ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੀ ਦਿਹਾੜੇ ਤੇ ਸਰਧਾ ਦੇ ਫੂੱਲ ਕੀਤੇ ਭੇਟ

ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੀ ਦਿਹਾੜੇ ਤੇ ਸਰਧਾ ਦੇ ਫੂੱਲ ਕੀਤੇ ਭੇਟ

ਲੁਧਿਆਣਾ: ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਵਿਖੇ ਮਾਰਕੀਟ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਸੀਨੀਅਰ ਮੀਤ ਪ੍ਰਧਾਨ ਲੋਕ ਇਨਸਾਫ ਪਾਰਟੀ ਅਤੇ ਮਾਰਕੀਟ ਕਮੇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਦੀ ਅਗਵਾਈ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ੧੦੩ ਸ਼ਹੀਦੀ ਦਿਹਾੜਾ ਉਨਾ ਨੂੰ ਸਰਧਾ ਦੇ ਫੂੱਲ ਭੇਟ ਕਰਕੇ ਮਨਾਇਆ ਗਿਆ। ਇਸ ਮੌਕੇ ਬੋਲਦਿਆ ਸ.ਸਲੂਜਾ ਨੇ ਕਿਹਾ ਕਿ ਇਹ ਦਿਨ ਮਨਾਉਣੇ ਤਾਂ ਹੀ ਸਫਲ ਹੋ ਸਕਦੇ ਹਨ ਜੇਕਰ ਅਸੀ ਸ਼ਹੀਦਾਂ ਦੇ ਦ੍ਰਸਾਏ ਹੋਏ ਮਾਰਗ ਤੇ ਚੱਲ ਕੇ ਅਪਣੇ ਦੇਸ਼ ਕੌੌਮ ਅਤੇ ਸਮਾਜ ਦੀ ਸੇਵਾ ਕਰਦੇ ਹੋਏ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦਾ ਸੰਕਲਪ ਕਰੀਏ।

ਇਸ ਮੌਕੇ ਸਮੂਹ ਮੈਂਬਰਾਂ ਨੇ ਜਤਿੰਦਰਪਾਲ ਸਿੰਘ ਸਲੂਜਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਾਰਕੀਟ ਵਿਖੇ ਕਿਸੇ ਢੁਕਵੀ ਥਾਂ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੁੱਤ ਲਗਾਇਆ ਜਾਵੇ ਤਾਂ ਜੋ ਸ਼ਹੀਦਾਂ ਦੀ ਯਾਦ ਨੂੰ ਤਾਜਾ ਰੱਖਿਆ ਜਾ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾਂ ਤਰਨਜੀਤ ਸਿੰਘ ਖੁਰਾਣਾ, ਅਸ਼ਵਨੀ ਮਲਹੋਤਰਾ, ਪ੍ਰਿਤਪਾਲ ਸਿੰਘ ਡੰਗ,ਗੁਰਚਰਨ ਸਿੰਘ ਡੱਡੀ, ਰਜਿੰਦਰ ਸਿੰਘ ਡੰਗ, ਜਰਨੈਲ ਸਿੰਘ ਬੰਟੂ , ਜਤਿੰਦਰ ਸਿੰਘ ਬੌਬੀ , ਦਮਨਦੀਪ ਸਿੰਘ ਸਲੂਜਾ, ਰਜੀਵ ਬਾਸਲ , ਰਮੇਸ਼ ਕੁਮਾਰ ਮੇਸ਼ੀ , ਤਪਨ ਮਲਹੋਤਰਾ, ਜਗਮੋਹਣ ਸਿੰਘ ਲੱਕੀ, ਹਰਕਮਲ ਸਿੰਘ, ਧਰਮਿੰਦਰ ਬੱਸੀ , ਤਰੁਨਵੀਰ ਸਿੰਘ ਖੁਰਾਣਾ, ਰਾਜੂ ਗਾਬਾ, ਮਨਵਰ ਸਿੰਘ ਟਿੰਕੂ, ਬਲਵਿੰਦਰ ਵਿੱਜ, ਰਜਿੰਦਰ ਸਿੰਘ ਮਠਾੜ , ਤਰਲੋਚਨ ਸਿੰਘ ਸਹਾਰਾ, ਬਾਬੂ ਰਾਮਨਾਥ ਅੱਗਰਵਾਲ, ਗੁਨਵੀਰ ਸਿੰਘ, ਜਸਵਿੰਦਰ ਸਿੰਘ ਲਾਡੀ, ਸੁਰਜੀਤ ਸਿੰਘ ਮਠਾੜੂ, ਅਜੈਪਾਲ ਸਿੰਘ ,ਗੁਰਪ੍ਰੀਤ ਸਿੰਘ ਦਿਆਲ ਸਵੀਟ, ਗੁਰਜੋਤ ਸਿੰਘ, ਸੰਜੀਵ ਠਾਕੁਰ, ਗੁਲਸ਼ਨ ਕਾਲੜਾ ,ਸ਼ੁਸ਼ੀਲ ਵਿੱਜ ਤੇ ਹੋਰ ਪਤਵੰਤੇ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: