ਸ਼ਹੀਦ ਨਨਕਾਣਾ ਸਾਹਿਬ ਦੇ ਬਾਬਾ ਸੋਹਨ ਸਿੰਘ ਢਿੱਲੋਂ ਦੇ ਪੜਪੋਤੇ ਅਤੇ ਉੱਘੇ ਸਿੱਖ ਆਗੂ ਦਿਲਬਾਗ ਸਿੰਘ ਢਿੱਲੋਂ ਨਹੀ ਰਹੇ

ss1

ਸ਼ਹੀਦ ਨਨਕਾਣਾ ਸਾਹਿਬ ਦੇ ਬਾਬਾ ਸੋਹਨ ਸਿੰਘ ਢਿੱਲੋਂ ਦੇ ਪੜਪੋਤੇ ਅਤੇ ਉੱਘੇ ਸਿੱਖ ਆਗੂ ਦਿਲਬਾਗ ਸਿੰਘ ਢਿੱਲੋਂ ਨਹੀ ਰਹੇ

ਸੈਕਰਾਮੈਂਟੋ, (ਕੈਲੀਫੋਰਨੀਆ) 21 ਫਰਵਰੀ (ਰਾਜ ਗੋਗਨਾ) -ਜਾਲਮ ਮਸੰਦ ਮਹੰਤ ਨਰਾਇਣ ਦਾਸ ਦੇ ਕੱਬਜੇ ਵਿੱਚੋ ਗੁਰੂਘਰਾਂ ਨੂੰ ਅਜਾਦ ਕਰਵਾਉਣ ਲਈ ਲਗਾਏ ਮੋਰਚੇ ਨਨਕਾਣਾ ਸਾਹਿਬ ਦੇ ਮਹਾਨ ਸ਼ਹੀਦ ਬਾਬਾ ਸੋਹਨ ਸਿੰਘ ਢਿੱਲੋਂ ਦੇ ਪੜਪੋਤੇ ਅਤੇ ਉੱਘੇ ਸਿੱਖ ਆਗੂ ਅਤੇ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਕੈਲੀਫੋਰਨੀਆ ਦੇ ਪ੍ਰਧਾਨ ਸ.ਬਲਬੀਰ ਸਿੰਘ ਢਿੱਲੋਂ ਦੇ ਪਿਤਾ ਸ.ਦਿਲਬਾਗ ਸਿੰਘ ਢਿੱਲੋਂ ਵਾਹਿਗੁਰੂ ਜੀ ਵਲੋਂ ਦਿੱਤੀ ਸਾਹਾ ਦੀ ਪੂੰਜੀ ਭੋਗ ਕੇ ਅਕਾਲ ਪੁਰਖ ਦੇ ਚਰਨਾ ਵਿੱਚ ਜਾ ਬਿਰਾਜ਼ੇ ਸਵਰਗਵਾਸੀ ਸ.ਦਿਲਬਾਗ ਸਿੰਘ ਢਿੱਲੋਂ ਰਾਮ ਸਿੰਘ ਢਿੱਲੋਂ ਦੇ ਸਭ ਤੋਂ ਛੋਟੇ ਭਰਾ ਅਤੇ ਸਪੁੱਤਰ ਸਵਰਗੀ ਗੇਂਦਾ ਸਿੰਘ ਢਿੱਲੋਂ ਅਤੇ ਸਵਰਗੀ ਮਾਤਾ ਗੁਰਬਚਨ ਕੌਰ ਢਿੱਲੋਂ ਅਤੇ ਸਵਰਗੀ ਹਰਨਾਮ ਸਿੰਘ ਢਿੱਲੋਂ ਅਤੇ ਸਵਰਗੀ ਮਾਤਾ ਧਨ ਕੌਰ ਢਿੱਲੋਂ ਦੇ ਪੋਤਰੇ ਅਤੇ ਸ਼ਹੀਦ ਨਨਕਾਣਾ ਸਾਹਿਬ ( ਪਾਕਿਸਤਾਨ ) ਦੇ ਸ.ਸੋਹਨ ਸਿੰਘ ਢਿੱਲੋਂ ਦੇ ਪੜਪੋਤੇ ਦਾ ਦੇਹਾਂਤ ਬੀਤੇ ਦਿਨੀ ਕੈਲੀਫੋਰਨੀਆ ਵਿਖੇ ਸਵੇਰੇ 7.50 ਵਜੇ ਹੋਇਆ।

    ਉਨ੍ਹਾਂ ਦਾ ਜਨਮ 5 ਮਈ 1930 ਨੂੰ ਪਿੰਡ ਧੰਨੂਆਣਾ, ਚੱਕ 91, ਲਾਇਲਪੁਰ, ਪਾਕਿਸਤਾਨ ‘ਚ ਹੋਇਆ। ਉਹ ਪੂਰੀ ਤਰ੍ਹਾਂ ਨਾਲ ਸਿੱਖੀ ਸਰੂਪ ਨੂੰ ਸਮਰਪਿਤ ਸਨ ਅਤੇ ਸਿੱਖੀ ਲਈ ਜਿਊਂਦੇ ਸਨ ਅਤੇ ਉਨ੍ਹਾਂ ਨੇ ਆਪਣੇ ਜੀਵਨ ਦੀ ਸ਼ੁਰੂਆਤ ਤੋਂ ਹੀ ਸਖਤ ਮਿਹਨਤ ਨਾਲ ਅੱਗੇ ਵਧਣਾ ਜਾਰੀ ਰੱਖਿਆ। ਉਨ੍ਹਾਂ ਦਾ ਵਿਆਹ ਮੋਹਿੰਦਰ ਕੌਰ ਨਾਲ ਹੋਇਆ ਪੁੱਤਰੀ ਸਵਰਗੀ ਸ.ਨੰਦ ਸਿੰਘ ਸੈਕਰਾਮੈਂਟੋ ਵੈਲੀ ‘ਚ ਵਸਿਆ ਹੋਇਆ ਅਤੇ ਚੱਠਾ ਪਰਿਵਾਰ ਇੰਗਲੈਂਡ ‘ਚ ਵਸਿਆ ਹੋਇਆ ਹੈ।1947 ‘ਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੇ ਦੌਰਾਨ ਸਾਡੇ ਪਰਿਵਾਰ ਨੇ ਪਾਕਿਸਤਾਨ ਛੱਡਿਆ ਤਾਂ ਪਰਿਵਾਰ ਦੇ ਕੋਲ ਕੁਝ ਨਹੀਂ ਸੀ ਅਤੇ ਉਨ੍ਹਾਂ ਨੇ ਕਾਫ਼ੀ ਮੁਸ਼ਕਿਲ ਸਮਾਂ ਦੇਖਿਆ। ਮੂਲ ਤੌਰ ‘ਤੇ ਪਰਿਵਾਰ ਪਿੰਡ ਢੀਂਗਰੀਆਂ ਨੇੜੇ ਆਦਮਪੁਰ ਦੇ ਕੋਲ ਹੈ ਅਤੇ ਵੰਡ ਤੋਂ ਬਾਅਦ ਪਿੰਡ ਮਲਾਲਾ ਵੱਸ ਗਿਆ ਜੋ ਕਿ ਢੀਂਗਰੀਆਂ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਹੈ। ਦਿਲਬਾਗ ਸਿੰਘ ਕਬੱਡੀ ਦੇ ਜਾਣੇ-ਪਹਿਚਾਣੇ ਖਿਡਾਰੀ ਸਨ ਅਤੇ ਉਨ੍ਹਾਂ ਨੂੰ ਬਾਗੂ ਫਾਟਕ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਨ੍ਹਾਂ ਮਲਾਲਾ ‘ਚ ਇਕ ਹਾਈ ਸਕੂਲ ਵੀ ਬਣਵਾਇਆ ਅਤੇ ਪਿੰਡ ‘ਚ ਗੁਰਦੁਆਰਾ ਸਾਹਿਬ ਬਣਾਉਣ ‘ਚ ਵੀ ਮਦਦ ਕੀਤੀ, ਜਿਸ ਨੂੰ ਹੁਣ ਗੁਰਦੁਆਰਾ ਸਾਹਿਬ ਸੀਸ ਗੰਜ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੇ ਤੌਰ ‘ਤੇ ਸੇਵਾਵਾਂ ਦਿੱਤੀਆਂ ਅਤੇ ਉਨ੍ਹਾਂ ਨੇ ਹੀ ਇਥੇ ‘ਤੇ ਹਰ ਐਤਵਾਰ ਨੂੰ ਲੰਗਰ ਸੇਵਾ ਦੀ ਸ਼ੁਰੂਆਤ ਵੀ ਕੀਤੀ।ਸ. ਦਿਲਬਾਗ ਸਿੰਘ ਪੱਕੇ ਤੌਰ ‘ਤੇ ਮਾਰਚ 1992 ਤੋਂ ਅਮਰੀਕਾ ‘ਚ ਰਹਿ ਰਹੇ ਸਨ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ‘ਚ ਵੀ ਸੇਵਾ ਦਾ ਕੰਮ ਜਾਰੀ ਰੱਖਿਆ।

Share Button

Leave a Reply

Your email address will not be published. Required fields are marked *