ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤੀਸਰੀ ਮਿਸਾਲ ਮਾਰਚ ਅਤੇ ਪ੍ਰਭਾਤ ਫ਼ੇਰੀ ਦਾ ਆਯੋਜਨ

ss1

ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤੀਸਰੀ ਮਿਸਾਲ ਮਾਰਚ ਅਤੇ ਪ੍ਰਭਾਤ ਫ਼ੇਰੀ ਦਾ ਆਯੋਜਨ
ਸ਼ਹੀਦ ਭਗਤ ਸਿੰਘ ਦੀ ਸੋਚ ਅਪਨਾਉਣ ਦਾ ਦਿੱਤਾ ਸੱਦਾ

vikrant-bansal-1
ਭਦੌੜ 29 ਸਤੰਬਰ (ਵਿਕਰਾਂਤ ਬਾਂਸਲ) ਬਲੱਡ ਡੋਨਰ ਕਲੱਬ ਭਦੌੜ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤੀਸਰੀ ਮਿਸਾਲ ਮਾਰਚ ਅਤੇ ਪ੍ਰਭਾਤ ਫ਼ੇਰੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਲੱਬ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਇੱਕ ਵਿਲੱਖਣ ਸ਼ਖਸੀਅਤ ਵਾਲੇ ਸੁਤੰਤਰਤਾ ਦੇ ਯੋਧੇ ਹਨ, ਜਿੰਨਾਂ ਦੀ ਗਾਥਾ ਹਰ ਇੱਕ ਅਗਾਂਹ ਵਧੂ ਵਿਅਕਤੀ ਦੇ ਜ਼ਿਹਨ ਚ ਹੈ। ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਸੋਚ ‘ਤੇ ਫਲਸਫੇ ਨੂੰ ਅਪਣਾ ਕੇ ਹੀ ਦੇਸ਼ ਅੰਦਰ ਬਰਾਬਰਤਾ ਦਾ ਸਿਧਾਂਤ ਲਾਗੂ ਕੀਤਾ ਜਾ ਸਕਦਾ ਹੈ। ਇਸ ਮੌਕੇ ਬੁਲਾਰਿਆਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਸੋਚ ਅਤੇ ਜੀਵਨੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਲ ਹੈਪੀ ਬਾਂਸਲ, ਖਜ਼ਾਨਚੀ ਅਮਨਪ੍ਰੀਤ ਸਿੰਘ, ਸੈਕਟਰੀ ਅਵਤਾਰ ਸਿੰਘ, ਸਹਾਇਕ ਸੈਕਟਰੀ ਤਲਵਿੰਦਰ ਸਿੰਘ, ਮੈਂਬਰ ਅਜਮੇਰ ਨੈਣੇਵਾਲੀਆ, ਨਵਦੀਪ ਕੁਮਾਰ, ਇੰਦਰਜੀਤ ਸਿੰਘ, ਬੱਲੀ, ਦੀਪੂ, ਹੈਪੀ ਕਲੇਰ, ਬਲਪ੍ਰੀਤ ਸਿੰਘ ਤੋਂ ਇਲਾਵਾ ਪਤਵੰਤੇ ਸੱਜਣਾਂ ਗੁਰਮੀਤ ਸਿੱਖ, ਬਲਵੀਰ ਸਿੰਘ, ਅਜੈ ਜਿੰਦਲ, ਭੂਸ਼ਨ ਕੁਮਾਰ, ਬੀਰਬਲ ਚੱਕੀ ਵਾਲੇ, ਰਵੀ, ਜੱਗੀ ਕੰਪਿਊਟਰ, ਰਾਮ ਕੁਮਾਰ, ਗੁਰਮੇਲ ਸਿੰਘ, ਅਵਤਾਰ ਬਾਰੂ, ਡਾ. ਰਾਕੇਸ਼, ਮੈਡਮ ਜਸਵੰਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਿਰਕਤ ਕੀਤੀ।

Share Button

Leave a Reply

Your email address will not be published. Required fields are marked *