ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਐਂਟੀਲੋਪ ਪਾਰਕ ਵਿਚ ਸਥਾਪਤ ਹੋਇਆ ਬੈਂਚ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਐਂਟੀਲੋਪ ਪਾਰਕ ਵਿਚ ਸਥਾਪਤ ਹੋਇਆ ਬੈਂਚ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਐਂਟੀਲੋਪ ਪਾਰਕ ਵਿਚ ਸਥਾਪਤ ਹੋਇਆ ਬੈਂਚ

ਸੈਕਰਾਮੈਂਟੋ,  ( ਰਾਜ ਗੋਗਨਾ )— ਅਮਰੀਕੀ ਫੌਜ ਵਿਚ ਭਰਤੀ ਹੋ ਕੇ ਅਫਗਾਨਿਸਤਾਨ ‘ਚ ਜੰਗ ਲੜਦਾ ਹੋਇਆ ਕਾਰਪੋਰਲ ਗੁਰਪ੍ਰੀਤ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਉਸ ਦੇ ਜਨਮ ਦਿਨ ਮੌਕੇ ਕੈਲੀਫੋਰਨੀਆ ਸੂਬੇ ਦੇ ਐਂਟੀਲੋਪ, ਸੈਕਰਾਮੈਂਟੋ ਦੇ ਪਾਰਕ ਵਿਚ ਬੈਂਚ ਸਥਾਪਿਤ ਗਿਆ ਹੈ। ਇਹ ਬੈਂਚ ਪਾਰਕ ਰੈਕਰੀਏਸ਼ਨ ਵਿਭਾਗ ਵੱਲੋਂ ਸਥਾਪਤ ਕੀਤਾ ਗਿਆ ਹੈ। ਇਸ ਸਮਾਗਮ ‘ਚ ਸੈਕਰਾਮੈਂਟੋ ਕਾਊਂਟੀ ਦੀ ਸੁਪਰਵਾਈਜ਼ਰ ਸੂਅ ਫਰੋਸਟ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਈ। ਜਦਕਿ ਵੈਟਰਨਜ਼ ਵੱਲੋਂ ਸ਼ਹੀਦ ਗੁਰਪ੍ਰੀਤ ਸਿੰਘ ਨੂੰ ਸਲਾਮੀ ਦਿੱਤੀ ਗਈ। ਅਮਰੀਕੀ ਝੰਡੇ ਲਹਿਰਾਏ ਗਏ। ਜ਼ਿਕਰਯੋਗ ਹੈ ਕਿ ਕਾਰਪੋਰਲ ਗੁਰਪ੍ਰੀਤ ਸਿੰਘ ਨੇ ਇਸੇ ਪਾਰਕ ਵਿਚ ਆਪਣਾ ਬਚਪਨ ਬਿਤਾਇਆ ਸੀ। ਉਸ ਦੇ ਪਰਿਵਾਰਕ ਮੈਂਬਰ ਪਿਤਾ ਨਿਰਮਲ ਸਿੰਘ, ਮਾਤਾ ਸਤਨਾਮ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਇਸ ਮੌਕੇ ਹਾਜ਼ਰ ਸੀ।

Share Button

Leave a Reply

Your email address will not be published. Required fields are marked *

%d bloggers like this: