ਸ਼ਹੀਦ ਗੰਜ ਸਲੀਣਾ ਵਿਖੇ ਰੱਖੜ ਪੁੰਨਿਆਂ ਦਾ ਦਿਹਾੜਾ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ

ss1

ਸ਼ਹੀਦ ਗੰਜ ਸਲੀਣਾ ਵਿਖੇ ਰੱਖੜ ਪੁੰਨਿਆਂ ਦਾ ਦਿਹਾੜਾ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ
ਸਿਮਰਨ ਲਈ ਸਮੇਂ ਦਾ ਦਸਵੰਧ ਕੱਢਣਾ ਜਰੂਰੀ: ਪਰਮਹੰਸ ਸੰਤ ਗੁਰਜੰਟ ਸਿੰਘ ਜੀ

20-33
ਫ਼ਰੀਦਕੋਟ,20 ( ਜਗਦੀਸ਼ ਕੁਮਾਰ ਬਾਂਬਾ ) ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਯਾਦ ਵਿੱਚ ਸਸ਼ੋਭਿਤ ਗੁਰੂਦੁਆਰਾ ਸ਼ਹੀਦ ਗੰਜ ਸਲ•ੀਣਾ ਵਿਖੇ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਰੱਖਣ ਪੁੰਨਿਆਂ ਦਾ ਦਿਹਾੜਾ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਸਮੇਂ ਪੰਜ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ,ਭੋਗਾਂ ਉਪਰੰਤ ਖੁੱਲੇ ਪੰਡਾਲ ਵਿੱਚ ਦਿਵਾਨ ਸਜਾਏ ਗਏ। ਸੰਤਾਂ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਮਨੁੱਖ ਨੂੰ ਆਪਣੀ ਜਿੰਦਗੀ ਵਿੱਚ ਸਿਮਰਨ ਕਰਨ ਲਈ ਸਮੇਂ ਦਾ ਦਸਵੰਧ ਕੱਢਣਾ ਜਰੂਰੀ ਹੈ। ਉਹਨਾਂ ਕਿਹਾ ਕਿ ਅਸੀਂ ਦਸਵੰਧ ਸ਼ਬਦ ਨੂੰ ਪਦਾਰਥਾਂ ਨਾਲ ਜੋੜਕੇ ਦੇਖਦੇ ਹਾਂ ਬਲਕਿ ਚਾਹੀਦਾ ਇਹ ਹੈ ਕਿ ਪ੍ਰਮਾਤਮਾ ਦੇ ਸਿਮਰਨ ਲਈ ਸਾਨੂੰ ਦਿਨ ਦੇ 24 ਘੰਟਿਆਂ ਵਿਚੋਂ ਘੱਟੋ-ਘੱਟ ਢਾਈ ਘੰਟੇ ਨਾਮ ਸਿਮਰਨ ਵਿੱਚ ਲਗਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਿਮਰਨ ਕਰਨ ਨਾਲ ਜਿੱਥੇ ਸਾਡੇ ਮਨ ਨੂੰ ਸ਼ਾਤੀ ਮਿਲਦੀ ਹੈ,ਉਥੇ ਸਾਡਾ ਮਨ ਵਿਕਾਰਾਂ ਤੋ ਵੀ ਬਚਦਾ ਹੈ। ਜੁਗੋ ਜੁਗ ਅਟੱਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਨੂੰ ਸਾਝੀਵਾਲਤਾ ਦਾ ਸੰਦੇਸ਼ ਦਿੰਦੇ ਹਨ,ਉਸ ਤੇ ਚੱਲਦਿਆਂ ਸਾਨੂੰ ਕਿਸੇ ਨਾਲ ਵੈਰ ਵਿਰੋਧ ਨਹੀ ਕਰਨਾ ਚਾਹੀਦਾ ਬਲਕਿ ਸਾਰਿਆਂ ਨੂੰ ਬਰਾਬਰ ਸਮਝਦੇ ਹੋਏ ਸਤਿਕਾਰ ਦੇਣਾ ਚਾਹੀਦਾ ਹੈ। ਇਸ ਮੌਕੇ ਸੰਤਾਂ ਦੇ ਗੜਵਈ ਗਿਆਨੀ ਅਵਤਾਰ ਸਿੰਘ ਖੋਸਾ ਨੇ ਗੁਰਬਾਣੀ ਦੀਆਂ ਧਾਰਨਾ ਲਾ ਕੇ ਸੰਗਤਾਂ ਨਾਲ ਮਿਲਕੇ ਸ਼ਬਦ ਗਾਇਣ ਕੀਤੇ। ਸਮਾਗਮ ਦੇ ਅੰਤ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸਾਬਕਾ ਮੰਤਰੀ ਹਰੀ ਸਿੰਘ ਵਿਧਾਇਕ ਜੀਰਾ,ਬਹਾਦਰ ਸਿੰਘ ਚੈਅਰਮੈਨ ਮਾਰਕੀਟ ਕਮੇਟੀ ਜੀਰਾ,ਮਾਸਟਰ ਬਲਦੇਵ ਸਿੰਘ,ਦਲਜੀਤ ਸਿੰਘ ਇੱਟਾਵਾਲੀ,ਜਗਜੀਤ ਸਿੰਘ ਖਾਈ,ਨਵਦੀਪ ਸਿੰਘ ਦੁਨੇਕੇ,ਸੁਖਜੀਤ ਸਿੰਘ ਤੁੰਬੜਭੰਨ,ਗੁਰਤੇਜ ਸਿੰਘ ਭਲੂਰ,ਗੁਰਲਾਲ ਸਿੰਘ ਨਾਥੇਵਾਲਾ, ਸਰਪੰਚ ਭਗਵਾਨ ਸਿੰਘ ਅਟਾਰੀ, ਨੰਬਰਦਾਰ ਲਖਵਿੰਦਰ ਸਿੰਘ ਰਟੋਲ, ਲੈਕਚਰਾਰ ਪ੍ਰਭਦੀਪ ਸਿੰਘ, ਜਗਦੀਸ਼ ਸਿੰਘ ਚੂਹੜਚੱਕ, ਸਤਨਾਮ ਸਿੰਘ ਦੋਲਤਪੁਰਾ, ਸੁਖਦੇਵ ਸਿੰਘ ਢਿੱਲੋ ਢੀਡਸਾ,ਜਸਵੀਰ ਸਿੰਘ ਕਾਲੀਏਵਾਲਾ, ਆਰ.ਆਰ.ਬਾਂਸਲ,ਐਕਸੀਅਨ ਸੋਹਨ ਲਾਲ,ਸਮਸੇਰ ਸਿੰਘ ਸਲੀਣਾ,ਅਮ੍ਰਿਤਲਾਲ ਛਾਬੜਾ,ਨੰਬਰਦਾਰ ਗੁਰਨੈਬ ਸਿੰਘ ਹੋਲਾਵਾਲੀ,ਨੰਬਰਦਾਰ ਦਵਿੰਦਰ ਸਿੰਘ ਪਹੀਏਵਾਲੀ,ਚੈਅਰਮੈਨ ਤਰਸੇਮ ਸਿੰਘ ਰੱਤੀਆ,ਸ੍ਰੋਮਣੀ ਕਮੇਟੀ ਮੈਂਬਰ ਸਤਪਾਲ ਸਿੰਘ, ਸਰਪੰਚ ਗੁਰਪ੍ਰਤਾਪ ਸਿੰਘ ਬਲਖੰਡੀ,ਗੁਰਮੀਤ ਸਿੰਘ ਭੂਟੀਵਾਲਾ,ਗੁਰਪ੍ਰੀਤ ਸਿੰਘ ਝਤਰੇ,ਸਰਪੰਚ ਨਛੱਤਰ ਸਿੰਘ ਮੂਨਣਾ, ਬਲਵਿੰਦਰ ਸਿੰਘ ਬਰਾੜ ਰਡਿਆਲਾ,ਲਵਦੀਪ ਸਿੰਘ, ਸੁਖਵਿੰਦਰ ਸਿੰਘ, ਮਨਜਿੰਦਰ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ, ਜਸਕਰਨ ਸਿੰਘ (ਸਾਰੇ ਪਿੰਡ ਦੁੱਨੇਕੇ), ਗੁਰਚਰਨ ਸਿੰਘ, ਮਨਦੀਪ ਸਿੰਘ(ਨੱਥੂਵਾਲਾ), ਜਗਸੀਰ ਸਿੰਘ, ਗੁਰਨਾਮ ਸਿੰਘ, ਜਗਰਾਜ ਸਿੰਘ, ਜਲੌਰ ਸਿੰਘ, ਜਗਵਿੰਦਰ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ, ਲਖਵੀਰ ਸਿੰਘ (ਸਾਰੇ ਖੋਸਾ ਕੋਟਲਾ), ਨਰਿੰਦਰ ਸਿੰਘ ਖੋਸਾ ਰਣਧੀਰ, ਧਰਮਿੰਦਰ ਸਿੰਘ, ਜਗਸੀਰ ਸਿੰਘ ਭਿੰਡਰ ਖੁਰਦ, ਸੁਖਦੇਵ ਸਿੰਘ ਤੂੰਬੜਭੰਨ, ਮਨਜੋਤ ਸਿੰਘ ਅਤੇ ਗੁਰਮੀਤ ਸਿੰਘ ਭੁੱਟੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੰਗਤਾਂ ਹਾਜਰ ਸਨ।

Share Button

Leave a Reply

Your email address will not be published. Required fields are marked *