ਸ਼ਹੀਦ ਉੱਧਮ ਸਿੰਘ ਸਟੇਡੀਅਮ ਲਈ ਆਈ ਗ੍ਰਾਂਟ ‘ਚ ਕੀਤੀ ਘਪਲੇਬਾਜ਼ੀ ਵਿਰੁੱਧ ਕਾਰਵਾਈ ਲਈ ਖਿਡਾਰੀਆਂ ਨੇ ਕੀਤਾ ਰੋਸ਼ ਪ੍ਰਦਰਸ਼ਨ

ss1

ਸ਼ਹੀਦ ਉੱਧਮ ਸਿੰਘ ਸਟੇਡੀਅਮ ਲਈ ਆਈ ਗ੍ਰਾਂਟ ‘ਚ ਕੀਤੀ ਘਪਲੇਬਾਜ਼ੀ ਵਿਰੁੱਧ ਕਾਰਵਾਈ ਲਈ ਖਿਡਾਰੀਆਂ ਨੇ ਕੀਤਾ ਰੋਸ਼ ਪ੍ਰਦਰਸ਼ਨ

13-13ਮੂਣਕ 11 ਜੂਨ (ਸੁਰਜੀਤ ਸਿੰਘ ਭੁਟਾਲ) ਬੀਤੇ ਦਿਨੀਂ ਸਥਾਨਕ ਸ਼ਹੀਦ ਉੱਧਮ ਸਿੰਘ ਸਟੇਡੀਅਮ ਵਿਖੇ ਸਟੇਡੀਅਮ ਦੀ ਉਸਾਰੀ ਲਈ ਆਈ ਗ੍ਰਾਂਟ ਵਿੱਚ ਘਪਲੇਬਾਜੀ ਦੇ ਦੋਸ਼ਾਂ ਦੀ ਸਿਕਾਇਤ ਤੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੇ ਦੌਰੇ ਦੌਰਾਨ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਸਥਾਨਕ ਸ਼ਹਿਰ ਦੇ ਖਿਡਾਰੀਆਂ ਨੇ ਸਟੇਡੀਅਮ ਵਿਖੇ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਇਕੱਠੇ ਹੋਏ ਖਿਡਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਟੇਡੀਅਮ ਵਿੱਖੇ ਜੋ ਮਿੱਟੀ ਪਾਈ ਗਈ ਹੈ ਉਸ ਵਿੱਚ ਬੁੱਹਤ ਸਾਰੇ ਰੋੜੇ ਹਨ ਅਤੇ ਚਾਰ ਦਿਵਾਰੀ ਤੇ ਮੇਨ ਗੇਟ ਨਾ ਹੋਣ ਕਾਰਨ ਸਟੇਡੀਅਮ ਵਿੱਖੇ ਲੋਕ ਟੈਂਟ ਲਗਾ ਕੇ ਆਪਣੀ ਨਿੱਜੀ ਪ੍ਰੋਗਰਾਮ ਕਰਦੇ ਹਨ ਜਿਸ ਨਾਲ ਸਾਨੂੰ ਆਪਣੀ ਖੇਡ ਖੇਡਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾ ਕਿਹਾ ਕਿ ਇਸ ਸਟੇਡੀਅਮ ਲਈ ਆਈ ਕਰੋੜਾਂ ਦੀ ਗ੍ਰਾਂਟ ਵਿੱਚ ਵੱਡੇ ਪੱਧਰ ਤੇ ਹੋਏ ਘਪਲੇ ਸੰਬੰਧੀ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਾਂ ਅਤੇ ਡੀ.ਸੀ. ਸੰਗਰੂਰ ਅਰਸ਼ਦੀਪ ਸਿੰਘ ਥਿੰਦ ਨੂੰ ਇਸ ਮਾਮਲੇ ਸਬੰਧੀ ਮੰਗ ਪੱਤਰ ਵੀ ਦੇ ਚੁੱਕੇ ਹਾਂ।ਇਸ ਮੌਕੇ ਖਿਡਾਰੀਆ ਨੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਇਸ ਮਾਮਲੇ ਸੰਬੰਧੀ ਜਲਦੀ ਕੋਈ ਕਾਰਵਾਈ ਨਾ ਕੀਤੀ ਤਾਂ ਵੱਡੇ ਪੱਧਰ ਤੇ ਇਸ ਘਪਲੇ ਸੰਬੰਧੀ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੇ ਜਿੰਮੇਵਾਰ ਲੋਕਲ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੌਕੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਸੰਦੀਪ ਸਿੰਘ ਲਾਡੀ,ਮੁਕੇਸ਼ ਕੁਮਾਰ,ਰਜਨੀਸ਼ ਸਿੰਘ,ਜਸਵੀਰ ਸਿੰਘ,ਰੋਮਲ ਆਹੂਜਾ,ਗੁਰਪ੍ਰੀਤ ,ਜਗਸੀਰ ਜੱਗੂ,ਬਲਜੀਤ ਸਿੰਘ,ਬੂਟਾ ਸਿੰਘ,ਬਲਵਿੰਦਰ ਸਿੰਘ ਕਾਕੂ,ਹਰਚਰਨ ਸਿੰਘ ਚੀਮਾਂ , ਬੰਟੀ ਮੱਕੜ ਅਤੇ ਜਸਵਿੰਦਰ ਸਿੰਘ ਆਦਿ ਹਾਜਰ ਸਨ।
ਫੋਟੋ ਈ ਮੇਲ ਕੀਤੀ ਹੈ ਜੀ।

Share Button

Leave a Reply

Your email address will not be published. Required fields are marked *