ । ਇਹ ਸੰਘਰਸ਼ ਹੁਣ ਵੀ ਜਾਰੀ ਹੈ। ਯਾਦ ਰਹੇ ਕਿ ਇਸਤੋਂ ਪਹਿਲਾਂ ਵੀ ਛੱਤਰਪਤੀ ਐਵਾਰਡ ,ਸਿਰਮੋਰ ਲੇਖਕਾਂ ਗੁਰਦਿਆਲ ਸਿੰਘ, ਅਜਮੇਰ ਸਿੰਘ ਔਲਖ, ਕੁਲਦੀਪ ਨਈਅਰ , ਪੋ: ਜਗਮੋਹਣ ਸਿੰਘ ,ਰਵੀਸ਼ ਕੁਮਾਰ, ਅਭੇ ਦੁਬੇ ਅਤੇ ਉਮ ਥਾਨਵੀ ਨੂੰ ਉਨਾਂ ਦੀਆਂ ਲੇਖਣੀ ਪ੍ਰਤੀ ਵਿਸ਼ਿਸਟ ਸੇਵਾਵਾਂ ਕਰਕੇ ਦਿੱਤੇ ਗਏ ਹਨ । ਸ਼ਹੀਦ ਛੱਤਰਪਤੀ ਦੇ ਸਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ ਕਿ ਜਿਸ ਵਕਤ ਮੇਰੇ ਪਿਤਾ ਰਾਮੰਚਦਰ ਛਤਰਪਤੀ ਜੀ ਦੀ ਹੱਤਿਆ ਕੀਤੀ ਗਈ ਉਸ ਸਮੇਂ ਮੇਰੇ ਛੋਟੇ ਭਰਾ ਨੇ ਜਿਸਦੀ ਖੇਡਣ ਤੇ ਪੜਨ ਦੀ ਉਮਰ ਸੀ ਉਸਨੇੇ ਵੀ ਇਸ ਲੜਾਈ ਨੂੰ ਸ਼ਿੱਦਤ ਨਾਲ ਲੜਨ ਵਿੱਚ ਸਹਿਯੋਗ ਦਿੱਤਾ । ਉਨਾਂ ਕਿਹਾ ਕਿ ਇਹ ਜੰਗ ਹਾਲੇ ਖਤਮ ਹੋਣ ਵਾਲੀ ਨਹੀਂ, ਅੰਸ਼ੁਲ ਨੇ ਕਿਹਾ ਕਿ ਇਸ ਪੂਰੇ ਪ੍ਰਕਰਣ ਵਿੱਚ ਕਿਸੇ ਵੀ ਰਾਜਨੀਤਕ ਦਲ ਨੇ ਉਨਾਂ ਨੂੰ ਰੱਤੀ ਭਰ ਵੀ ਸਹਿਯੋਗ ਨਹੀਂ ਦਿੱਤਾ।ਇਸ ਸਮਾਰੋਹ ਅੰਦਰ ਭਰਵੀਂ ਹਾਜ਼ਰੀ ਇਸ ਗੱਲ ਦਾ ਪ੍ਰਤੱਖ ਸਬੂਤ ਸੀ ਕਿ ਇੰਨਸਾਫ਼ ਪਸੰਦ ਲੋਕਾਂ ਦਾ ਕਫ਼ਲਾ ਬਹੁਤ ਲੰਬਾ ਹੈ।

Share Button